Gizmore ਨੇ ਲਾਂਚ ਕੀਤੀ ਬਲੂਟੁੱਥ ਕਾਲਿੰਗ ਵਾਲੀ ਸਮਰਾਟਵਾਚ, ਜਾਣੋ ਕੀਮਤ
Tuesday, Feb 21, 2023 - 01:45 PM (IST)
ਗੈਜੇਟ ਡੈਸਕ- ਘਰੇਲੂ ਕੰਪਨੀ Gizmore ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਸਮਾਰਟਵਾਚ Gizmore Cloud ਨੂੰ ਲਾਂਚ ਕਰ ਦਿੱਤਾ ਹੈ। Gizmore Cloud ਇਕ ਐਂਟਰੀ ਲੈਵਲ ਸਮਾਰਟਵਾਚ ਹੈ ਜਿਸਨੂੰ 1199 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ।
Gizmore Cloud 'ਚ 1.85 ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਕਰਵ ਡਿਸਪਲੇਅ ਦਿੱਤੀ ਗਈ ਹੈ ਜਿਸਦੀ ਬ੍ਰਾਈਟਨੈੱਸ 500 ਨਿਟਸ ਹੈ। ਅਜਿਹੇ 'ਚ ਆਊਟਡੋਰ 'ਚ ਤੁਹਾਨੂੰ ਸ਼ਾਇਦ ਹੀ ਪਰੇਸ਼ਾਨੀ ਹੋਵੇਗੀ। Gizmore Cloud ਦੇ ਨਾਲ ਮੈਟਲ ਦਾ ਕੇਸ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਕਾਲਿੰਗ ਫੀਚਰ ਵੀ ਦਿੱਤਾ ਗਿਆ ਹੈ ਯਾਨੀ ਤੁਸੀਂ ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਕਾਲਿੰਗ ਕਰ ਸਕਦੇ ਹੋ।
Gizmore Cloud ਨੂੰ ਵਾਟਰ ਰੈਸਿਸਟੈਂਟ ਲਈ IP67 ਦੀ ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਇਸ ਵਿਚ ਐਮਾਜ਼ੋਨ ਅਲੈਕਸਾ ਅਤੇ ਐਪਲ ਸਿਰੀ ਵੌਇਸ ਅਸਿਸਟੈਂਟ ਦਾ ਸਪੋਰਟ ਦਿੱਤਾ ਗਿਆ ਹੈ। ਸਮਾਰਟਵਾਚ ਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ।
Gizmore Cloud ਦੇ ਨਾਲ ਅਨਲਿਮਟਿਡ ਕਲਾਊਡ ਵਾਚ ਫੇਸਿਜ਼ ਮਿਲਣਗੇ। ਇਸਤੋਂ ਇਲਾਵਾ ਇਸ ਵਾਚ 'ਚ ਹੈਲਥ ਫੀਚਰਜ਼ ਦੇ ਤੌਰ 'ਤੇ ਹਾਰਟ ਰੇਟ ਟ੍ਰੈਕਰ, ਸਲੀਪ ਮਾਨੀਟਰ, ਪੀਰੀਅਡ ਟ੍ਰੈਕ ਅਤੇ SpO2 ਸੈਂਸਰ ਹੈ। ਹੈਲਥ ਫੀਚਰਜ਼ ਨੂੰ ਤੁਸੀਂ HryFine ਐਪ ਰਾਹੀਂ ਟ੍ਰੈਕ ਕਰ ਸਕੋਗੇ।
ਸਮਾਰਟਵਾਚ ਦੀ ਵਿਕਰੀ ਫਲਿਪਕਾਰਟ 'ਤੇ ਸ਼ੁਰੂ ਹੋ ਚੁੱਕੀ ਹੈ। ਇਸ ਵਾਚ ਨੂੰ ਕਾਲੇ, ਨੀਲੇ ਸਟ੍ਰੈਪ ਦੇ ਨਾਲ ਮੈਟਲ ਬਾਡੀ ਦੇ ਨਾਲ ਖਰੀਦਿਆ ਜਾ ਸਕੇਗਾ। ਵਾਚ ਦੀ ਕੀਮਤ 1699 ਰੁਪਏ ਹੈ ਪਰ ਆਫਰ ਤਹਿਤ ਇਸਨੂੰ 1199 ਰੁਪਏ 'ਚ ਖਰੀਦਿਆ ਜਾ ਸਕਦਾ ਹੈ।