Good News! ਹੁਣ WhatsApp ''ਤੇ Chatting-Calling ਦੌਰਾਨ ਕਰ ਸਕੋਗੇ ਇਹ ਕੰਮ
Saturday, Jun 14, 2025 - 05:23 PM (IST)

ਗੈਜੇਟ ਡੈਸਕ - ਸਮਾਰਟਫੋਨ ਯੂ਼ਜ਼ਰਸ ਲਈ WhatsApp ਲਗਭਗ ਸਾਰੇ ਇਕ ਜ਼ਰੂਰੀ ਐਪਲੀਕੇਸ਼ਨ ਬਣ ਗਿਆ ਹੈ। ਲੋਕਾਂ ਨਾਲ ਜੁੜੇ ਰਹਿਣ WhatsApp ਸਾਨੂੰ ਰੋਜ਼ਾਨਾ ਦੇ ਕਈ ਕੰਮਾਂ ਵਿਚ ਮਦਦ ਕਰਦਾ ਹੈ। ਦੁਨੀਆ 'ਚ 3.5 ਬਿਲੀਅਨ ਤੋਂ ਵੱਧ ਲੋਕ ਇਸਦੀ ਅੱਜ ਇਸ ਦੀ ਵਰਤੋ ਕਰ ਰਹੇ ਹਨ। ਇਸ ਦੌਰਾਨ ਆਪਣੇ ਲੱਖਾਂ ਯੂਜ਼ਰਸ ਦੀ ਸਹੂਲਤ ਲਈ, WhatsApp ਸਮੇਂ-ਸਮੇਂ 'ਤੇ ਨਵੇਂ ਫੀਚਰ ਲਿਆਉਂਦਾ ਰਹਿੰਦਾ ਹੈ, ਇਸ ਲਈ ਹੁਣ ਕੰਪਨੀ ਵੱਲੋਂ ਕੁਝ ਅਜਿਹੇ ਫੀਚਰ ਪੇਸ਼ ਕੀਤੇ ਗਏ ਹਨ ਜੋ ਯੂਜ਼ਰਸ ਨੂੰ ਕਾਲਿੰਗ ਅਤੇ ਚੈਟਿੰਗ ਵਿਚ ਇਕ ਨਵਾਂ ਅਨੁਭਵ ਪ੍ਰਦਾਨ ਕਰਨਗੇ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਮਿਲੀ ਜਾਣਕਾਰੀ ਅਨੁਸਾਰ, WhatsApp ਨੇ ਚੈਟ, ਕਾਲ ਅਤੇ ਚੈਨਲ ਟੈਬ ਲਈ ਇੱਕੋ ਸਮੇਂ ਕਈ ਟੂਲ ਪੇਸ਼ ਕੀਤੇ ਹਨ। ਹੁਣ ਯੂਜ਼ਰਸ ਚੈਟਿੰਗ ਅਤੇ ਵੀਡੀਓ ਕਾਲਿੰਗ ਦੌਰਾਨ ਐਨੀਮੇਟਡ ਇਮੋਜੀ, ਅਵਤਾਰ ਸੋਸ਼ਲ ਸਟਿੱਕਰ ਵਰਗੇ ਫੀਚਰਸ ਦਾ ਅਨੁਭਵ ਕਰਨ ਜਾ ਰਹੇ ਹਨ। ਆਓ ਤੁਹਾਨੂੰ ਨਵੇਂ ਟੂਲਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਾਂ।
ਕੀ ਹਨ Feature?
ਚੈਟਿੰਗ ਨੂੰ ਬਿਹਤਰ ਬਣਾਉਣ ਲਈ ਵਟਸਐਪ ਵਿਚ ਐਨੀਮੇਟਡ ਇਮੋਜੀ ਅਤੇ ਐਨੀਮੇਟਡ ਸਟਿੱਕਰ ਫੀਚਰ ਜੋੜਿਆ ਗਿਆ ਹੈ। ਇਸ ਫੀਚਰ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਯੂਜ਼ਰ ਆਪਣੇ ਮਨਪਸੰਦ ਵੀਡੀਓ ਨੂੰ ਸਟਿੱਕਰਾਂ ਵਿਚ ਬਦਲ ਸਕਣਗੇ। ਇਸ ਤੋਂ ਇਲਾਵਾ, ਯੂਜ਼ਰ ਹੁਣ ਕਈ ਫੋਟੋਆਂ ਅਤੇ ਵੀਡੀਓਜ਼ ਵਿਚ ਇਕ ਸਿੰਗਲ ਕੈਪਸ਼ਨ ਜੋੜ ਸਕਣਗੇ।
ਹੁਣ WhatsApp ਯੂਜ਼ਰਸ ਨੂੰ ਵੀਡੀਓ ਕਾਲ 'ਤੇ ਇਕ ਨਵਾਂ ਅਨੁਭਵ ਮਿਲਣ ਵਾਲਾ ਹੈ। WhatsApp ਨੇ ਵੀਡੀਓ ਕਾਲਿੰਗ ਲਈ 6 ਨਵੇਂ ਫਿਲਟਰ ਅਤੇ ਵਿਜ਼ੂਅਲ ਸ਼ਾਮਲ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਜਦੋਂ ਤੁਸੀਂ ਵੀਡੀਓ ਕਾਲ ਦੌਰਾਨ ਫਿਲਟਰ ਜਾਂ ਪ੍ਰਭਾਵ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਕ ਫੋਟੋ ਵੀ ਕਲਿੱਕ ਕਰ ਸਕੋਗੇ। ਨਵੇਂ ਫਿਲਟਰ ਕਰੋੜਾਂ ਯੂਜ਼ਰਸ ਨੂੰ ਇਕ ਨਵਾਂ ਅਨੁਭਵ ਦੇਣਗੇ।
ਵਟਸਐਪ ਨੇ ਚੈਨਲ ਸੈਕਸ਼ਨ ਲਈ ਫੋਟੋ ਪੋਲ ਫੀਚਰ ਜੋੜਿਆ ਹੈ। ਹੁਣ ਯੂਜ਼ਰਸ ਵਟਸਐਪ ਚੈਨਲ ਵਿਚ ਫੋਟੋਆਂ ਦੇ ਨਾਲ ਪੂਲ ਵਿਕਲਪ ਜੋੜ ਸਕਣਗੇ। ਇਹ ਨਵਾਂ ਫੀਚਰ ਪੋਲ ਨੂੰ ਪਹਿਲਾਂ ਨਾਲੋਂ ਜ਼ਿਆਦਾ ਇੰਟਰਐਕਟਿਵ ਬਣਾ ਦੇਵੇਗਾ। ਵਟਸਐਪ ਦੇ ਇਸ ਫੀਚਰ ਤੋਂ ਕਰੋੜਾਂ ਯੂਜ਼ਰਸ ਨੂੰ ਵੱਡਾ ਫਾਇਦਾ ਹੋਣ ਵਾਲਾ ਹੈ।