ਦਮਦਾਰ ਬੈਟਰੀ ਤੇ ਬਿਹਤਰੀਨ ਫੀਚਰਜ਼ ਨਾਲ ਲੈਸ ਹੈ ਜਿਓਨੀ ਮੈਰਾਥਨ M5 Plus
Thursday, May 19, 2016 - 02:29 PM (IST)

ਜਲੰਧਰ— ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਭਾਰਤ ''ਚ ਮੈਰਾਥਨ ਲਾਈਨਅਪ ''ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ਜਿਓਨੀ ਮੈਰਾਥਨ M5 ਪਲੱਸ ਨਾਂ ਨਾਲ ਉਤਾਰੇ ਗਏ ਇਸ ਸਮਾਰਟਫੋਨ ਦੀ ਹਾਈਲਾਈਟ ਹੈ ਇਸ ਵਿਚ ਲੱਗੀ ਦਮਦਾਰ ਬੈਟਰੀ। ਇਸ ਪੋਨ ''ਚ 5,020mAh ਦੀ ਬੈਟਰੀ ਲਗਾਈ ਗਈ ਹੈ।
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ- 6-ਇੰਚ ਫੁੱਲ-ਐੱਚ.ਡੀ. ਐਮੋਲੇਡ
ਆਪਰੇਟਿੰਗ ਸਿਸਟਮ- ਐਂਡ੍ਰਾਇਡ 5.1 ਲਾਲੀਪਾਪ
ਪ੍ਰੋਸੈਸਰ- 1.3 ਗੀਗਾਹਰਟਜ਼ ਦਾ ਆਕਟਾ-ਕੋਰ ਮੀਡੀਆਟੈੱਕ ਪ੍ਰੋਸੈਸਰ
ਸਟੋਰੇਜ਼- ਇੰਟਰਨਲ ਮੈਮਰੀ 64ਜੀ.ਬੀ., 128ਜੀ.ਬੀ. ਐਕਸਪੈਂਡੇਬਲ ਮੈਮਰੀ
ਕੈਮਰਾ- 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਕੁਨੈਕਟੀਵਿਟੀ- ਡਿਊਲ-ਸਿਮ, 4ਜੀ ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ ਅਤੇ ਜੀ.ਪੀ.ਐੱਸ., ਫਿੰਗਰਪ੍ਰਿੰਟ ਸੈਂਸਰ
ਬੈਟਰੀ- 5,020m1h
ਕੀਮਤ- 26,999 ਰੁਪਏ