ਗੂਗਲ ਮੈਪਸ ਦਾ ਨਵਾਂ ਫੀਚਰ ਟ੍ਰੈਵਲਿੰਗ ਨੂੰ ਬਣਾਵੇਗਾ ਹੋਰ ਵੀ ਆਸਾਨ
Wednesday, Jul 06, 2016 - 01:24 PM (IST)

ਜਲੰਧਰ : ਟ੍ਰੈਵਲਿੰਗ ਨੂੰ ਹੋਰ ਵੀ ਆਸਾਨ ਬਣਾਉਣ ਲਈ ਗੂਗਲ ਵੱਲੋਂ ਮੈਪਸ ''ਚ ਇਕ ਨਵਾਂ ਫੀਚਰ ਐਡ ਕੀਤਾ ਗਿਆ ਹੈ, ਜਿਸ ''ਚ ਹਰ ਕੋਈ ਮਸਟੀਪਲ ਸਟੋਪ ਦੇ ਨਾਲ ਰੋਡ ਟ੍ਰਿਪਸ ਪਲੈਨ ਕਰ ਸਕਦਾ ਹੈ। ਗੂਗਲ ਦਾ ਇਹ ਫੀਚਰ ਐਂਡ੍ਰਾਇਡ ਲਈ ਪਹਿਲਾਂ ਹੀ ਮੌਜੂਦ ਹੈ ਤੇ ਆਈ. ਓ. ਐੱਸ. ਲਈ ਬਹੁਤ ਜਲਦ ਇਹ ਅਪਡੇਟ ਐਡ ਕੀਤੀ ਜਾਵੇਗੀ। ਇਸ ''ਚ ਯੂਜ਼ਰ ਨੂੰ ਆਪਣੀ ਡੈਸਟੀਨੇਸ਼ਨ ਬਾਰੇ ਜਾਣਕਾਰੀ ਐਡ ਕਰਨੀ ਹੋਵੇਗੀ ਤੇ ਇਸ ਤੋਂ ਬਾਅਦ ਮੈਨਿਊ ''ਚ ਜਾ ਕੇ ''ਐਡ ਸਟਾਪ'' ਨੂੰ ਸਲੈਕਟ ਕਰ ਕੇ ਅਲੱਗ-ਅਲੱਗ ਪੋਜ਼ੀਸ਼ਨਾਂ ਨੂੰ ਮੈਪ ''ਤੇ ਸਲੈਕਟ ਕੀਤਾ ਜਾ ਸਕਦਾ ਹੈ।
ਹੋਰ ਤਾਂ ਹੋਰ ਤੁਹਾਡੇ ਵੱਲੋਂ ਬਣਾਏ ਗਏ ਰੋਡ ਟ੍ਰਿਪ ਦੌਰਾਨ ਸਲੈਕਟ ਕੀਤੀਆਂ ਗਈਆਂ ਪੋਜ਼ੀਸ਼ੰਜ਼ ਦੇ ਨਜ਼ਦੀਕ ਪੈਟ੍ਰੋਲ ਪੰਪਸ, ਏ. ਟੀ. ਐੱਮਜ਼ ਤੇ ਰੈਸਟੋਰੈਂਟਸ ਆਦਿ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਐਂਡ੍ਰਾਇਡ ਯੂਜ਼ਰ ਆਪਣੀ ਟਾਈਮਲਾਈਨ ''ਤੇ ਆਪਣੀਆਂ ਟ੍ਰੈਵਲ ਮੈਮੋਰੀਜ਼ ਨੂੰ ਪ੍ਰਿਜ਼ਰਜ਼ ਕਰ ਕੇ ਰੱਖ ਸਕਦੇ ਹਨ। ਗੂਗਲ ਮੈਪਸ ਦੇ ਪ੍ਰਾਡਕਟ ਮੈਨੇਜਰ ਸੰਕੇਤ ਗੁਪਤਾ ਦਾ ਕਹਿਣਾ ਹੈ ਕਿ ਇਹ ਨਵਾਂ ਫੀਚਰ ਟ੍ਰੈਵਲਿੰਗ ਨੂੰ ਹੋਰ ਵੀ ਆਸਾਨ ਬਣਾ ਦਵੇਗਾ ਤੇ ਇਹ ਲੋਕਾਂ ਨੂੰ ਆਪਣੀਆਂ ਮੈਮੋਰੀਜ਼ ਨੂੰ ਸਟੋਰ ਕਰ ਕੇ ਰੱਖਣ ''ਚ ਵੀ ਮਦਦ ਕਰੇਗਾ।