Gionee ਨੇ ਕਾਲਿੰਗ ਫੀਚਰ ਨਾਲ ਭਾਰਤ ’ਚ ਲਾਂਚ ਕੀਤੀਆਂ ਦੋ ਸਮਾਰਟ ਘੜੀਆਂ

07/24/2021 11:23:32 AM

ਗੈਜੇਟ ਡੈਸਕ– ਜਿਓਨੀ ਨੇ ਭਾਰਤ ’ਚ ਦੋ ਸਮਾਰਟ ਘੜੀਆਂ ਲਾਂਚ ਕੀਤੀਆਂ ਹਨ ਜਿਨ੍ਹਾਂ ’ਚ Gionee STYLFIT GSW6 ਅਤੇ GSW8 ਸ਼ਾਮਲ ਹਨ। ਇਨ੍ਹਾਂ ਸਮਾਰਟ ਘੜੀਆਂ ’ਚ ਕਾਲਿੰਗ ਦਾ ਫੀਚਰ ਦਿੱਤਾ ਗਿਆ ਹੈ। Gionee STYLFIT GSW8 ’ਚ ਕਾਲਿੰਗ ਲਈ ਮਾਈਕ ਦੀ ਸੁਪੋਰਟ ਹੈ। ਕਾਲਿੰਗ ਲਈ ਬਲੂਟੁੱਥ ਦਿੱਤਾ ਗਿਆ ਹੈ। ਘੜੀ ਨਾਲ ਮਿਊਜ਼ਿਕ ਵੀ ਕੰਟਰੋਲ ਕੀਤਾ ਜਾ ਸਕਦਾ ਹੈ। STYLFIT GSW6 ਦੀ ਕੀਮਤ 2,999 ਰੁਪਏ ਅਤੇ STYLFIT GSW8 ਦੀ ਕੀਮਤ 3,499 ਰੁਪਏ ਹੈ। 

ਇਨ੍ਹਾਂ ਘੜੀਆਂ ’ਚ ਆਕਸੀਜਨ ਮਾਨੀਟਰ, ਰੀਅਲ ਟਾਈਮ ਹਾਰਟ ਰੇਟ ਮਾਨੀਟਰ, ਕੈਲਰੀ ਮੀਟਰ, ਸਲੀਪ ਕੁਆਲਿਟੀ ਟ੍ਰੈਕਰ ਵਰਗੇ ਫਿਟਨੈੱਸ ਫੀਚਰ ਹਨ। ਇਸ ਤੋਂ ਪਹਿਲਾਂ ਜਿਓਨੀ ਨੇ ਆਪਣੀ ਸਮਾਰਟ ‘ਲਾਈਫ ਵਾਚ ਰੇਂਜ ’ਚ GSW1, GSW4, GSW5, GSW5 ਥਰਮੋ ਅਤੇ ਸੇਨੋਰਿਟਾ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ। 

ਕੰਪਨੀ ਮੁਤਾਬਕ, ਇਨ੍ਹਾਂ ’ਚੋਂ STYLFIT GSW8 ਉਨ੍ਹਾਂ ਲੋਕਾਂ ਲਈ ਪਰਫੈਕਟ ਸਮਾਰਟ ਕਾਲਿੰਗ ਵਾਚ ਹੈ ਜੋ ਨਾ ਸਿਰਫ ਬਿਹਤਰੀਨ ਲੁੱਕ ਚਾਹੁੰਦੇ ਹਨ ਸਗੋਂ ਪਾਵਰ ਪੈਕਡ ਕੁਨੈਕਟੀਵਿਟੀ ਅਤੇ ਕਾਲਿੰਗ ਫੀਚਰਜ਼ ਨਾਲ ਇਕ ਚੰਗੇ ਫਿਟਨੈੱਸ ਸਾਥੀ ਦੀ ਵੀ ਉਮੀਦ ਰੱਖਦੇ ਹਨ। ਡਿਵਾਈਸ ’ਚ ਸ਼ਾਨਦਾਰ ਬਿਲਟ-ਇਨ ਸਪੀਕਰ ਅਤੇ ਮਾਈਕ੍ਰੋਫੋਨ ਹੈ, ਤੁਸੀਂ ਬੜੀ ਆਸਾਨੀ ਨਾਲ ਆਪਣੀ ਵਾਚ ’ਤੇ ਵੀ ਫੋਨ ਕਾਲ ਲੈ ਸਕਦੇ ਹੋ। ਇਹ ਸਮਾਰਟਵਾਚ 30 ਗਾਣਿਆਂ ਨੂੰ ਸਟੋਰ ਕਰ ਸਕਦੀ ਹੈ। ਵਾਚ ਰਾਹੀਂ ਫੋਨ ਦੇ ਕੈਮਰੇ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। 

STYLFIT GSW8 ’ਚ ਹਾਰਟ ਰੇਟ ਮਾਨੀਟਰ, ਮਾਸਿਕ ਚੱਕਰ ਮਾਨੀਟਰ, ਸਲੀਪ ਮਾਨੀਟਰ, ਪੈਡੋਮੀਟਰ, ਕੈਲਰੀ ਕਾਊਂਟਰ ਵਰਗੇ ਫੀਚਰਜ਼ ਹਨ। STYLFIT GSW8 ’ਚ ਫਾਇੰਡ ਮਾਈ ਫੋਨ ਦੀ ਵੀ ਸੁਪੋਰਟ ਹੈ। ਇਹ ਸਮਾਰਟ ਕਾਲਿੰਗ ਵਾਚ ਮਲਟੀ-ਸੁਪੋਰਟ ਮੋਡਸ ਨੂੰ ਵੀ ਸਪੋਰਟ ਕਰਦੀ ਹੈ ਜਿਵੇਂ- ਆਊਟਡੋਰ ਰਨ, ਆਊਟਡੋਰ ਵਾਕ, ਇੰਡੋਰ ਰਨ, ਇੰਡੋਰ ਵਾਕ, ਹਾਈਕਿੰਗ, ਸਟੇਅਰ ਸਟੈਪਰ, ਆਊਟੋਰ ਸਾਈਕਲ, ਸਟੇਸ਼ਨਰੀ ਬਾਈਕ, ਐਲੀਪਟਿਕਲ, ਰੋਇੰਗ ਮਸ਼ੀਨ ਆਦਿ। 

ਇਹ ਡਿਵਾਈਸ 300mAh ਦੀ ਪਾਲੀਮਰ ਲਿਥੀਅਮ ਬੈਟਰੀ ਨਾਲ ਆਉਂਦੀ ਹੈ ਜੋ ਰੋਜ਼ਾਨਾ ਇਸਤੇਮਾਲ ਕਰਨ ’ਤੇ 7 ਦਿਨ ਅਤੇ ਸਟੈਂਡਬਾਈ ’ਚ 18 ਦਿਨ ਚੱਲਦੀ ਹੈ। ਡਿਵਾਈਸ ਪ੍ਰੀਮੀਅਮ ਲੈਦਰ ਅਤੇ ਸਿਲੀਕਾਨ ਸਟ੍ਰੈਪ ਵੇਰੀਐਂਟ ’ਚ ਆਉਂਦੀ ਹੈ ਅਤੇ ਸਿਯਨਾ ਬ੍ਰਾਊਨ ਤੇ ਐਕਲਿਪਸ ਬਲੈਕ ਰੰਗ ’ਚ ਉਪਲੱਬਧ ਹੈ। 

ਹੁਣ STYLFIT GSW6 ਦੀ ਗੱਲ ਕਰੀਏ ਤਾਂ ਇਸ ਵਿਚ ਵੀ ਕਾਲਿੰਗ ਦੀ ਸੁਵਿਧਾ ਹੈ। ਇਹ ਡਿਵਾਈਸ ਬਿਲਟ-ਇਨ ਸਪੀਕਰ ਅਤੇ ਮਾਈਕ੍ਰੋਫਨ ਨਾਲ ਆਉਂਦੀ ਹੈ, ਜਿਸ ਵਿਚ ਤੁਸੀਂ ਸਮਾਰਟ ਕਾਲਿੰਗ ਦੇ ਨਾਲ-ਨਾਲ ਮਿਊਜ਼ਿਕ ਦਾ ਬਿਹਤਰੀਨ ਅਨੁਭਵ ਪਾ ਸਕਦੇ ਹੋ। ਬਲੂਟੁੱਥ 5.0 ਸਮਾਰਟ ਅਤੇ ਰਿਮੋਟ ਤਰੀਕੇ ਨਾਲ ਕਾਲਿੰਗ, ਮਿਊਜ਼ਕ ਅਤੇ ਇਥੋਂ ਤਕ ਕਿ ਕੈਮਰੇ ਨੂੰ ਵੀ ਕੰਟਰੋਲ ਕਰ ਲੈਂਦਾ ਹੈ। ਇਸ ਵਿਚ ਬਲੱਡ ਆਕਸੀਜਨ ਸੈਚੁਰੇਸ਼ਨ, ਹਾਰਟ ਰੇਟ ਅਤੇ ਹੋਰ ਸਰੀਰਕ ਗਤੀਵਿਧੀਆਂ ਦੀ ਨਿਗਰਾਨੀ ਕਰ ਸਕਦੇ ਹੋ। GSW6 में 220mAh ਦੀ ਪਾਲੀਮਰ ਲਿਥੀਅਮ ਬੈਟਰੀ ਹੈ ਜੋ ਸਟੈਂਡਬਾਈ ’ਚ 15 ਦਿਨਾਂ ਤਕ ਇਸਤੇਮਾਲ ਕਰਨ ’ਤੇ 5 ਦਿਨਾਂ ਤਕ ਚਲਦੀ ਹੈ। 


Rakesh

Content Editor

Related News