ਗੂਗਲ ਐਪ ''ਚ ਡਾਰਕ ਮੋਡ ਦੀ ਐਂਟਰੀ, ਬਦਲ ਜਾਵੇਗੀ ਸਰਚ ਇੰਜਣ ਦੀ ਲੁੱਕ

05/20/2020 8:52:35 PM

ਗੈਜੇਟ ਡੈਸਕ— ਗੂਗਲ ਆਪਣੀਆਂ ਐਪਸ ਨੂੰ ਲਗਾਤਾਰ ਅਪਡੇਟ ਕਰਦਾ ਰਹਿੰਦਾ ਹੈ ਜਿਸ ਨਾਲ ਐਪਸ 'ਚ ਯੂਜ਼ਰਸ ਦੀ ਰੂਚੀ ਬਣੀ ਰਹੇ ਨਾਲ ਹੀ ਐਪਸ ਦੀ ਸੇਫਟੀ ਨੂੰ ਲੈ ਕੇ ਗੂਗਲ ਅਪਡੇਟ ਲਿਆਉਂਦਾ ਰਹਿੰਦਾ ਹੈ। ਹੁਣ ਗੂਗਲ ਐਪ 'ਚ ਲੰਬੇ ਇੰਤਜ਼ਾਰ ਤੋਂ ਬਾਅਦ ਡਾਰਕ ਮੋਡ ਦੀ ਐਂਟਰੀ ਹੋਣ ਵਾਲੀ ਹੈ। ਰਿਪੋਰਟ ਮੁਤਾਬਕ ਗੂਗਲ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵੇਂ ਹੀ ਪਲੇਟਫਾਰਮਸ ਲਈ ਡਾਰਕ ਮੋਡ ਅਪਡੇਟ ਲਿਆ ਰਿਹਾ ਹੈ। ਇਸ ਅਪਡੇਟ ਨਾਲ ਯੂਜ਼ਰਸ ਨੂੰ ਬਿਲਟ ਇਨ ਡਾਰਕ ਮੋਡ ਮਿਲੇਗਾ। ਹਾਲਾਂਕਿ ਗੂਗਲ ਡਾਰਕ ਮੋਡ ਦਾ ਸਪਾਰਟ ਸਿਰਫ ਐਂਡ੍ਰਾਇਡ 10 ਅਤੇ  iOS 12/13 ਯੂਜ਼ਰਸ ਹੀ ਕਰ ਸਕਣਗੇ।

ਕਿਵੇਂ ਕਰੇਗਾ ਕੰਮ?
ਐਂਡ੍ਰਾਇਡ ਅਤੇ ਆਈ.ਓ.ਐੱਸ. 'ਤੇ ਗੂਗਲ ਐਪ ਸਿਸਟਮ ਸੈਟਿੰਗਸ ਮੁਤਾਬਕ ਆਪਣੇ ਆਪ ਡਾਰਕ ਮੋਡ ਸੈਟ ਕਰ ਸਕਦਾ ਹੈ। ਭਾਵ ਗੂਗਲ ਐਪ ਤੁਹਾਡੇ ਫੋਨ 'ਚ ਡਿਫਾਲਟ ਵੇਅ 'ਚ ਡਾਰਕ ਮੋਡ ਸੈਟ ਕਰ ਦੇਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਐਪ ਸੈਟਿੰਗਸ 'ਚ ਵੀ ਡਾਰਕ ਮੋਡ ਦਾ ਆਪਸ਼ਨ ਮਿਲੇਗਾ ਜਿਸ ਨੂੰ ਮੈਨੁਅਲੀ ਵੀ ਸੈਟ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਇਸ ਫੀਚਰ ਲਈ ਅਪਡੇਟ ਰੋਲ ਆਊਟ ਕਰ ਦਿੱਤੀ ਹੈ ਅਤੇ ਇਸ ਹਫਤੇ ਦੇ ਆਖਿਰ ਤਕ ਇਹ ਸਾਰੇ ਯੂਜ਼ਰਸ ਤਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਤੁਸੀਂ ਐਪ ਤੋਂ ਗੂਗਲ ਐਪ ਅਪਡੇਟ ਕਰਕੇ ਨਵੇਂ ਡਾਰਕ ਮੋਡ ਦਾ ਇਸਤੇਮਾਲ ਕਰ ਸਕੋਗੇ।

ਕ੍ਰੋਮ ਬ੍ਰਾਊਜਰ ਲਈ ਵੀ ਆਈ ਵੱਡੀ ਅਪਡੇਟ
ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜਰ ਲਈ ਵੱਡੀ ਅਪਡੇਟ ਜਾਰੀ ਕੀਤੀ ਹੈ। ਇਹ ਅਪਡੇਟ ਕ੍ਰੋਮ ਵਰਜਨ 83 'ਚ ਮਿਲੇਗੀ, ਜਿਸ 'ਚ ਕਈ ਨਵੇਂ ਫੀਚਰਸ ਦਿੱਤੇ ਗਏ ਹਨ। ਇਸ 'ਚ ਸੇਫ ਬ੍ਰਾਊਜਿੰਗ ਮੋਡ ਤੋਂ ਲੈ ਕੇ ਬਾਰਕੋਡ ਡਿਟੈਕਸ਼ਨ ਵਰਗੇ ਫੀਚਰਸ ਸ਼ਾਮਲ ਹਨ। ਹਾਲਾਂਕਿ ਇਨ੍ਹਾਂ 'ਚ ਸਭ ਤੋਂ ਮਹੱਤਵਪੂਰਣ ਹੈ ਗਰੁੱਪ ਟੈਬ ਦਾ ਸਪੋਰਟ।


Karan Kumar

Content Editor

Related News