ਏਅਰਟੈੱਲ ਯੂਜ਼ਰਸ ਲਈ ਖੁਸ਼ਖਬਰੀ, ਵਾਪਸ ਆਇਆ 251 ਰੁਪਏ ਵਾਲਾ ਪ੍ਰੀਪੇਡ ਪਲਾਨ
Monday, Jun 01, 2020 - 04:36 PM (IST)

ਗੈਜੇਟ ਡੈਸਕ—ਏਅਰਟੈੱਲ ਨੇ ਹਾਲ ਹੀ 'ਚ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਸੇਮ ਡਾਟਾ ਵਾਊਚਰ ਲਾਂਚ ਕੀਤੇ ਸਨ। ਏਅਰਟੈੱਲ ਦੀ ਵੈੱਬਸਾਈਟ ਤੋਂ ਜਲਦ ਹੀ 251 ਰੁਪਏ ਵਾਲਾ ਡਾਟਾ ਪਲਾਨ ਹਟਾ ਲਿਆ ਗਿਆ ਸੀ। ਪਰ ਏਅਰਟੈੱਲ ਦਾ ਇਹ ਪਲਾਨ ਥਰਡ ਪਾਰਟੀ ਐਪਸ ਰਾਹੀਂ ਰਿਚਾਰਜ ਲਈ ਉਪਲੱਬਧ ਸੀ। ਪਰ ਹੁਣ ਇਕ ਵਾਰ ਫਿਰ ਏਅਰਟੈੱਲ ਨੇ ਆਪਣੀ ਵੈੱਬਸਾਈਟ 'ਤੇ 251 ਰੁਪਏ ਵਾਲਾ ਡਾਟਾ ਵਾਊਚਰ ਲਿਸਟ ਕਰ ਦਿੱਤਾ ਹੈ। ਰਿਲਾਇੰਸ ਜਿਓ ਦੇ 251 ਰੁਪਏ ਵਾਲੇ ਪਲਾਨ ਤੋਂ ਏਅਰਟੈੱਲ ਦੇ ਇਸ ਡਾਟਾ ਵਾਊਚਰ ਨਾਲ ਸਿੱਧੀ ਟੱਕਰ ਹੈ। ਦੋਵਾਂ ਕੰਪਨੀਆਂ ਦੇ ਡਾਟਾ ਪਲਾਨ 'ਚ ਇਕੋ ਜਿਹੇ ਬੈਨੀਫਿਟਸ ਹਨ ਪਰ ਮਿਆਦ ਪੀਰੀਅਡ ਵੱਖ ਹਨ।
ਏਅਰਟੈੱਲ ਦਾ 251 ਰੁਪਏ ਵਾਲਾ ਡਾਟਾ ਵਾਊਚਰ
ਏਅਰਟੈੱਲ ਦੇ 251 ਰੁਪਏ ਵਾਲੇ ਡਾਟਾ ਵਾਊਚਰ 'ਚ 50ਜੀ.ਬੀ. ਅਨਲਿਮਟਿਡ ਡਾਟਾ ਮਿਲਦਾ ਹੈ। ਵਾਊਚਰ ਹੋਣ ਦੇ ਚੱਲਦੇ ਇਸ 'ਚ ਕਾਲਿੰਗ ਬੈਨੀਫਿਟਸ ਨਹੀਂ ਹਨ। ਇਕ ਡਾਟਾ ਬੂਸਟਰ ਪਲਾਨ ਦੇ ਤੌਰ 'ਤੇ ਯੂਜ਼ਰਸ ਇਸ ਨੂੰ ਆਪਣਾ ਮੌਜੂਦਾ ਪਲਾਨ 'ਚ ਐਡ ਕਰ ਸਕਦੇ ਹਨ। ਇਸ ਵਾਊਚਰ ਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਵਾਲੀ ਹੀ ਹੁੰਦੀ ਹੈ ਭਾਵ ਜਿੰਨੇ ਦਿਨ ਤੁਹਾਡਾ ਰਿਚਾਰਜ ਪਲਾਨ ਚੱਲੇਗਾ, ਉਨੇ ਦਿਨ ਡਾਟਾ ਬੂਸਟਰ ਪੈਕ ਵੀ ਕੰਮ ਕਰੇਗਾ। ਇਸ ਤੋਂ ਇਲਾਵਾ ਇਸ ਵਾਊਚਰ ਨਾਲ ਏਅਰਟੈੱਲ ਥੈਂਕਸ ਵਾਲੇ ਬੈਨੀਫਿਟਸ ਵੀ ਨਹੀਂ ਮਿਲਦੇ ਹਨ। ਜਿਓ ਵਾਊਚਰ ਨਾਲ ਤੁਲਨਾ ਕਰੀਏ ਤਾਂ ਸਾਰੇ ਫਾਇਦੇ ਇਕੋ ਜਿਹੇ ਹਨ ਪਰ ਮਿਆਦ ਪੀਰੀਅਡ ਵੱਖ ਹੈ। ਰਿਲਾਇੰਸ ਜਿਓ 251 ਰੁਪਏ ਵਾਲੇ ਡਾਟਾ ਵਾਊਚਰ 'ਚ 30 ਦਿਨ ਦੀ ਮਿਆਦ ਆਫਰ ਕਰਦਾ ਹੈ।