7000mAh ਬੈਟਰੀ ਨਾਲ ਲਾਂਚ ਹੋਵੇਗਾ Gionee ਦਾ ਇਹ ਸਮਾਰਟਫੋਨ

Tuesday, Dec 13, 2016 - 09:12 AM (IST)

7000mAh ਬੈਟਰੀ ਨਾਲ ਲਾਂਚ ਹੋਵੇਗਾ Gionee ਦਾ ਇਹ ਸਮਾਰਟਫੋਨ

ਜਲੰਧਰ- Gionee ਆਪਣੇ ਨਵੇਂ ਸਮਾਰਟਫੋਨ m2017 ਨੂੰ ਲਾਂਚ ਕਰਨ ਲਈ ਤਿਆਰ ਹੈ। ਇਸ ਸਮਾਰਟਫੋਨ ਦੀ ਖਾਸ ਗੱਲ ਇਹ ਹੈ ਕਿ ਇਸ ''ਚ 7,000 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ। gionee m 2017 ਨੂੰ ਚਾਈਨਾ ਦੇ Haikou Mission Hills ''ਚ 26 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ Gionee ਦੇ ਵਾਇਸ ਪ੍ਰੈਜੀਡੈਂਟ ਵੱਲੋਂ ਚਾਈਨੀਜ਼ ਸੋਸ਼ਲ ਵੈੱਬਸਾਈਟ ਵੀਬੋ ''ਤੇ ਸਾਂਝੀ ਕੀਤੀ ਗਈ ਹੈ।

ਜਿੱਥੋ ਤੱਕ ਫੀਚਰਸ ਦੀ ਗੱਲ ਹੈ ਤਾਂ Gionee m2017 ''ਚ ਇਹ ਫੀਚਰਸ ਹੋਣਗੇ-
1. 5.7-ਇੰਚ ਦੀ QHD ਡਿਸਪਲੇ
2. 1.98 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 653 ਪ੍ਰੋਸੈਸਰ
3. ਮੀਡੀਆਟੇਕ ਹੈਲਿਓ ਪੀ10 ਪ੍ਰੋਸੈਸਰ ਨਾਲ ਵੀ ਲੈਸ ਹੋ ਸਕਦਾ ਹੈ ਇਹ ਸਮਾਰਟਫਓਨ
4. 6 ਜੀ. ਬੀ. ਰੈਮ ਅਤੇ 128 ਜੀ. ਬੀ. ਇਨਬਿਲਟ ਸਟੋਰੇਜ
5. 7,000 ਐੱਮ. ਅੇ. ਐੱਚ. ਬੈਟਰੀ
6. ਐਂਡਰਾਇਡ 6.0.1 ਮਾਰਸ਼ਮੈਲੋ ਓ. ਐੱਸ. 
7. ਡਿਊਲ ਸੈੱਟਅੱਪ ਨਾਲ 13 ਅਤੇ 12MP ਰੈਜ਼ੋਲਿਊਸ਼ਨ ਵਾਲਾ ਰਿਅਰ ਕੈਮਰਾ
8. 8MP ਦਾ ਫਰੰਟ ਕੈਮਰਾ
9. 47, LTI, ਵੋ. ਐੱਲ. ਟੀ. ਈ. ਸ ਬਲੂਟੁਥ, ਮਾਈਕ੍ਰੋ ਯੂ. ਐੱਸ. ਬੀ. ਪੋਰਟ, ਵਾਈ-ਫਾਈ ਅਤੇ ਜੀ. ਪੀ. ਐੱਸ. ਆਦਿ।

Related News