ਬੰਦ ਹੋਈ ਬਲੈਕਬੈਰੀ ਦੀ ਮਸ਼ਹੂਰ ਮੈਸੇਜਿੰਗ ਐਪ BBM

06/01/2019 12:06:56 PM

ਗੈਜੇਟ ਡੈਸਕ– ਜੇਕਰ ਤੁਸੀਂ ਬਲੈਕਬੈਰੀ ਸਮਾਰਟਫੋਨ ਦੇ ਯੂਜ਼ਰ ਹੋ ਜਾਂ ਫਿਰ ਆਪਣੇ ਐਂਡਰਾਇਡ ਸਮਾਰਟਫੋਨ ’ਤੇ BBM ਐਪ ਦਾ ਇਸਤੇਮਾਲ ਕਰਦੇ ਹੋਏ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਰਿਪੋਰਟ ਮੁਤਾਬਕ, ਯੂਜ਼ਰਜ਼ ਲਈ ਬਲੈਕਬੈਰੀ ਮੈਸੇਂਜਰ ਐਪ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਨੀ ਹੁਣ ਤੁਸੀਂ ਇਸ ਐਪ ਦੀ ਵਰਤੋਂ ਨਹੀਂ ਕਰ ਸਕੋਗੇ। 

 

ਮੌਜੂਦਾ ਐਪਸ ਨੂੰ ਟੱਕਰ ਦੇਣ ’ਚ ਅਸਫਲ ਰਹੀ BBM
ਸਾਲ 2016 ’ਚ ਇੰਡੋਨੇਸ਼ੀਆ ਦੀ ਟੈਕਨਾਲੋਜੀ ਕੰਪਨੀ Emtek ਦੁਆਰਾ ਇਸ ਐਪ ਨੂੰ ਰੀਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਵਿਚ ਕਈ ਨਵੇਂ ਫੀਚਰਜ਼ ਜੋੜੇ ਗਏ ਸਨ ਤਾਂ ਜੋ ਇਹ ਮੌਜੂਦਾ ਚੈਟਿੰਗ ਐਪੀਲੇਕਸ਼ੰਸ ਨੂੰ ਟੱਕਰ ਦੇ ਸਕੇ ਪਰ ਇਹ ਸਾਰੀਆਂ ਕੋਸ਼ਿਸ਼ਾਂ ਫੇਲ ਰਹੀਆਂ ਅਤੇ ਇਸ ਐਪ ਦੀ ਵਲ ਲੋਕਾਂ ਦਾ ਲਗਾਅ ਘੱਟ ਹੁੰਦਾ ਨਜ਼ਰ ਆਇਆ। 

ਇਸ ਕਾਰਨ ਬੰਦ ਕਰਨੀ ਪਈ ਇਹ ਸਰਵਿਸ 
ਬਲੈਕਬੈਰੀ ਸਮਰਟਫੋਨਜ਼ ਨੂੰ ਲੈ ਕੇ ਸਭ ਤੋਂ ਪਹਿਲਾਂ ਜਾਣਕਾਰੀ ਮੁਹੱਈਆ ਕਰਾਉਣ ਵਾਲੀ ਨਿਊਜ਼ ਅਤੇ ਕਮਿਊਨਿਟੀ ਵੈੱਬਸਾਈਟ CrackBerry ਨੇ BBM ਦੇ ਫੇਲ ਹੋਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਇਸ ਦੇ ਐਂਟਰਪ੍ਰਾਈਜ਼ ਐਡੀਸ਼ਨ ’ਚ ਗੇਮਜ਼, ਚੈਨਲਸ ਅਤੇ ਐਡਸ ਨੂੰ ਸ਼ਾਮਲ ਕਰਨ ਤੋਂ ਇਲਾਵਾ ਕੋਈ ਵਾਧੂ ਫੀਚਰਜ਼ ਨਹੀਂ ਦਿੱਤੇ ਗਏ ਹਨ। ਇਸੇ ਲਈ ਹੁਣ ਐਪ ਦੇ ਕੰਜ਼ਿਊਮਰ ਵਰਜਨ ਨੂੰ ਬੰਦ ਕੀਤਾ ਜਾ ਰਿਹਾ ਹੈ, ਹਾਲਾਂਕਿ ਐਪ ਦਾ ਐਂਟਰਪ੍ਰਾਈਜ਼ ਗ੍ਰੇਡ ਐਨਕ੍ਰਿਪਟਿਡ ਮੈਸੇਂਜਰ BBMe ਪਰਸਨਲ ਯੂਜ਼ ਲਈਕੰਮ ਕਰਦਾ ਰਹੇਗਾ। 


Related News