iPhone ਯੂਜ਼ਰਾਂ ਲਈ ਖੁਸ਼ਖਬਰੀ ! ਅੱਜ ਰਿਲੀਜ਼ ਹੋਵੇਗਾ iOS 27 ਅਪਡੇਟ, ਇੰਝ ਕਰੋ ਡਾਊਨਲੋਡ

Monday, Sep 14, 2026 - 03:04 PM (IST)

iPhone ਯੂਜ਼ਰਾਂ ਲਈ ਖੁਸ਼ਖਬਰੀ ! ਅੱਜ ਰਿਲੀਜ਼ ਹੋਵੇਗਾ iOS 27 ਅਪਡੇਟ, ਇੰਝ ਕਰੋ ਡਾਊਨਲੋਡ

ਗੈਜੇਟ ਡੈਸਕ: ਐਪਲ ਅੱਜ 14 ਸਤੰਬਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਆਈਫੋਨ ਯੂਜ਼ਰਾਂ ਲਈ iOS 27 ਅਪਡੇਟ ਜਾਰੀ ਕਰਨ ਜਾ ਰਿਹਾ ਹੈ। ਇਹ ਨਵਾਂ ਸਾਫਟਵੇਅਰ ਅਪਡੇਟ ਸਭ ਤੋਂ ਪਹਿਲਾਂ WWDC 2026 ਵਿੱਚ ਪੇਸ਼ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਕੰਪਨੀ ਨੇ ਅਪਡੇਟ ਜਾਰੀ ਕਰਨ ਦਾ ਕੋਈ ਸਟੀਕ ਸਮਾਂ ਨਹੀਂ ਦੱਸਿਆ ਹੈ ਪਰ ਪਿਛਲੇ ਅਪਡੇਟਾਂ ਵਾਂਗ ਇਹ ਪੈਸੀਫਿਕ ਸਮੇਂ ਅਨੁਸਾਰ ਸਵੇਰੇ 10 ਵਜੇ ਜਾਰੀ ਹੋ ਸਕਦਾ ਹੈ। ਭਾਰਤੀ ਸਮੇਂ ਅਨੁਸਾਰ ਇਹ ਰਾਤ ਲਗਭਗ 10:30 ਵਜੇ ਉਪਲਬਧ ਹੋਣ ਦੀ ਸੰਭਾਵਨਾ ਹੈ। ਇਹ ਅਪਡੇਟ ਯੂਜ਼ਰਾਂ ਨੂੰ ਓਵਰ-ਦੀ-ਏਅਰ (OTA) ਮਿਲੇਗਾ। ਇਸ ਨੂੰ ਡਾਊਨਲੋਡ ਕਰਨ ਲਈ ਯੂਜ਼ਰਾਂ ਨੂੰ ਸੈਟਿੰਗਜ਼ ਐਪ ਵਿੱਚ 'ਜਨਰਲ' 'ਤੇ ਜਾ ਕੇ 'ਸਾਫਟਵੇਅਰ ਅਪਡੇਟ' ਦਾ ਵਿਕਲਪ ਚੁਣਨਾ ਹੋਵੇਗਾ ਅਤੇ iOS 27 ਦਿਖਾਈ ਦੇਣ 'ਤੇ 'ਡਾਊਨਲੋਡ ਐਂਡ ਇੰਸਟਾਲ' 'ਤੇ ਟੈਪ ਕਰਨਾ ਹੋਵੇਗਾ। ਇੰਸਟਾਲੇਸ਼ਨ ਤੋਂ ਪਹਿਲਾਂ ਜ਼ਰੂਰੀ ਡਾਟਾ ਦਾ ਬੈਕਅੱਪ ਲੈਣ ਅਤੇ ਫੋਨ ਦੀ ਬੈਟਰੀ ਪੂਰੀ ਰੱਖਣ ਜਾਂ ਚਾਰਜਰ ਨਾਲ ਜੋੜਨ ਦੀ ਸਲਾਹ ਦਿੱਤੀ ਗਈ ਹੈ।
 ਇਹ ਨਵਾਂ ਅਪਡੇਟ ਆਈਫੋਨ 11 ਸੀਰੀਜ਼ ਅਤੇ ਇਸ ਤੋਂ ਬਾਅਦ ਲਾਂਚ ਹੋਏ ਸਾਰੇ ਮਾਡਲਾਂ ਲਈ ਉਪਲਬਧ ਹੋਵੇਗਾ। ਇਸ ਵਿੱਚ ਆਈਫੋਨ 18 ਸੀਰੀਜ਼, ਆਈਫੋਨ ਡੂਓ, ਆਈਫੋਨ 17 ਸੀਰੀਜ਼, ਆਈਫੋਨ 16 ਸੀਰੀਜ਼, ਆਈਫੋਨ 15 ਸੀਰੀਜ਼, ਆਈਫੋਨ 14 ਸੀਰੀਜ਼, ਆਈਫੋਨ 13 ਸੀਰੀਜ਼, ਆਈਫੋਨ 12 ਸੀਰੀਜ਼, ਆਈਫੋਨ 11 ਸੀਰੀਜ਼ ਦੇ ਨਾਲ-ਨਾਲ ਆਈਫੋਨ SE ਦੂਜੀ ਜਨਰੇਸ਼ਨ (2020) ਅਤੇ ਤੀਜੀ ਜਨਰੇਸ਼ਨ (2022) ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਨਵੀਂ ਆਈਫੋਨ 18 ਪ੍ਰੋ ਸੀਰੀਜ਼ ਅਤੇ ਆਈਫੋਨ ਡੂਓ ਵਿੱਚ iOS 27 ਪਹਿਲਾਂ ਤੋਂ ਹੀ ਆਊਟ ਆਫ ਦ ਬਾਕਸ ਮਿਲੇਗਾ।
 iOS 27 ਵਿੱਚ ਇੱਕ ਨਵਾਂ ਸਿਰੀ AI ਐਕਸਪੀਰੀਅੰਸ ਦਿੱਤਾ ਗਿਆ ਹੈ, ਜਿਸ ਲਈ ਇੱਕ ਅਲੱਗ ਸਿਰੀ ਐਪ ਪੇਸ਼ ਕੀਤੀ ਗਈ ਹੈ। ਇਸ ਨਵੇਂ ਸਿਰੀ ਵਿੱਚ ਐਪਲ ਦੇ ਆਪਣੇ ਫਾਊਂਡੇਸ਼ਨ ਮਾਡਲਾਂ ਦੇ ਨਾਲ-ਨਾਲ ਗੂਗਲ ਦੇ ਜੈਮਿਨੀ ਮਾਡਲਾਂ ਨੂੰ ਵੀ ਸ਼ਾਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਵਿਜ਼ੂਅਲ ਇੰਟੈਲੀਜੈਂਸ ਅਪਗ੍ਰੇਡ ਵੀ ਸ਼ਾਮਲ ਹੈ, ਜਿਸ ਰਾਹੀਂ ਯੂਜ਼ਰ ਕੈਮਰਾ ਐਪ ਨਾਲ ਕਿਸੇ ਵੀ ਵਸਤੂ, ਸੀਨ ਜਾਂ ਸਕ੍ਰੀਨ 'ਤੇ ਦਿਖਾਈ ਦੇ ਰਹੀ ਸਮੱਗਰੀ ਦਾ ਵਿਸ਼ਲੇਸ਼ਣ ਕਰ ਸਕਣਗੇ ਅਤੇ ਸਿਰੀ ਤੋਂ ਸਵਾਲ ਪੁੱਛ ਸਕਣਗੇ।
ਇਸ ਤੋਂ ਇਲਾਵਾ ਲਿਕਵਿਡ ਗਲਾਸ ਇੰਟਰਫੇਸ ਵਿੱਚ ਟ੍ਰਾਂਸਪੇਰੈਂਟ ਇਲੀਮੈਂਟਸ ਦੀ ਇੰਟੈਂਸਿਟੀ ਨੂੰ ਐਡਜਸਟ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਨਵੇਂ ਅਪਡੇਟ ਵਿੱਚ ਪੇਰੈਂਟਲ ਕੰਟਰੋਲਜ਼ 'ਤੇ ਵੀ ਖਾਸ ਧਿਆਨ ਦਿੱਤਾ ਗਿਆ ਹੈ, ਜਿਸ ਵਿੱਚ ਆਸਕ ਟੂ ਬਾਏ, ਆਸਕ ਟੂ ਬ੍ਰਾਊਜ਼, ਕੰਟੈਕਟ ਅਪ੍ਰੂਵਲਜ਼, ਟਾਈਮ ਅਲਾਊਂਸ ਅਤੇ ਸ਼ੈਡਿਊਲ ਜਿਹੇ ਫੀਚਰਜ਼ ਸ਼ਾਮਲ ਹਨ। ਫੋਨ ਐਪ ਨੂੰ ਵੀ ਨਵਾਂ ਡਿਜ਼ਾਈਨ ਦਿੱਤਾ ਗਿਆ ਹੈ, ਮੈਸੇਜਜ਼ ਅਤੇ ਮੇਲ ਵਿੱਚ ਕੰਟੈਕਸਚੁਅਲ ਸੁਝਾਅ ਮਿਲਣਗੇ ਅਤੇ ਸਫਾਰੀ ਟੈਬਾਂ ਨੂੰ ਵਿਸ਼ਿਆਂ ਦੇ ਆਧਾਰ 'ਤੇ ਆਰਗੇਨਾਈਜ਼ ਕੀਤਾ ਜਾ ਸਕੇਗਾ।


author

Shubam Kumar

Content Editor

Related News