ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਪੋਕੇਮਾਨ ਗੋ ਗੇਮ ਦਾ ਕ੍ਰੇਜ਼

Thursday, Aug 04, 2016 - 01:01 PM (IST)

ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਪੋਕੇਮਾਨ ਗੋ ਗੇਮ ਦਾ ਕ੍ਰੇਜ਼

ਜਲੰਧਰ: ਕਦੇ ਉਹ ਬਚਪਨ ਵੀ ਸੀ ਜਦ ਬੱਚੇ ਗੁੱਲੀ ਡੰਡਾ, ਲੂਕਾਛਿਪੀ, ਖੋਹ-ਖੋਹ, ਕੰਚੇ ਆਦਿ ਖੂਬ ਖੇਡਿਆ ਕਰਦੇ ਸਨ। ਫਿਰ ਜਮਾਨਾ ਆਇਆ ਵੀਡੀਓ ਗੇਮ ਦਾ ਤਾਂ ਗਲੀ-ਮੁਹੱਲਿਆਂ ''ਚ ਖੁੱਲੀ ਵੀਡੀਓ ਗੇਮਜ਼ ਦੀਆਂ ਦੁਕਾਨਾਂ ''ਤੇ ਬੱਚੇ ਸਮਾਂ ਬਿਤਾਉਣ ਲਗੇ। ਕੁੱਝ ਸਮਾਂ ਹੋਰ ਗੁਜ਼ਰਿਆ ਤਾਂ ਪਹਿਲਾਂ ਕੰਪਿਊਟਰ ਅਤੇ ਲੈਪਟਾਪ ਦਾ ਜਮਾਨਾ ਆਇਆ ਪਰ ਤੇਜ਼ੀ ਨਾਲ ਬਦਲਦੇ ਦੌਰ ਦੇ ''ਚ ਇਸ ਦਿਨਾਂ ਬੱਚੇ ਤਾਂ ਬੱਚੇ ਨੌਜਵਾਨਾਂ ''ਚ ਵੀ ਸਮਾਰਟਫੋਨ ਦੇ ਨਾਲ ਖੇਡੀ ਜਾਣ ਵਾਲੀ ਸਭ ਤੋਂ ਲੋਕਪ੍ਰਿਅ ਪੋਕੇਮਾਨ ਗੋ ਗੇਮ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਹਾਲ ਇਹ ਹੈ ਕਿ ਸਮਾਰਟਫੋਨ ਦੇ ਜਮਾਨੇ ''ਚ ਜੋ ਇਸ ਗੇਮ ਦੇ ਬਾਰੇ ''ਚ ਨਹੀਂ ਜਾਣਦਾ ਉਸ ਨੂੰ ਆਊਟ ਡੇਟਡ ਮੰਨਿਆ ਜਾਂਦਾ ਹੈ। ਅੱਜ ਸੋਸ਼ਲ ਮੀਡੀਆ ''ਤੇ ਹਰ ਕੋਈ ਇਸ ਗੇਮ ਦੇ ਬਾਰੇ ''ਚ ਗੱਲ ਕਰ ਰਿਹਾ ਹੈ। ਇੱਥੋ ਤੱਕ ਕਿ ਯੂਰੋਪੀ ਦੇਸ਼ਾਂ ''ਚ ਤਾਂ ਪੁਲਸ ਅਪਰਾਧੀ ਦੇ ਲੁਕਣ ਹੋਣ ਦੀਆਂ ਥਾਵਾਂ ਦੀ ਤਲਾਸ਼ੀ ''ਚ ਵੀ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ।


ਕੀ ਹੈ ਪੋਕੇਮਾਨ ਗੋ ਗੇਮ
ਇਹ ਇਕ ਆਗਮੇਂਟਡ ਰਿਆਲਿਟੀ ਗੇਮ ਹੈ, ਜਿਸ ਨੂੰ ਸਮਾਰਟਫੋਨ ਦੇ ਜੀ. ਪੀ. ਐੱਸ., ਕੈਮਰਾ ਅਤੇ ਇੰਟਰਨੈੱਟ ਕੁਨੈਕਸ਼ਨ ਦੀ ਮਦਦ ਨਾਲ ਖੇਡਿਆ ਜਾਂਦੀ ਹੈ। ਫੋਨ ਨੂੰ ਕੀਤੇ ਵੀ ਪਵਾਇੰਟ ਕਰਨ ''ਤੇ ਪੋਕੇਮਾਨ ਫੋਨ ''ਚ ਟੱਪਦੇ ਕੁੱਦਦੇ ਆਪਣੇ ਪਿੱਛੇ ਦੌੜਦੇ ਹਨ ਜਿਸ ਨੂੰ ਫੜਨ ਲਈ ਹੋੜ ਲੱਗ ਜਾਂਦੀ ਹੈ। ਇਸ ਗੇਮ ''ਚ ਯੂਜ਼ਰ ਨੂੰ ਸਕ੍ਰੀਨ ''ਤੇ ਰਿਅਲ ਦੀ ਜਗ੍ਹਾ ਵਰਚੂਅਲ ਪੋਕੇਮਾਨ ਵਿੱਖਣ ਲੱਗਦੇ ਹਨ। ਤੁਸੀਂ ਜਿਵੇਂ-ਜਿਵੇਂ ਜਗ੍ਹਾ ਬਦਲਾਂਗੇ ਸਕ੍ਰੀਨ ਵੀ ਅੱਗੇ ਪਿੱਛੇ ਹੁੰਦੀ ਜਾਂਦੀ ਹੈ। ਪੋਕੇਮਾਨ ਦਿੱਖਣ ਤੇ ਬਾਲ ਨੂੰ ਪੋਕੇਮਾਨ ''ਤੇ ਨਿਸ਼ਾਨਾ ਲਾਉਣਾ ਹੁੰਦਾ ਹੈ। ਜੇਕਰ ਨਿਸ਼ਾਨਾ ਸਟੀਕ ਰਿਹਾ ਤਾਂ ਪੋਕੇਮਾਨ ਤੁਹਾਡਾ ਹੋਇਆ। 

ਲੋਕ ਹੋ ਰਹੇ ਹਨ ਅਜੀਬੋ - ਗਰੀਬ ਘਟਨਾਵਾਂ  ਦੇ ਸ਼ਿਕਾਰ
ਇਸ ਗੇਮ ਨੂੰ ਖੇਡਦੇ-ਖੇਡਦੇ ਕਈ ਲੋਕ ਅਜੀਬੋ-ਗਰੀਬ ਘਟਨਾਵਾਂ ਦੇ ਸ਼ਿਕਾਰ ਵੀ ਹੋਣ ਲੱਗੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਕਈ ਦੇਸ਼ਾਂ ਨੇ ਇਸ ਗੇਮ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਉਥੇ ਹੀ ਆਪਣੇ ਦੇਸ਼ ਦਾ ਬਚਪਨ ਹੀ ਨਹੀਂ ਬਲਕਿ ਜਵਾਨ ਵਰਗ ਵੀ ਬੁਰੀ ਤਰ੍ਹਾਂ ਇਸ ਦੀ ਚਪੇਟ ''ਚ ਆਉਣ ਲਗਾ ਹੈ।

ਲੋਕਾਂ ''ਚ ਪੋਕੇਮਾਨ ਗੋਅ ਦੇ ਵੱਧ ਦੇ ਕ੍ਰੇਜ ਦੇ ਬਾਅਦ ਹੁਣ ਪੁਲਿਸ ਨੇ ਸੋਸ਼ਲ ਮੀਡੀਆ ''ਤੇ ਲੋਕਾਂ ਤੋਂ ਸੜਕ ''ਤੇ ਅਤੇ ਵਾਹਨ ਚਲਾਉਂਦੇ ਸਮੇਂ ਗੇਮ ਨਹੀਂ ਖੇਡਣ ਦੀ ਅਪੀਲ ਕੀਤੀ ਹੈ। ਪੋਕੇਮਾਨ ਖੇਡਦੇ ਸਮੇਂ ਖਿਆਲ ਰੱਖੋ ਕਿ ਤੁਹਾਡੇ ਆਲੇ ਦੁਆਲੇ ਕੋਈ ਖ਼ਤਰਾ ਤਾਂ ਨਹੀਂ ਹੈ। ਉਥੇ ਹੀ ਲੂਕੇਸ਼ਨ ਸ਼ੇਅਰ ਕਰਦੇ ਸਮੇਂ ਚੇਤਾਵਨੀ ''ਤੇ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ। ਇਹੀ ਨਹੀਂ ਇਸ ਤੋਂ ਕਿਸੇ ਅਜਨਬੀ ਨੂੰ ਤੁਤੂਹਾਡੀ ਲੂਕੇਸ਼ਨ ਵੀ ਮਿਲ ਸਕਦੀ ਹੈ।


Related News