ਵਟਸਐਪ ਯੂਜ਼ਰਸ ਲਈ ਖੁਸ਼ਖਬਰੀ, ਸ਼ਾਮਲ ਹੋਇਆ ਕਮਾਲ ਦਾ ਫੀਚਰ
Saturday, Jun 27, 2020 - 08:52 PM (IST)

ਗੈਜੇਟ ਡੈਸਕ—ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਯੂਜ਼ਰਸ ਦੇ ਚੈਟ ਐਕਸੀਪੀਰਅੰਸ ਨੂੰ ਬਿਹਤਰ ਬਣਾਉਣ ਲਈ ਵਟਸਐਪ ਦੀ ਬੀਟਾ ਐਪ ’ਚ ਮੈਸੇਂਜਰ ਰੂਮਮ ਸ਼ਾਰਟਕਟ ਨੂੰ ਇੰਟਰੋਡਿਊਸ ਕੀਤਾ ਗਿਆ ਹੈ। ਇਸ ਫੀਚਰ ਨੂੰ ਤੁਸੀਂ ਆਉਣ ਵਾਲੇ ਸਮੇਂ ’ਚ ਕਿਸੇ ਵੀ ਚੈੱਟ ਨੂੰ ਓਪਨ ਕਰ ਅਟੈਚ ਬਟਨ ’ਤੇ ਕਲਿੱਕ ਕਰ ਜੋ ਆਪਸ਼ਨ ਖੁੱਲਣਗੇ ਉਨ੍ਹਾਂ ’ਚ ਹੇਠਾਂ ਦੇਖ ਸਕੋਗੇ। ਨਵੀਂ ਅਪਡੇਟ ’ਚ ਤੁਹਾਨੂੰ ਮੈਸੇਂਜਰ ਰੂਮਸ ਨਾਲ ਕੁੱਲ 7 ਸ਼ਾਰਟਕਟ ਦਿਖਾਈ ਦੇਣਗੇ। ਇਸ ਸ਼ਾਰਟਕਟ ਨੂੰ ਵਟਸਐਪ ਦੀ ਲੇਟੈਸਟ ਬੀਟਾ ਅਪਡੇਟ 2.20.194.11 ’ਚ ਸ਼ਾਮਲ ਕੀਤਾ ਗਿਆ ਹੈ।
WABetaInfo ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਵਟਸਐਪ ਬੀਟਾ ਲਈ ਇਹ ਅਪਡੇਟ ਫਿਲਹਾਲ ਕੁਝ ਸਲੈਕਟੇਡ ਦੇਸ਼ਾਂ ’ਚ ਹੀ ਉਪਲੱਬਧ ਹੈ। ਮੈਸੇਂਜਰ ਰੂਮਸ ਸ਼ਾਰਟਕਟ ਰਾਹੀਂ ਯੂਜ਼ਰ ਆਸਾਨੀ ਨਾਲ ਜ਼ਿਆਦਾਤਰ 50 ਲੋਕਾਂ ਨਾਲ ਵੀਡੀਓ ਕਾਲ ਕਰ ਸਕਦੇ ਹਨ ਪਰ ਇਸ ਦੇ ਲਈ ਤੁਹਾਡੇ ਫੋਨ ’ਚ ਫੇਸਬੁੱਕ ਐਪ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਵਟਸਐਪ ਦਾ ਇਹ ਫੀਚਰ ਕੰਮ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਫੀਚਰ ਨੂੰ ਪਹਿਲਾਂ ਫੇਸਬੁੱਕ ’ਚ ਸ਼ਾਮਲ ਕੀਤਾ ਗਿਆ ਸੀ।