ਸ਼ਾਓਮੀ ਯੂਜ਼ਰਸ ਲਈ ਚੰਗੀ ਖ਼ਬਰ, ਇਸ ਫੋਨ ਨੂੰ ਮਿਲਣ ਲੱਗੀ ਐਂਡਰਾਇਡ 11 ਅਪਡੇਟ
Thursday, Nov 19, 2020 - 10:59 AM (IST)
ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਰੈੱਡਮੀ ਨੋਟ 9 ਸੀਰੀਜ਼ ਦਾ ਪ੍ਰੋ ਡਿਵਾਈਸ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਸ਼ਾਓਮੀ ਵਲੋਂ ਮਾਰਚ, 2020 ’ਚ ਰੈੱਡਮੀ ਨੋਟ 9 ਪ੍ਰੋ ਭਾਰਤ ’ਚ ਲਾਂਚ ਕੀਤਾ ਗਿਆ ਸੀ ਅਤੇ ਗਲੋਬਲ ਬਾਜ਼ਾਰ ’ਚ ਇਸੇ ਡਿਵਾਈਸ ਨੂੰ ਕੰਪਨੀ ਰੈੱਡਮੀ ਨੋਟ 9ਐੱਸ ਨਾਮ ਨਾਲ ਲੈ ਕੇ ਆਈ ਸੀ। ਐਂਡਰਾਇਡ 10 ਬੇਸਡ MIUI 11 ਨਾਲ ਆਏ ਫੋਨ ਨੂੰ ਹਾਲ ਹੀ ’ਚ ਨਵੀਂ MIUI 12 ਦੀ ਅਪਡੇਟ ਦਿੱਤੀ ਗਈ ਹੈ। ਹੁਣ ਭਾਰਤ ’ਚ ਇਸ ਫੋਨ ਨੂੰ ਐਂਡਰਾਇਡ 11 ਦੀ ਅਪਡੇਟ ਮਿਲ ਰਹੀ ਹੈ।
ਲੰਬੇ ਇੰਤਜ਼ਾਰ ਤੋਂ ਬਾਅਦ ਸ਼ਾਓਮੀ ਵਲੋਂ MIUI 12 ਦੀ ਅਪਡੇਟ ਭਾਰਤ ’ਚ ਰੈੱਡਮੀ ਨੋਟ 9 ਪ੍ਰੋ ਯੂਜ਼ਰਸ ਨੂੰ ਸਤੰਬਰ ਮਹੀਨੇ ’ਚ ਦਿੱਤੀ ਗਈ ਸੀ। ਇਸ ਦੇ ਕੁਝ ਹਫਤਿਆਂ ਬਾਅਦ ਅਕਤੂਬਰ ’ਚ ਫੋਨ ਦੇ ਗਲੋਬਲ ਵਰਜ਼ਨ ਰੈੱਡਮੀ ਨੋਟ 9ਐੱਸ ਲਈ ਇਹ ਅਪਡੇਟ ਆਈ ਸੀ ਅਤੇ MIUI 12 ਰੋਲਆਊਟ ਇਸ ਲਈ ਪਰਾ ਹੋ ਚੁੱਕਾ ਹੈ। ਹੁਣ ਕਈ ਰੈੱਡਮੀ ਨੋਟ 9 ਪ੍ਰੋ ਯੂਜ਼ਰਸ ਨੂੰ ਭਾਰਤ ’ਚ ਐਂਡਰਾਇਡ 11 ਅਪਡੇਟ ਮਿਲ ਰਹੀ ਹੈ।
ਅਗਲੇ ਮਹੀਨੇ ਤਕ ਸਾਰਿਆਂ ਮਿਲੇਗਾ ਐਂਡਰਾਇਡ 11
ਸ਼ਾਓਮੀ ਦੇ ਮਿਡਰੇਂਜ ਡਿਵਾਈਸ ਨੂੰ ਮਿਲੀ ਨਵੀਂ ਐਂਡਰਾਇਡ 11 ਬੇਸਡ ਅਪਡੇਟ ਦਾ ਬਿਲਡ ਨੰਬਰ V12.0.1.0.RJWINXM ਹੈ। ਨਵੀਂ ਅਪਡੇਟ ਸਟੇਬਲ ਬੀਟਾ ਸਟੇਜ ’ਚ ਹੈ, ਯਾਨੀ ਅਜੇ ਸਿਲੈਕਟਿਡ ਯੂਜ਼ਰਸ ਨੂੰ ਹੀ ਦਿੱਤੀ ਜਾਵੇਗੀ। ਬੀਟਾ ਅਪਡੇਟ ’ਚ ਮੌਜੂਦ ਸਾਰੇ ਬਗਸ ਅਤੇ ਸਮੱਸਿਆਵਾਂ ਨੂੰ ਠੀਕ ਕਰਨ ਤੋਂ ਬਾਅਦ ਇਸੇ ਬਿਲਡ ਨੰਬਰ ਨਾਲ ਸਟੇਬਲ ਅਪਡੇਟ ਸਾਰੇ ਡਿਵਾਈਸਿਜ਼ ’ਤੇ ਦਿੱਤੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ’ਚ ਰੈੱਡਮੀ ਨੋਟ 9 ਪ੍ਰੋ ਯੂਜ਼ਰਸ ਨੂੰ ਦਸੰਬਰ ਤਕ ਐਂਡਰਾਇਡ 11 ਅਪਡੇਟ ਮਿਲ ਜਾਵੇਗੀ।