25 ਸਾਲਾਂ ਦਾ ਹੋਇਆ ਗੂਗਲ, ਜਾਣੋ ਕਿਵੇਂ ਹੋਈ ਸੀ ਸ਼ੁਰੂਆਤ ਅਤੇ ਕਿਵੇਂ ਨਾਂ ਪਿਆ 'Google'

Wednesday, Sep 27, 2023 - 04:39 PM (IST)

25 ਸਾਲਾਂ ਦਾ ਹੋਇਆ ਗੂਗਲ, ਜਾਣੋ ਕਿਵੇਂ ਹੋਈ ਸੀ ਸ਼ੁਰੂਆਤ ਅਤੇ ਕਿਵੇਂ ਨਾਂ ਪਿਆ 'Google'

ਗੈਜੇਟ ਡੈਸਕ- ਹਰ ਦਿਨ, ਹਰ ਪਲ ਅਤੇ ਹਰ ਕੰਮ ਦੀ ਜ਼ਰੂਰਤ ਬਣੇ ਸਰਚ ਇੰਜਣ ਗੂਗਲ ਨੇ ਅੱਜ 27 ਸਤੰਬਰ 2023 ਨੂੰ 25 ਸਾਲ ਪੂਰੇ ਕੀਤੇ ਹਨ। ਆਪਣੇ ਜਨਮਦਿਨ ਮੌਕੇ ਗੂਗਲ ਨੇ ਬੇਹੱਦ ਖ਼ਾਸ ਡੂਡਲ ਬਣਾਇਆ ਹੈ। ਜਿਸ ਵਿਚ ਯਾਦਾਂ ਦੀਆਂ ਗਲੀਆਂ 'ਚ ਚਲਦੇ ਹੋਏ 25 ਸਾਲ ਪਹਿਲਾਂ ਗੂਗਲ ਦਾ ਜਨਮ ਕਿਵੇਂ ਹੋਇਆ ਸੀ ਅਤੇ ਸਮੇਂ-ਸਮੇਂ 'ਤੇ ਗੂਗਲ ਦੇ ਲੋਗੋ 'ਚ ਕਿਵੇਂ ਬਦਲਾਅ ਹੋਏ ਇਸ ਬਾਰੇਦੱਸਿਆ ਗਿਆ ਹੈ।

Larry Page ਅਤੇ Sergey Brin ਨੇ ਕੀਤੀ ਸੀ ਗੂਗਲ ਦੀ ਖੋਜ

ਦੱਸ ਦੇਈਏ ਕਿ ਇੰਟਰਨੈੱਟ ਸਰਚ ਇੰਜਣ ਦੇ ਤੌਰ 'ਤੇ ਗੂਗਲ ਅੱਜ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ। ਕਿਸੇ ਨੂੰ ਜਦੋਂ ਵੀ ਕਿਸੇ ਬਾਰੇ ਜਾਣਕਾਰੀ ਲੈਣ ਦੀ ਲੋੜ ਹੁੰਦੀ ਹੈ ਤਾਂ ਗੂਗਲ ਰਾਹੀਂ ਹੀ ਸਰਚ ਕਰਦੇ ਹਨ। ਗੂਗਲ ਕੋਲ ਲਗਭਗ ਹਰ ਸਵਾਲ ਦਾ ਜਵਾਬ ਮਿਲ ਜਾਂਦਾ ਹੈ। ਗੂਗਲ ਦੀ ਖੋਜ ਸਾਲ 1998 'ਚ ਸਤੰਬਰ ਮਹੀਨੇ 'ਚ ਕੈਲੀਫੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ Larry Page ਅਤੇ Sergey Brin ਨੇ ਕੀਤੀ ਸੀ। ਦੋਵਾਂ ਦੀ ਮੁਲਾਕਾਤ 90 ਦੇ ਦਹਾਕੇ ਦੇ ਅਖੀਰ 'ਚ ਸਟੈਨਫੋਰਡ ਯੂਨੀਵਰਸਿਟੀ ਦੇ ਕੰਪਿਊਟਰ ਵਿਗਿਆਨ ਪ੍ਰੋਗਰਾਮ 'ਚ ਹੋਈ ਸੀ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

'Backrub' ਰੱਖਿਆ ਗਿਆ ਸੀ ਗੂਗਲ ਦਾ ਨਾਮ

ਇਸ ਜੋੜੀ ਨੇ ਇਕ ਬਿਹਤਰ ਖੋਜ ਇੰਜਣ ਦਾ ਪ੍ਰੋਟੋਟਾਈਪ ਵਿਕਸਿਤ ਕਰਨ ਲਈ ਆਪਣੇ ਹੋਸਟਲ ਦੇ ਕਮਰਿਆਂ 'ਚ ਸਖਤ ਮਿਹਨਤ ਕੀਤੀ। ਇਸਦੀ ਸ਼ੁਰੂਆਤ ਅਸਲ 'ਚ ਇਕ ਰਿਸਰਚ ਪ੍ਰਾਜੈਕਟ ਦੇ ਤੌਰ 'ਤੇ ਹੋਈ ਸੀ। 27 ਸਤੰਬਰ 1998 ਨੂੰ Google Inc. ਦਾ ਅਧਿਕਾਰਤ ਤੌਰ 'ਤੇ ਜਨਮ ਹੋਇਆ ਸੀ। ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ Google.stanford.edu ਐਡਰੈੱਸ 'ਤੇ ਇੰਟਰਨੈੱਟ ਸਰਚ ਇੰਜਣ ਬਣਾਇਆ ਸੀ। ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਅਧਿਕਾਰਤ ਲਾਂਚ ਕਰਨ ਤੋਂ ਪਹਿਲਾਂ ਇਸਦਾ ਨਾਂ 'Backrub' ਰੱਖਿਆ ਸੀ। 

ਕਿਵੇਂ ਨਾਮ ਮਿਲਿਆ ਗੂਗਲ 

ਦਰਅਸਲ, ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ 'ਚ ਪੀ.ਐੱਚ.ਡੀ. ਕਰ ਰਹੇ ਦੋ ਵਿਦਿਆਰਥੀ ਲੈਰੀ ਪੇਜ ਅਤੇ ਸਰਗੀ ਬ੍ਰਿਨ ਨੇ ਮਿਲ ਕੇ ਇਸ ਸਰਚ ਇੰਜਣ ਨੂੰ ਬਣਾਇਆ ਸੀ। ਸਰਚ ਇੰਜਣ ਨੂੰ ਬਣਾਉਂਦੇ ਸਮੇਂ ਇਸਦਾ ਨਾਂ 'ਬੈਕਰਬ' ਰੱਖਿਆ ਗਿਆ ਸੀ ਪਰ ਜਦੋਂ ਕੰਪਨੀ ਨੂੰ ਰਜਿਸਟਰ ਕਰਨ ਦੀ ਗੱਲ ਆਈ ਤਾਂ ਦੋਵਾਂ ਨੇ ਫੈਸਲਾ ਕੀਤਾ ਕਿ ਇਸ ਕੰਪਨੀ ਨੂੰ GOOGOL ਨਾਮ ਤੋਂ ਰਜਿਸਟਰ ਕਰਵਾਉਣਗੇ।

ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ

GOOGOL ਗਣਿਤ ਦਾ ਇਕ ਟਰਮ ਹੈ ਜਿਸਦਾ ਮਤਲਬ ਹੁੰਦਾ ਹੈ 1 ਅਤੇ 00 ਯਾਨੀ 100 ਪਰ ਰਜਿਸਟਰ ਕਰਦੇ ਸਮੇਂ ਸਪੈਲਿੰਗ 'ਚ ਗਲਤੀ ਹੋਣ ਕਾਰਨ ਇਸਦਾ ਨਾਂ GOOGOL ਦੀ ਥਾਂ Google ਹੋ ਗਿਆ। ਗੂਗਲ ਸ਼ਬਦ ਬੋਲਣ, ਲਿਖਣ 'ਚ ਕਾਫੀ ਆਸਾਨ ਸੀ, ਇਸ ਲਈ ਇਹ ਬਹੁਤ ਆਸਾਨੀ ਨਾਲ ਲੋਗਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ। ਅੱਜ ਦੇ ਸਮੇਂ 'ਚ ਗੂਗਲ ਇੰਨਾ ਪ੍ਰਸਿੱਧ ਹੈ ਕਿ ਲੋਕ ਜੇਕਰ ਇੰਟਰਨੈੱਟ 'ਤੇ ਕੁਝ ਸਰਚ ਕਰਨ ਦੀ ਗੱਲ ਕਰਦੇ ਹਨ ਤਾਂ ਆਖ ਦਿੰਦੇ ਹਨ ਕਿ ਗੂਗਲ ਕਰ ਲਓ।

ਅੱਜ 25 ਸਾਲ ਹੋਏ ਪੂਰੇ

1998 ਤੋਂ ਬਾਅਦ ਹੁਣ ਤਕ ਬਹੁਤ ਕੁਝ  ਬਦਲ ਗਿਆ ਹੈ, ਜਿਸਨੂੰ ਅੱਜ ਦੇ ਡੂਡਲ 'ਚ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਗੂਗਲ ਦਾ ਮਿਸ਼ਨ ਹਮੇਸ਼ਾ ਇਕ ਹੀ ਰਿਹਾ- ਦੁਨੀਆ ਦੀ ਜਾਣਕਾਰੀ ਨੂੰ ਸੰਗਠਿਤ ਕਰਨਾ ਅਤੇ ਇਸਨੂੰ ਸਰਵ ਵਿਆਪਕ ਤੌਰ 'ਤੇ ਪਹੁੰਚਯੋਗ ਅਤੇ ਉਪਯੋਗੀ ਬਣਾਉਣਾ। ਦੁਨੀਆ ਭਰ 'ਚੋਂ ਅਰਬਾਂ ਲੋਕ ਲੱਭਣ, ਜੁੜਨ, ਕੰਮ ਕਰਨ, ਖੇਡਣ ਅਤੇ ਬਹੁਤ ਕੁਝ ਕਰਨ ਲਈ ਗੂਗਲ ਦੀ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News