ਗੂਗਲ ਨੇ ਕ੍ਰੋਮ ’ਚ ਜੋੜਿਆ ਨਵਾਂ ਸਰਚ ਇੰਜਣ ਆਪਸ਼ਨ DuckDuckGo

03/14/2019 12:27:21 PM

ਗੈਜੇਟ ਡੈਸਕ– ਕ੍ਰੋਮੀਅਮ ਇੰਜਣ ’ਚ ਅਪਡੇਟ ਤੋਂ ਬਾਅਦ ਗੂਗਲ ਨੇ ਆਪਣੇ ਸਭ ਤੋਂ ਮਸ਼ਹੂਰ ਕ੍ਰੋਮ ਬ੍ਰਾਊਜ਼ਰ ’ਚ ਚੁੱਪਚਾਪ ਡਿਫਾਲਟ ਸਰਚ ਇੰਜਣ ਦਾ ਨਵਾਂ ਆਪਸ਼ਨ ਦੇ ਦਿੱਤਾ ਹੈ। ਕ੍ਰੋਮ 73 ਦੇ ਰਿਲੀਜ਼ ਤੋਂ ਬਾਅਦ ਗੂਗਲ ਨੇ ਆਪਣੇ ‘ਡਕਡਕਗੋ’ ਨੂੰ ਪਸੰਦੀਦਾ ਸਰਚ ਇੰਜਣ ਦੇ ਰੂਪ ’ਚ ਦੁਨੀਆ ਭਰ ਦੇ 60 ਬਾਜ਼ਾਰਾਂ ’ਚ ਲਾਂਚ ਕਰ ਦਿੱਤਾ ਹੈ। ਇਸ ਵਿਚ ਅਮਰੀਕਾ ਦੇ ਨਾਲ ਯੂਨਾਈਟਿਡ ਕਿੰਗਡਮ ਵੀ ਸ਼ਾਮਲ ਹੈ। 

ਹਾਲਾਂਕਿ, ਗੂਗਲ ਨੇ ਇਸ ਵਿਚ ਜ਼ਿਆਦਾ ਫੀਚਰਜ਼ ਨਹੀਂ ਦਿੱਤੇ ਪਰ ਫਲੈਗਸ਼ਿਪ ਫੀਚਰ ਦੇ ਮਾਮਲੇ ’ਚ ਇਸ ਵਿਚ ਮੀਡੀਆ Key ਲਈ ਨਵਾਂ ਸਪੋਰਟ ਦਿੱਤਾ ਗਿਆ ਹੈ। ਇਸ ਬਦਲਾਅ ਨੂੰ ‘ਗਿਟਹੱਬ’ ਨਾਲ ਸਪਾਟ ਕੀਤਾ ਜਾ ਸਕਦਾ ਹੈ। ਗੂਗਲ ਨੇ ਕਿਹਾ ਕਿ ਉਸ ਨੇ ਨਵੇਂ ਯੂਸੇਜ਼ ਸਟੈਟਿਸਟਿਕਸ ਨੂੰ ਮੌਜੂਦਾਂ ਸਰਚ ਇੰਜਣ ’ਤੇ ਅਪਡੇਟ ਕਰ ਦਿੱਤਾ ਹੈ। ਇਸ ਵਿਚ ਹਾਲ ਹੀ ’ਚ ਇਕੱਠਾ ਕੀਤਾ ਗਿਆ ਡਾਟਾ ਲੈ ਲਿਆ ਗਿਆ ਹੈ। ਕਈ ਦੇਸ਼ਾਂ ’ਚ ਆਪਸ਼ਨ ਦੀ ਲਿਸਟ ’ਚ ਗੂਗਲ, ਯਾਹੂ ਅਤੇ ਬਿੰਗ ਦਾ ਵੀ ਨਾਂ ਹੈ। 

ਜਿਨ੍ਹਾਂ ਦੇਸ਼ਾਂ ’ਚ ‘ਡਕਡਕਗੋ’ ਨੂੰ ਜੋੜਿਆ ਗਿਆ ਹੈ ਉਹ ਹਨ- ਅਰਜਨਟੀਨਾ, ਆਸਟ੍ਰੀਆ, ਬੈਲਜ਼ੀਅਮ, ਬੋਲੀਵਿਆ, ਬ੍ਰਾਜ਼ੀਲ, ਕੈਨੇਡਾ, ਚੀਲੀ, ਕੋਲੰਬੀਆ, ਕੋਸਟਾਰੀਕਾ, ਕ੍ਰੋਏਸ਼ੀਆ, ਜਰਮਨੀ, ਡੈਨਮਾਰਕ, ਇਕਵਾਡਰ, ਫਿਨਲੈਂਡ, ਗ੍ਰੀਸ, ਹੋਂਡੁਰਾਮ, ਹੰਗਰੀ, ਆਇਰਲੈਂਡ, ਇੰਡੀਆ, ਆਈਸਲੈਂਡ, ਇਟਲੀ, ਜਮੈਕਾ, ਕੁਵੈਤ, ਲੈਬਨਾਨ, ਲੁਗਸਮਬਰਗ, ਮੋਨੈਕੋ, ਮਾਲਡੋਵਾ, ਮੈਕਸੀਕੋ, ਨੀਦਰਲੈਂਡ, ਨਾਰਵੇ, ਨਿਊਜ਼ੀਲੈਂਡ, ਪਨਾਮਾ, ਪੇਰੂ, ਫਿਲੀਪੀਂਸ, ਪੋਲੈਂਡ, ਪੁਰਤਗਾਲ, ਰੋਮਾਨੀਆ, ਸਰਬੀਆ, ਸਵਿਡਨ, ਸਲੋਵਾਕੀਆ, ਤ੍ਰਿਨੀਦਾਦ ਐਂਡ ਟੋਬੈਗੋ, ਦੱਖਣੀ ਅਫਰੀਕਾ, ਯੂ.ਕੇ. ਅਮਰੀਕਾ ਵਰਗੇ ਦੇਸ਼ ਸ਼ਾਮਲ ਹਨ। 


Related News