Gionee ਨੇ ਲਾਂਚ ਕੀਤਾ ਨਵਾਂ 4ਜੀ ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨਸ
Thursday, Apr 14, 2016 - 02:50 PM (IST)

ਜਲੰਧਰ: ਜਿਓਨੀ ਨੇ ਆਪਣਾ ਨਵਾਂ ਸਮਾਰਟਫੋਨ ਪਾਇਨਿਅਰ ਪੀ 5 ਐੱਲ ਲਾਂਚ ਕਰ ਦਿੱਤਾ ਹੈ। ਪਾਇਨਿਅਰ ਪੀ5ਐੱਲ ਜਿਓਨੀ ਦੇ ਪਿਛਲੇ ਸਮਾਰਟਫੋਨ ਪੀ5ਐੱਲ ਦਾ ਹੀ ਅਪਗ੍ਰੇਡ ਵੇਰਿਅੰਟ ਹੈ। ਜਿਓਨੀ ਦੇ ਇਸ ਸਮਾਰਟਫੋਨ ਦੀ ਕੀਮਤ 8,499 ਰੁਪਏ ਹੈ। ਫੋਨ ਆਧਿਕਾਰਕ ਜਿਓਨੀ ਆਨਲਾਈਨ ਸਟੋਰ ''ਤੇ ਉਪਲੱਬਧ ਹੈ। ਨਵਾਂ ਜਿਓਨੀ ਪਾਇਨਿਅਰ ਪੀ5ਐੱਲ ਰੇਡ, ਵਾਇਟ, ਬਲੈਕ, ਬਲੂ, ਯੈਲੋ ਅਤੇ ਗੋਲਡਨ ਕਲਰ ਵੇਰਿਅੰਟ ''ਚ ਮਿਲੇਗਾ।
ਡਿਜ਼ਾਇਨ ਅਤੇ ਐਂਡ੍ਰਾਇਡ ਵਰਜ਼ਨ
ਜਿਓਨੀ ਪਾਇਨਿਅਰ ਪੀ5ਐਲ ਸਮਾਰਟਫੋਨ ''ਚ (1280x720 ਪਿਕਸਲ) ਰੈਜ਼ੋਲਿਊਸ਼ਨ ਵਾਲੀ 5 ਇੰਚ ਦੀ ਐੱਚ. ਡੀ ਆਈ. ਪੀ. ਐੱਸ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 1.3 ਗੀਗਾਹਰਟਜ਼ ''ਤੇ ਚੱਲਣ ਵਾਲਾ ਕਵਾਡ-ਕੋਰ ਪ੍ਰੋਸੈਸਰ ਹੈ। ਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ। ਜਿਸ ''ਤੇ ਐਮਿਓ ਯੂ. ਆਈ 3.1 ਸਕਿਨ ਦਿੱਤੀ ਗਈ ਹੈ।
ਮੈਮਰੀ ਸਟੋਰਜ਼
ਫੋਨ ''ਚ 1 ਜੀ.ਬੀ ਰੈਮ ਹੈ ਅਤੇ ਇਨ-ਬਿਲਟ ਸਟੋਰੇਜ ਮੈਮਰੀ 16 ਜੀਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 128 ਜੀ.ਬੀ ਤੱਕ ਵਧਾਈ ਜਾ ਸਕਦੀ ਹੈ।
ਕੈਮਰਾ
ਗੱਲ ਕਰੀਏ ਕੈਮਰੇ ਦੀ ਤਾਂ ਜਿਓਨੀ ਪਾਇਨਿਅਰ ਪੀ5ਐੱਲ ਸਮਾਰਟਫੋਨ ''ਚ ਐੱਲ. ਈ. ਡੀ ਫਲੈਸ਼ ਨਾਲ 8 ਮੈਗਾਪਿਕਸਲ ਦਾ ਆਟੋ ਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਸ਼ੌਕਿਨਾਂ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।
ਕੁਨੈੱਕਟੀਵਿਟੀ
ਡਿਊਲ ਸਿਮ ਸਪੋਰਟ ਨਾਲ ਆਉਣ ਵਾਲਾ ਜਿਓਨੀ ਦਾ ਇਹ ਨਵਾਂ ਸਮਾਰਟਫੋਨ 4ਜੀ ਐੱਲ. ਟੀ. ਈ ਕੁਨੈੱਕਟੀਵਿਟੀ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਆਪਸ਼ਨਸ ''ਚ ਪਾਇਨਿਅਰ ਪੀ5ਐੱਲ ''ਚ ਵੋਏਲਟੀਈ ਦੇ ਨਾਲ 4ਜੀ ਐੱਲ.ਟੀ. ਈ, 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ ਜਿਹੇ ਫੀਚਰ ਮੌਜੂਦ ਹਨ। ਫੋਨ ''ਚ 3.5 ਐੱਮ. ਐੱਮ ਆਡੀਓ ਜੈੱਕ ਅਤੇ ਐੱਫ. ਐੱਮ ਰੇਡੀਓ ਵੀ ਹੈ
ਬੈਟਰੀ
ਫੋਨ ਨੂੰ ਦਮਦਾਰ ਬਣਾਉਣ ਲਈ 2300 ਐੱਮ. ਏ. ਐੱਚ ਬੈਟਰੀ ਦਿੱਤੀ ਗਈ ਹੈ। ਜਿਸ ਦੇ 2ਜੀ ਨੈੱਟਵਰਵਕ ''ਤੇ 500 ਘੰਟੇ ਸਟੈਂਡਬਾਏ, 3 ਜੀ ''ਤੇ 300 ਘੰਟੇ ਅਤੇ 4ਜੀ ਨੈੱਟਵਰਕ ''ਤੇ 275 ਘੰਟੇ ਤੱਕ ਦਾ ਸਟੈਂਡਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ 2ਜੀ ''ਤੇ 24 ਘੰਟੇ ਅਤੇ 3ਜੀ ''ਤੇ 9 ਘੰਟੇ ਤੱਕ ਦਾ ਟਾਕ ਟਾਈਮ ਦੇਣ ਦਾ ਦਾਅਵਾ ਕੀਤਾ ਗਿਆ ਹੈ ।
ਫੋਨ ਦਾ ਡਾਇਮੇਂਸ਼ਨ 143.5x72x8.3 ਮਿਲੀਮੀਟਰ ਅਤੇ ਭਾਰ 146.9 ਗ੍ਰਾਮ ਹੈ। ਇਸ ਤੋਂ ਇਲਾਵਾ ਫੋਨ ''ਚ ਪ੍ਰਾਕਸਿਮਿਟੀ ਸੈਂਸਰ, ਜਾਇਰੋਸਕੋਪ ਸੈਂਸਰ, ਮੋਸ਼ਨ ਸੈਂਸਰ, ਲਾਈਟ ਸੈਂਸਰ ਅਤੇ ਐਕਸਲੈਰੋਮੀਟਰ ਵੀ ਹੈ।