WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਵੱਡੀ ਸਕਰੀਨ ’ਤੇ ਮਿਲੇਗਾ ਵੀਡੀਓ ਤੇ ਆਡੀਓ ਕਾਲਿੰਗ ਦਾ ਮਜ਼ਾ
Friday, Dec 18, 2020 - 01:40 PM (IST)
ਗੈਜੇਟ ਡੈਸਕ– ਇਸਟੈਂਟ ਮੈਸੇਜਿੰਗ ਐਪ ਵਟਸਐਪ ਵਲੋਂ ਆਪਣੇ ਯੂਜ਼ਰਸ ਦੀ ਸਹੂਲਤ ਲਈ ਨਵੇਂ-ਨਵੇਂ ਫੀਚਰਜ਼ ਪੇਸ਼ ਕੀਤੇ ਜਾਂਦੇ ਹਨ ਜਿਸ ਨਾਲ ਯੂਜ਼ਰ ਨੂੰ ਵਟਸਐਪ ਇਸਤੇਮਾਲ ਕਰਨ ’ਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਹੋਵੇ। ਇੰਨੇ ਅਪਡੇਟਸ ਅਤੇ ਨਵੇਂ ਫੀਚਰਜ਼ ਦੇ ਬਾਵਜੂਦ ਵਟਸਐਪ ਦੇ ਡੈਸਕਟਾਪ ਯੂਜ਼ਰਸ ਨੂੰ ਸ਼ਿਕਾਇਤ ਰਹਿੰਦੀ ਸੀ ਕਿ ਵਟਸਐਪ ਵੈੱਬ ਮੋਡ ਰਾਹੀਂ ਵੀਡੀਓ ਅਤੇ ਆਡੀਓ ਕਾਲਿੰਗ ਕਿਉਂ ਨਹੀਂ ਕੀਤੀ ਜਾ ਸਕਦੀ। ਯੂਜ਼ਰਸ ਦੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਵਟਸਐਪ ਜਲਦ ਹੀ ਵਟਸਐਪ ਦੇ ਡੈਸਕਟਾਪ ਯੂਜ਼ਰਸ ਲਈ ਇਕ ਨਵਾਂ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਦੇਣ ਜਾ ਰਿਹਾ ਹੈ। ਦੱਸ ਦੇਈਏ ਕਿ ਐਂਡਰਾਇਡ ਅਤੇ ਆਈ.ਓ.ਐੱਸ. ਦੇ ਮੋਬਾਇਲ ਵਟਸਐਪ ਯੂਜ਼ਰਸ ਲਈ ਆਡੀਓ ਅਤੇ ਵੀਡੀਓ ਕਾਲਿੰਗ ਫੀਚਰਜ਼ ਪਹਿਲਾਂ ਤੋਂ ਹੀ ਮੌਜੂਦ ਹੈ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਵੱਡੀ ਸਕਰੀਨ ’ਤੇ ਮਿਲੇਗੀ ਆਡੀਓ-ਵੀਡੀਓ ਕਾਲਿੰਗ ਦੀ ਸੁਵਿਧਾ
ਵਟਸਐਪ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਵਲੋਂ ਵਟਸਐਪ ਡੈਸਕਟਾਪ ਯੂਜ਼ਰ ਲਈ ਆਡੀਓ ਅਤੇ ਵੀਡੀਓ ਕਾਲਿੰਗ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨਾਲ ਯੂਜ਼ਰ ਕੰਪਿਊਟਰ ਅਤੇ ਲੈਪਟਾਪ ਦੀ ਵੱਡੀ ਸਕਰੀਨ ’ਤੇ ਵੀ ਵੀਡੀਓ ਤੇ ਆਡੀਓ ਕਾਲਿੰਗ ਕਰ ਸਕਣਗੇ। ਹਾਲਾਂਕਿ, ਅਜੇ ਇਸ ਫੀਚਰ ਨੂੰ ਬਹੁਤ ਹੀ ਲਿਮਟਿਡ ਯੂਜ਼ਰਸ ਲਈ ਜਾਰੀ ਕੀਤਾ ਗਿਆ ਹੈ। ਨਾਲ ਹੀ ਕੁਝ ਬੀਟਾ ਯੂਜ਼ਰਸ ਲਈ ਵੀ ਵਟਸਐਪ ਨੇ ਨਵੇਂ ਫੀਚਰਜ਼ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਯੂਜ਼ਰ ਨੂੰ ਪਹਿਲਾਂ ਦੀ ਤਰ੍ਹਾਂ ਡੈਸਕਟਾਪ ਮੋਡ ਰਾਹੀਂ ਆਡੀਓ ਅਤੇ ਵੀਡੀਓ ਕਾਲਿੰਗ ਕਰਨ ਲਈ ਫੋਨਨੂੰ ਵਟਸਐਪ ਵੈੱਬ ਮੋਡ ਨਾਲ ਕੁਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਕੰਪਿਊਟਰ ਦੇ ਰੂਟ ਰਾਹੀਂ ਆਡੀਓ ਅਤੇ ਵੀਡੀਓ ਕਾਲਿੰਗ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਡੈਸਕਟਾਪ ਲਈ ਆਏਗਾ ਨਵਾਂ ਐਪ
ਵਟਸਐਪ ਵਲੋਂਇਕ ਨਵੇਂ ਫੀਚਰ ’ਤੇ ਕੰਮ ਕੀਤਾ ਜਾ ਰਿਹਾ ਹੈ ਜੋ ਯੂਜ਼ਰ ਨੂੰ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਨ ਅਤੇ ਸਟੇਟਸ ਪੋਸਟ ਕਰਨ ਤੋਂ ਪਹਿਲਾਂ ਵੀਡੀਓ ਮਿਊਟ ਕਰਨ ਦੀ ਸੁਵਿਧਾ ਦਿੰਦਾ ਹੈ। ਕੰਪਨੀ ਇਕ ਮਿਊਟ ਵੀਡੀਓ ਫੀਚਰ ਨੂੰ ਵਿਕਸਿਤ ਕਰ ਰਹੀ ਹੈ ਜਿਸ ਨੂੰ ਬੀਟਾ ਅਪਡੇਟ ’ਚ ਵੇਖਿਆ ਗਿਆ ਹੈ। ਵਟਸਐਪ ਫੀਚਰ ਟ੍ਰੈਕਰ ਵਲੋਂ ਇਸ ਮਾਮਲੇ ’ਚ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਗਿਆਹੈ। ਇਸ ਵਿਚ ਵੀਡੀਓ ਨੂੰ ਮਿਊਟ ਕਰਨਦੇ ਨਾਲ ਵੀਡੀਓ ਨੂੰ ਟ੍ਰਿਮ ਕਰਨ ਦਾ ਆਪਸ਼ਨ ਵੇਖਿਆ ਜਾ ਸਕਦਾ ਹੈ। ਉਥੇ ਹੀ ਸੋਸ਼ਲ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਵਟਸਐਪ ਵਲੋਂ ਡੈਸਕਟਾਪ ਲਈ ਅਲੱਗ ਤੋਂ ਇਕ ਐਪ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰਸ ਨੂੰ ਡੈਸਕਟਾਪ ’ਤੇ ਵਟਸਐਪ ਚਲਾਉਣ ਲਈ ਫੋਨ ਨਾਲ ਕੁਨੈਕਟ ਨਹੀਂ ਕਰਨਾ ਹੋਵੇਗਾ। ਵਟਸਐਪ ਵਲੋਂ ਐਡਵਾਂਸ ਵਾਲਪੇਪਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਫੀਚਰ ਯੂਜ਼ਰ ਨੂੰ ਹਰ ਚੈਟ ’ਤੇ ਵੱਖ-ਵੱਖ ਵਾਲਪੇਪਰ ਲਗਾਉਣ ਦੀ ਸੁਵਿਧਾ ਦਿੰਦਾ ਹੈ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਨੋਟ: ਵਟਸਐਪ ਵੈੱਬ ਦੇ ਵੀਡੀਓ ਕਾਲਿੰਗ ਫੀਚਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।