ਜਲਦ ਹੀ ਗੂਗਲ ਮੈਪ ''ਚ ਮਿਲ ਸਕੇਗੀ ਪਾਰਕਿੰਗ ਲੋਕੇਸ਼ਨ ਦੀ ਜਾਣਕਾਰੀ
Friday, Aug 05, 2016 - 02:01 PM (IST)

ਜਲੰਧਰ- ਗੂਗਲ ਮੈਪ ਦੀ ਗੱਲ ਕੀਤੀ ਜਾਵੇ ਤਾਂ ਗੂਗਲ ਨੇ ਕਈ ਨਵੇਂ ਫੀਚਰਸ ਅਤੇ ਨਵੀਆਂ ਅਪਡੇਟਸ ਨੂੰ ਪੇਸ਼ ਕੀਤਾ ਹੈ। ਇੱਥੋਂ ਤੱਕ ਕਿ ਬੱਚਿਆਂ ਲਈ ਇਕ 3ਡੀ ਮੈਪ ਐਪ ਵੀ ਲਾਂਚ ਕੀਤਾ ਹੈ। ਹੁਣ ਗੂਗਲ ਆਪਣੀ ਮੈਪ ਐਪ ''ਚ ਕੁੱਝ ਹੋਰ ਨਵਾਂ ਕਰਨ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੂਗਲ ਆਪਣੇ ਮੈਪ ''ਚ ਪਾਰਕਿੰਗ ਸਪੋਟਸ ਲਈ ਕੁੱਝ ਨਵਾਂ ਕਰਨ ਜਾ ਰਹੀ ਹੈ। ਗੂਗਲ ''ਚ ਹੁਣ ਤੱਕ ਕਿਸੇ ਤਰ੍ਹਾਂ ਦੀ ਪਾਰਕਿੰਗ ਸਪੇਸ ਨੂੰ ਟ੍ਰੈਕ ਨਹੀਂ ਕੀਤਾ ਜਾ ਸਕਿਆ ਜਿਸ ਲਈ ਗੂਗਲ ਮੈਪ ਹੁਣ ਯੂਜ਼ਰਜ਼ ਨੂੰ ਏਰੀਆ ਦੇ ਆਲੇ-ਦੁਆਲੇ ਪਾਰਕਿੰਗ ਲਈ ਖਾਲੀ ਸਥਾਨਾਂ ਬਾਰੇ ਜਾਣਕਾਰੀ ਦਵੇਗਾ।
ਇਸ ਦੇ ਨਾਲ ਇਸ ਦੀ ਨਵੀਂ ਅਪਡੇਟ ''ਚ ਇਸ਼ੂ ਨੂੰ ਵੀ ਫਿਕਸ ਕੀਤਾ ਗਿਆ ਜਿੱਥੇ ਤੁਸੀਂ ਗਲਤੀ ਨਾਲ ਇਕ ਉਂਗਲੀ ਸਵਾਇਪ ਕਰਨ ਨਾਲ ਨਕਸ਼ੇ ਦੀ ਦਿਸ਼ਾ ਨੂੰ ਬਦਲ ਲੈਂਦੇ ਹੋ। ਇਸ ਬੀਟਾ ''ਚ ਇਕ ਆਲਵੇਜ਼ ਪੁਆਇੰਟ ਨੌਰਥ ਆਪਸ਼ਨ ਵੀ ਦਿੱਤੀ ਗਈ ਹੈ ਜਿਸ ਨਾਲ ਕੰਪਾਸ ਨੂੰ ਇਫੈਕਟਿਵਲੀ ਲਾਕ ਕੀਤਾ ਜਾ ਸਕਦਾ ਹੈ ਅਤੇ ਆਪਸ਼ਨ ਮੁੜਨ ਸਮੇਂ ਨਕਸ਼ੇ ਨੂੰ ਰੋਕਦੀ ਹੈ। ਇਸ ਅਪਡੇਟ ਦੀ ਪੁਸ਼ੱਟੀ ਇਸ ਦੇ ਆਫਿਸ਼ੀਅਲੀ ਲਾਂਚ ਤੋਂ ਬਾਅਦ ਕੀਤੀ ਜਾਵੇਗੀ।