Google ਦਾ ਐਲਾਨ, ਅਗਸਤ ''ਚ ਲਾਂਚ ਕੀਤੀ ਜਾਵੇਗੀ ''Pixel 9'' ਸੀਰੀਜ਼ ਅਤੇ ''Pixel Watch 3''

Thursday, Jun 27, 2024 - 09:38 AM (IST)

Google ਦਾ ਐਲਾਨ, ਅਗਸਤ ''ਚ ਲਾਂਚ ਕੀਤੀ ਜਾਵੇਗੀ ''Pixel 9'' ਸੀਰੀਜ਼ ਅਤੇ ''Pixel Watch 3''

ਨਵੀਂ ਦਿੱਲੀ- Google ਨੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ 'Pixel 9' ਸੀਰੀਜ਼ ਅਤੇ 'Pixel Watch 3' ਨੂੰ ਇਸ ਸਾਲ 13 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਲਾਂਚ ਆਮ ਤੌਰ 'ਤੇ ਅਕਤੂਬਰ ਈਵੈਂਟ 'ਚ ਹੁੰਦਾ ਹੈ ਪਰ ਇਸ ਵਾਰ ਕੰਪਨੀ ਇਸ ਨੂੰ ਦੋ ਮਹੀਨੇ ਪਹਿਲਾਂ ਲਾਂਚ ਕਰਨ ਜਾ ਰਹੀ ਹੈ।

ਇਸ ਵਾਰ ਕੰਪਨੀ ਨੇ ਲਾਂਚਿੰਗ ਈਵੈਂਟ ਦਾ ਸਥਾਨ ਅਤੇ ਸਮਾਂ ਵੀ ਬਦਲਿਆ ਹੈ। ਹੁਣ ਇਸ ਦਾ ਆਯੋਜਨ ਮਾਊਂਟੇਨ ਵਿਊ ਸਥਿਤ ਕੰਪਨੀ ਦੇ ਹੈੱਡਕੁਆਰਟਰ 'ਚ ਹੋਵੇਗਾ, ਜਦਕਿ ਪਹਿਲਾਂ ਇਹ ਈਵੈਂਟ ਨਿਊਯਾਰਕ 'ਚ ਹੁੰਦਾ ਸੀ।

Made by Google ਨੇ ਕੀਤਾ ਪੋਸਟ
X ਪਲੇਟਫਾਰਮ 'ਤੇ Made by Google ਨੇ ਪੋਸਟ ਕੀਤਾ ਹੈ। ਇਸ ਪੋਸਟ 'ਚ 15 ਸੈਕਿੰਡ ਦੀ ਵੀਡੀਓ ਪੋਸਟ ਕੀਤੀ ਗਈ ਹੈ। ਇੱਥੇ ਵੀਡੀਓ 'ਚ ਦੋ ਮੋਬਾਈਲ ਫੋਨਾਂ ਦੀ ਝਲਕ ਦਿਖਾਈ ਗਈ ਹੈ, ਜਿਸ ਦੇ ਵੱਖ-ਵੱਖ ਆਕਾਰ ਹਨ। ਰਿਪੋਰਟ ਮੁਤਾਬਕ 'Pixel 9' ਅਤੇ 'Pixel 9 Pro' ਨੂੰ ਅਗਸਤ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ Pixel Fold ਦਾ ਅਗਲਾ ਵਰਜ਼ਨ ਵੀ ਲਾਂਚ ਕੀਤਾ ਜਾ ਸਕਦਾ ਹੈ।

 

Pixel 9 Pro XL ਦੇ ਫੀਚਰਸ
ਰਿਪੋਰਟਸ ਮੁਤਾਬਕ Pixel 9 Pro XL 'ਚ 16GB ਰੈਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ 'ਚ Tensor G4 SoC ਚਿਪਸੈੱਟ ਵੀ ਉਪਲੱਬਧ ਹੋਵੇਗਾ। Pixel 9 'ਚ 6.03-ਇੰਚ ਦੀ ਡਿਸਪਲੇਅ ਹੋ ਸਕਦੀ ਹੈ ਅਤੇ Pixel 9 Pro 'ਚ 6.3-ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਜਦਕਿ Pixel 9 Pro XL 'ਚ 6.7 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ।

Pixel 9 Pro Fold ਨੂੰ ਵੀ ਲਾਂਚ ਕੀਤਾ ਜਾ ਸਕਦਾ ਹੈ
Pixel 9 Pro Fold 'ਚ ਬਾਹਰੀ ਡਿਸਪਲੇਅ 6.4 ਇੰਚ ਹੋ ਸਕਦੀ ਹੈ, ਜਦੋਂ ਕਿ ਅੰਦਰੂਨੀ ਡਿਸਪਲੇਅ 7.9 ਇੰਚ ਹੋ ਸਕਦੀ ਹੈ। ਪਹਿਲੇ ਪਿਕਸਲ ਫੋਲਡ 'ਚ ਅੰਦਰੂਨੀ ਡਿਸਪਲੇਅ 7.6 ਇੰਚ ਸੀ, ਜਦਕਿ ਇਹ 5.8 ਇੰਚ ਦੀ ਹੋਵੇਗੀ।

Pixel Watch 3 ਨੂੰ ਵੀ ਲਾਂਚ ਕੀਤਾ ਜਾਵੇਗਾ
ਕੰਪਨੀ ਅਗਸਤ 'ਚ Pixel Watch 3 ਅਤੇ Pixel Watch 3 XL ਨੂੰ ਵੀ ਲਾਂਚ ਕਰ ਸਕਦੀ ਹੈ। Pixel Watch 3 ਨੂੰ 1.2-ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ। Pixel Watch 3 XL ਵਿੱਚ 1.45-ਇੰਚ ਦੀ ਸਕਰੀਨ ਹੋ ਸਕਦੀ ਹੈ।


author

Priyanka

Content Editor

Related News