ਗੂਗਲ ਦੀ ਇਸ ਨਵੀਂ ਐਪ ਨਾਲ ਨੋਟੀਫਿਕੇਸ਼ਨ ਦਾ ਕਰ ਸਕੋਗੇ ਸਮਾਰਟ ਰਿਪਲਾਈ
Wednesday, Feb 14, 2018 - 07:13 PM (IST)
ਜਲੰਧਰ—ਗੂਗਲ ਐਂਡ੍ਰਾਇਡ ਸਮਾਰਟਫੋਨ ਲਈ ਹੁਣ-ਤਕ ਦਾ ਸਭ ਤੋਂ ਕੰਮ ਦਾ ਫੀਚਰ ਲਿਆਉਣ ਦੀ ਤਿਆਰ ਕਰ ਰਿਹਾ ਹੈ। ਗੂਗਲ ਐਂਡ੍ਰਾਇਡ ਲਈ ਸਮਾਰਟ ਰਿਪਲਾਈ ਐਪ ਦੀ ਟੈਸਟਿੰਗ ਕਰ ਰਿਹਾ ਹੈ। ਇਸ ਐਪ ਦੇ ਆਉਣ ਤੋਂ ਬਾਅਦ ਸਮਾਰਟਫੋਨ 'ਤੇ ਆਉਣ ਵਾਲੇ ਸਾਰੇ ਨੋਟੀਫਿਕੇਸ਼ਨ ਦਾ ਸਮਾਰਟ ਰਿਪਲਾਈ ਆਸਾਨੀ ਨਾਲ ਕਰ ਸਕੋਗੇ। ਇਹ ਐਪ ਨੋਟੀਫਿਕੇਸ਼ਨ ਪੜ੍ਹ ਕੇ ਮਸ਼ੀਨ ਲਰਨਿੰਗ ਰਾਹੀਂ ਸਟੀਕ ਰਿਪਲਾਈ ਦੇਵੇਗਾ।
ਇਕ ਰਿਪੋਰਟ ਮੁਤਾਬਕ ਰਿਪਲਾਈ ਐਪ 'ਚ ਮੈਸੇਜ ਦੇ ਰਿਪਲਾਈ ਲਈ ਬੇਸਿਕ ਟੈਕਸਟ ਜਿਵੇਂ Yes/No ਹੋਣਗੇ। ਇਸ ਤੋਂ ਇਲਾਵਾ ਇਸ ਐਪ ਦੇ ਜ਼ਰੀਏ ਬਿਨਾਂ ਟਾਈਪ ਕੀਤੇ Are you at the restaurant?, Are you home yet?, when can you be home? ਵਰਗੇ ਮੈਸੇਜ ਦਾ ਸਮਾਰਟ ਰਿਪਲਾਈ ਕੀਤਾ ਜਾ ਸਕੇਗਾ। ਇਹ ਐਪ ਸ਼ੁਰੂਆਤ 'ਚ ਕੇਵਲ ਐਂਡ੍ਰਾਇਡ ਯੂਜ਼ਰਸ ਲਈ ਆਵੇਗੀ। ਰਿਪਲਾਈ ਐਪ Hangouts, Whatsapp, Facebook lite, ਫੇਸਬੁੱਕ, ਮੈਸੇਂਜਰ, ਐਂਡ੍ਰਾਇਡ ਮੈਸੇਜ, ਸਕਾਈਪ, ਟਵਿਟਰ ਦੇ ਡਾਇਰੈਕਟ ਮੈਸੇਜ ਲਈ ਕੰਮ ਕਰੇਗਾ। ਹਾਲਾਂਕਿ ਇਹ ਐਪ ਕਦੋਂ ਤਕ ਪਲੇਅ-ਸਟੋਰ 'ਤੇ ਆਵੇਗਾ ਇਸ ਦੀ ਜਾਣਕਾਰੀ ਅਜੇ ਨਹੀਂ ਮਿਲੀ ਹੈ।
