ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

12/28/2023 8:03:20 PM

ਗੈਜੇਟ ਡੈਸਕ- ਇਹ ਸਾਲ 2023 ਦਾ ਆਖਰੀ ਮਹੀਨਾ ਅਤੇ ਆਖਰੀ ਹਫਤਾ ਚੱਲ ਰਿਹਾ ਹੈ। ਸਾਲ ਖਤਮ ਹੋਣ ਤੋਂ ਪਹਿਲਾਂ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ 13 ਮੋਬਾਇਲ ਐਪਸ ਨੂੰ ਹਟਾ ਦਿੱਤਾ ਹੈ। ਇਨ੍ਹਾਂ ਐਪਸ ਬਾਰੇ ਗੂਗਲ ਨੂੰ ਐਂਟੀਵਾਇਰਸ ਬਣਾਉਣ ਵਾਲੀ ਅਤੇ ਸਕਿਓਰਿਟੀ ਰਿਸਰਚ ਕੰਪਨੀ McAfee ਨੇ ਜਾਣਕਾਰੀ ਦਿੱਤੀ ਸੀ। ਰਿਪੋਰਟ 'ਚ ਕੁੱਲ 25 ਐਪਸ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਬਾਕੀ 12 ਐਪਸ ਗੂਗਲ ਪਲੇਅ ਸਟੋਰ 'ਤੇ ਮੌਜੂਦ ਨਹੀਂ ਹਨ। ਇਹ ਯੂਜ਼ਰਜ਼ ਦੇ ਫੋਨ 'ਚ ਏ.ਪੀ.ਕੇ. ਫਾਈਲ ਰਾਹੀਂ ਪਹੁੰਚ ਰਹੇ ਹਨ। 

ਇਨ੍ਹਾਂ ਸਾਰੇ ਮੋਬਾਇਲ ਐਪਸ 'ਚ Xamaliciousਨਾਂ ਦਾ ਮਾਲਵੇਅਰ ਹੈ ਜੋ ਤੁਹਾਡੇ ਬੈਂਕ ਅਕਾਊਂਟ ਅਤੇ ਤੁਹਾਡੇ ਫੋਨ ਲਈ ਖਤਰਨਾਕ ਹੈ। ਗੂਗਲ ਨੇ ਭਲੇ ਹੀ ਇਨ੍ਹਾਂ ਐਪਸ ਨੂੰ ਆਪਣੇ ਪਲੇ ਸਟੋਰ ਤੋਂ ਡਿਲੀਟ ਕਰ ਦਿੱਤਾ ਹੈ ਪਰ ਹੋ ਸਕਦਾ ਹੈ ਕਿ ਇਹ ਤੁਹਾਡੇ ਫੋਨ 'ਚ ਮੌਜੂਦ ਹੋਣ। ਜੇਕਰ ਅਜਿਹਾ ਹੈ ਤਾਂ ਤੁਸੀਂ ਵੀ ਆਪਣੇ ਫੋਨ 'ਚੋਂ ਇਨ੍ਹਾਂ ਐਪਸ ਨੂੰ ਜਿੰਨਾ ਜਲਦੀ ਹੋ ਸਕੇ ਡਿਲੀਟ ਕਰ ਦਿਓ।

ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ

ਕਿੰਨਾ ਖਤਰਨਾਕ ਹੈ Xamalicious ਮਾਲਵੇਅਰ

McAfee ਦੀ ਰਿਪੋਰਟ ਮੁਤਾਬਕ, Xamalicious ਨੂੰ ਓਪਨ ਸੋਰਸ ਮੋਬਾਇਲ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਇਹ ਮਾਲਵੇਅਰ ਕਿਸੇ ਫੋਨ 'ਚ ਇੰਸਟਾਲ ਹੋਣ ਤੋਂ ਬਾਅਦ ਫੋਨ ਨੂੰ ਆਪਣੇ ਕੰਟਰੋਲ 'ਚ ਲੈ ਸਕਦਾ ਹੈ। ਇਹ ਮਾਲਵੇਅਰ ਐਡ ਰਾਹੀਂ ਫੋਨ 'ਚ ਪਹੁੰਚਦਾ ਹੈ ਅਤੇ ਫੋਨ 'ਚ ਪਹੁੰਚਣ ਤੋਂ ਬਾਅਦ ਯੂਜ਼ਰਜ਼ ਨੂੰ ਫਾਲਤੂ ਦੇ ਐਡ ਦਿਖਾਉਂਦਾ ਹੈ। ਇਹ ਮਾਲਵੇਅਰ ਫੋਨ 'ਚ ਮੌਜੂਦ ਕਿਸੇ ਵੀ ਜਾਣਕਾਰੀ ਨੂੰ ਹੈਕਰਾਂ ਤਕ ਪਹੁੰਚਾ ਸਕਦਾ ਹੈ।

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ

Xamalicious ਵਾਲੇ 13 ਮੋਬਾਇਲ ਐਪਸ

1. Essential Horoscope for Android – 100,000 ਡਾਊਨਲੋਡ
2. 3D Skin Editor for PE Minecraft – 100,000 ਡਾਊਨਲੋਡ
3. Logo Maker Pro – 100,000 ਡਾਊਨਲੋਡ
4. Auto Click Repeater – 10,000 ਡਾਊਨਲੋਡ
5. Count Easy Calorie Calculator – 10,000 ਡਾਊਨਲੋਡ
6. Sound Volume Extender – 5,000 ਡਾਊਨਲੋਡ
7. LetterLink – 1,000 ਡਾਊਨਲੋਡ
8. NUMEROLOGY: PERSONAL HOROSCOPE &NUMBER PREDICTIONS – 1,000 ਡਾਊਨਲੋਡ
9. Step Keeper: Easy Pedometer – 500 ਡਾਊਨਲੋਡ
10. Track Your Sleep – 500 ਡਾਊਨਲੋਡ
11. Sound Volume Booster – 100 ਡਾਊਨਲੋਡ
12. Astrological Navigator: Daily Horoscope & Tarot – 100 ਡਾਊਨਲੋਡ
13. Universal Calculator – 100 ਡਾਊਨਲੋਡ

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ


Rakesh

Content Editor

Related News