ਜੀਮੇਲ ਦੀ ਥਾਂ ਲੈ ਸਕਦੈ ਗੂਗਲ ਦਾ ਨਵਾਂ ''Inbox''

Tuesday, Dec 08, 2015 - 08:17 PM (IST)

ਜੀਮੇਲ ਦੀ ਥਾਂ ਲੈ ਸਕਦੈ ਗੂਗਲ ਦਾ ਨਵਾਂ  ''Inbox''

ਨਵੀਂ ਦਿੱਲੀ— ਕੁਝ ਮਹੀਨੇ ਪਹਿਲਾਂ ਗੂਗਲ ਨੇ ਜੀਮੇਲ ਯੂਜ਼ਰਸ ਨੂੰ ਨੋਟੀਫਿਕੇਸ਼ਨ ਰਾਹੀਂ ਨਵਾਂ ਇਨਬਾਕਸ ਯੂਜ਼ ਕਰਨ ਦਾ ਆਪਸ਼ਨ ਦਿੱਤਾ ਹੈ। ਗੂਗਲ ਵੱਲੋਂ ਦਿੱਤਾ ਗਿਆ ਇਹ ਨਵਾਂ ਇਨਬਾਕਸ ਆਉਣ ਵਾਲੇ ਸਮੇਂ ''ਚ Gmail ਨੂੰ ਰਿਪਲੇਸ ਕਰ ਸਕਦਾ ਹੈ। 
ਜਾਣਕਾਰੀ ਮੁਤਾਬਕ, ਕਈ ਯੂਜ਼ਰਸ ਨੂੰ Gmail ਲਾਗ ਇਨ ਕਰਦੇ ਹੀ ''Thanks for trying Inbox'' ਦਾ ਪਾਪਅਪ ਆਇਆ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਯੂਜ਼ਰਸ ਨੂੰ ਨਵਾਂ ਇਨਬਾਕਸ ਮਿਲਿਆ ਪਰ URL ''ਚ ਕੋਈ ਬਦਲਾਅ ਨਹੀਂ ਹੋਇਆ ਅਤੇ gmail.com ਹੀ ਰਿਹਾ। ਜ਼ਿਕਰਯੋਗ ਹੈ ਕਿ ਫਿਲਹਾਲ ਇਨਬਾਕਸ ਯੂਜ਼ ਕਰਨ ''ਤੇ inbox.google.com ਦਾ URL ਦਿਸਦਾ ਹੈ। ਇਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਗੂਗਲ ਆਪਣੇ ਪੁਰਾਣੇ ਜੀਮੇਲ ਨੂੰ ਨਵੇਂ ਇਨਬਾਕਸ ਨਾਲ ਰਿਪਲੇਸ ਕਰਨ ਦੀ ਤਿਆਰੀ ''ਚ ਹੈ। 
ਕਈ ਟੈੱਕ ਆਬਜ਼ਰਵਰਸ ਨੇ ਇਸ ਜੀਮੇਲ ਦਾ ਖਾਤਮਾ ਅਤੇ ਨਵੇਂ ਇਨਬਾਕਸ ਦੀ ਸ਼ੁਰੂਆਤ ਮੰਨੀ ਹੈ। ਕਈ ਯੂਜ਼ਰਸ ਨੂੰ ਨੋਟੀਫਿਕੇਸ਼ਨ ਮਿਲੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਤੁਹਾਡਾ ਜੀਮੇਲ ''Inbox by Gmail'' ਨਾਲ ਰਿਪਲੇਸ ਕਰ ਦਿੱਤਾ ਗਿਆ ਹੈ।


Related News