ਜਲਦੀ ਹੀ iOS ਲਈ ਵੀ ਹੋਵੇਗਾ ਉਪਲੱਬਧ ਗੂਗਲ ਅਸਿਸਟੈਂਟ

Tuesday, May 16, 2017 - 06:06 PM (IST)

ਜਲੰਧਰ- ਹਾਲਹੀ ''ਚ ਮੋਬਾਇਲ ਵਰਲਡ ਕਾਂਗਰਸ (MWC) 2017 ਈਵੈਂਟ ''ਚ ਗੂਗਲ ਨੇ ਕਿਹਾ ਹੈ ਕਿ ਉਹ ਆਪਣੇ ਡਿਜੀਟਲ ਵਾਇਸ ਅਸਿਸਟੈਂਟ ਨੂੰ ਐਂਡਰਾਇਡ ਨੂਗਟ ਅਤੇ ਮਾਰਸ਼ਮੈਲੋ ਡਿਵਾਇਸਾਂ ''ਚ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ। ਗੂਗਲ ਅਸਿਸਟੈਂਟ ਨੂੰ ਗੂਗਲ ਨੇ ਆਪਣੇ ਪਿਕਸਲ ਸਮਾਰਟਫੋਨ ਦੇ ਨਾਲ ਲਾਂਚ ਕੀਤਾ ਸੀ। ਉਥੇ ਹੀ ਸਰਚ ਜਾਇੰਟ ਗੂਗਲ ਹੁਣ ਆਪਣੇ ਗੂਗਲ ਅਸਿਸਟੈਂਟ ਆਈ.ਓ.ਐੱਸ. ਡਿਵਾਇਸਾਂ ਲਈ ਵੀ ਐਕਸਪੈਂਡ ਕਰਨ ਦੀ ਯੋਜਨਾ ਬਣਾ ਰਹੀ ਹੈ। 
ਐਂਡਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਗੂਗਲ ਜਲਦੀ ਹੀ ਆਈ.ਓ.ਐੱਸ. ਲਈ ਗੂਗਲ ਅਸਿਸਟੈਂਟ ਲਾਂਚ ਕਰੇਗੀ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ''ਚ ਕਿਹਾ ਗਿਆ ਹੈ ਕਿ I/O ਕਾਨਫਰੈਂਸ 2017 ''ਚ ਆਈ.ਓ.ਐੱਸ. ''ਤੇ ਅਸਿਸਟੈਂਟ ਦਾ ਐਲਾਨ ਕਰ ਸਕਦਾ ਹੈ। 
ਰਿਪੋਰਟ ''ਚ ਇਹ ਵੀ ਕਿਹਾ ਗਿਆ ਹੈ ਕਿ ਆਈ.ਓ.ਐੱਸ. ਲਈ ਗੂਗਲ ਅਸਿਸਟੈਂਟ ਨੂੰ ਸਭ ਤੋਂ ਪਹਿਲਾਂ ਅਮਰੀਕੀ ਯੂਜ਼ਰਸ ਲਈ ਲਾਂਚ ਕੀਤਾ ਜਾਵੇਗਾ। ਗੂਗਲ ਇਕ ਸਟੈਂਡਅਲੋਨ ਐਪਲੀਕੇਸ਼ਨ ਜਾਰੀ ਕਰੇਗੀ ਜੋ ਐਪਲ ਐਪ ਸਟੋਰ ''ਚ ਹੀ ਉਪਲੱਬਧ ਹੋਵੇਗੀ। ਰਿਪੋਰਟ ਮੁਤਾਬਕ ਆਈ.ਓ.ਐੱਸ. ਲਈ ਅਸਿਸਟੈਂਟ ਮੁੱਖ ਰੂਪ ਨਾਲ ਵਾਇਸ ਕਮਾਂਡ ਫੀਚਰ ਦੇ ਨਾਲ ਗੂਗਲ ਐਲੋ ਦੇ ਚੈਟ ਫੰਕਸ਼ਨ ''ਚ ਵੀ ਸ਼ਾਮਲ ਹੋਣਗੇ। ਅਜੇ ਇਸ ਐਪ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ। 
ਗੂਗਲ ਨੇ ਪਹਿਲੀ ਵਾਰ ਗੂਗਲ ਅਸਿਸਟੈਂਟ ਨੂੰ ਅਕਤੂਬਰ 2016 ''ਚ ਐਂਡਰਾਇਡ 7.0 ਨੂਗਟ ਅਤੇ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨ ਅਤੇ ਗੂਗਲ ਹੋਮ ਸਮਾਰਟ ਸਪੀਕਰ ਦੇ ਨਾਲ ਲਾਂਚ ਕੀਤਾ ਗਿਆ ਸੀ। ਗੂਗਲ ਅਸਿਸਟੈਂਟ ਨੂੰ ਮਾਰਸ਼ਮੈਲੋ ਅਤੇ ਨੂਗਟ ਡਿਵਾਇਸ ਲਈ ਰੋਲ ਆਊਟ ਕਰਨ ਤੋਂ ਬਾਅਦ ਇਸ ਨੂੰ ਐਂਡਰਾਇਡ ਟੈਬਲੇਟਸ ਲਈ ਵੀ ਐਕਸਪੈਂਡ ਕਰ ਦਿੱਤਾ ਗਿਆ। 
ਦੱਸ ਦਈਏ ਕਿ ਗੂਗਲ I/O 2017 ਈਵੈਂਟ ''ਚ ਕੰਪਨੀ ਪਿਛਲੇ ਸਾਲ ਲਾਂਚ ਕੀਤੇ ਗਏ ਗੂਗਲ ਅਸਿਸਟੈਂਟ ਐਪ ਲਈ ਨਵੇਂ ਅਪਡੇਟ ਪੇਸ਼ ਕਰ ਸਕਦੀ ਹੈ। ਜਿਸ ਤੋਂ ਬਾਅਦ ਇਹ ਪਹਿਲਾਂ ਦੇ ਮੁਕਾਬਲੇ ਕਾਫੀ ਬਿਹਤਰ ਹੋਵੇਗਾ। ਗੂਗਲ ਅਸਿਸਟੈਂਟ ਨੂੰ ਐਪਲ ਦੇ ਸਿਰੀ ਐਪ ਦਾ ਵਿਰੋਧੀ ਮੰਨਿਆ ਜਾ ਰਿਹਾ ਹੈ। ਇਸੇ ਸਾਲ ਅਪ੍ਰੈਲ ''ਚ ਗੂਗਲ ਅਸਿਸਟੈਂਟ ਨੂੰ 6 ਵੱਖ-ਵੱਖ ਆਵਾਜ਼ਾਂ ''ਚ ਫਰਕ ਕਰਨ ਦੀ ਸਮਰਥਾ ਪ੍ਰਾਪਤ ਹੋਈ ਹੈ। ਹਾਲਹੀ ''ਚ ਇਸ ਵਿਚ ਇਕ ਹੋਰ ਸੁਵਿਧਾ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਵਿਚ ਯੂਜ਼ਰਸ ਨੂੰ ਵਿਅੰਜਨ ਅਤੇ ਖਾਣਾ ਪਕਾਉਣ ਦੀ ਪ੍ਰਕਿਰਿਆ ਦੌਰਾਨ ਮਾਰਗਦਰਸ਼ਨ ਦੀ ਸੁਵਿਧਾ ਉਪਲੱਬਧ ਹੋਵੇਗੀ। ਇਸ ਤੋਂ ਇਲਾਵਾ ਪਿਕਸਲ ''ਤੇ ਗੂਗਲ ਸਮਾਰਟ ਹੋਮ ਨੂੰ ਡਿਵਾਇਸ ਨੂੰ ਸਪੋਰਟ ਕਰਨ ਲਈ ਇਕ ਅਪਡੇਟ ਪ੍ਰਾਪਤ ਹੋਇਆ ਹੈ। ਗੂਗਲ ਨੇ ਗੂਗਲ ਅਸਿਸਟੈਂਟ ਐੱਸ.ਡੀ.ਕੇ. ਲਈ ਇਕ ਡਿਵੈੱਲਪਰ ਬਿਲਡ ਨੂੰ ਲਾਂਚ ਕੀਤਾ ਹੈ ਜੋ ਕਿ ਡਿਵੈੱਲਪਰਜ਼ ਨੂੰ ਨਵੇਂ ਸਕਿਲਸ ਬਣਾਉਣ ਦੀ ਸੁਵਿਧਾ ਦਿੰਦਾ ਹੈ। 

Related News