ਬਿਹਤਰੀਨ ਫੀਚਰਸ ਨਾਲ ਲੈਸ ਹੈ Gionee ਦਾ F103 Pro ਸਮਾਰਟਫੋਨ, ਜਾਣੋ ਕੀਮਤ
Monday, Jul 11, 2016 - 03:31 PM (IST)

ਜਲੰਧਰ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਭਾਰਤ ''ਚ ਆਪਣੇ ਸਮਾਰਟਫੋਨ ਪੋਰਟਫੋਲੀਯੋ ਦਾ ਵਿਸਥਾਰ ਕਰਦੇ ਹੋਏ ਨਵਾਂ F103 Pro ਹੈਂਡਸੈੱਟ ਲਾਂਚ ਕੀਤਾ ਹੈ। ਜਿਓਨੀ F103 Pro ਸਮਾਰਟਫੋਨ ਦੀ ਕੀਮਤ 11,999 ਰੁਪਏ ਅਤੇ ਇਹ ਕੰਪਨੀ ਦੀ ਭਾਰਤੀ ਵੈੱਬਸਾਈਟ ਦੇ ਜ਼ਰੀਏ ਉਪਲੱਬਧ ਹੋਵੇਗਾ। ਜਿਓਨੀ F103 Pro ਸਮਾਰਟਫੋਨ ਜਿਓਨੀ F103 ਦਾ ਅਪਗਰੇਡਡ ਵੇਰਿਅੰਟ ਹੈ ਜਿਸ ਨੂੰ ਪਿਛਲੇ ਸਾਲ ਸਿਤੰਬਰ ਮਹੀਨੇ ''ਚ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਲਾਂਚ ਕੀਤਾ ਗਿਆ ਸੀ। F103 Pro ''ਚ ਪੁਰਾਣੇ ਵਰਜਨ ਦੀ ਤੁਲਨਾ ''ਚ ਕਈ ਫੀਚਰ ਅਪਗਰੇਡ ਕੀਤੇ ਗਏ ਹਨ।
ਓ. ਐੱਸ- ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਅਮਿਗੋ 3.1 ਯੂ. ਆਈ ਨਾਲ ਲੈਸ ਹੈ
ਡਿਸਪਲੇ- ਇਸ ''ਚ 5 ਇੰਚ ਦੀ ਐੱਚ. ਡੀ (1280x720 ਪਿਕਸਲ) ਆਈ. ਪੀ. ਐੱਸ ਇਸ-ਸੇਲ ਡਿਸਪਲੇ ਹੈ ਜਿਸ ਦੀ ਪਿਕਸਲ ਡੇਨਸਿਟੀ 294 ਪੀ. ਪੀ. ਆਈ ਹੈ। ਅਤੇ ਸਕ੍ਰੀਨ ਪ੍ਰੋਟੈਕਸ਼ਨ- ਇਸ ਤੋਂ ਇਲਾਵਾ ਸਕ੍ਰੀਨ ''ਤੇ 2.5 ਡੀ ਗਲਾਸ ਦੀ ਪ੍ਰੋਟੈੱਕਸ਼ਨ ਮੌਜੂਦ ਹੈ।
ਪ੍ਰੋਸੈਸਰ-ਸਮਾਰਟਫੋਨ ''ਚ 1.3 ਗੀਗਾਹਰਟਜ਼ ਮੀਡੀਆਟੈੱਕ ਐੱਮ. ਟੀ6735 ਕਵਾਡ-ਕੋਰ ਪ੍ਰੋਸੈਸਰ ਹੈ।
ਮੈਮਰੀ- ਸਮਾਰਟਫੋਨ 3GB ਰੈਮ ਅਤੇ ਇਨ-ਬਿਲਟ ਸਟੋਰੇਜ 16GB ਹੈ ਅਤੇ 128GB ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਕੈਮਰਾ- ਇਸ ਦੇ ਰਿਅਰ ਕੈਮਰੇ ਦਾ ਸੈਂਸਰ 13 MP ਦਾ ਹੈ ਇਹ ਐੱਲ. ਈ. ਡੀ ਫਲੈਸ਼ ਅਤੇ ਪੀ. ਡੀ. ਏ. ਐੱਫ ਫੀਚਰ ਨਾਲ ਲੈਸ ਹੈ। ਇਸ ''ਚ ਮੌਜੂਦ 5MP ਦਾ ਫ੍ਰੰਟ ਕੈਮਰਾ ਬਿਊਟੀ ਫਿਲਟਰ ਦੇ ਨਾਲ ਆਉਂਦਾ ਹੈ।
ਬੈਟਰੀ- ਸਮਾਰਟਫੋਨ ''ਚ 2400 MAh ਦੀ ਬੈਟਰੀ ਹੈ ਜੋ 20 ਘੰਟੇ ਤੱਕ ਦਾ ਟਾਕ ਟਾਇਮ ਅਤੇ 470 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ। ਡੂਅਲ-ਸਿਮ ਡੂਅਲ ਸਟੈਂਡ-ਬਾਏ ਫੀਚਰ ਦੇ ਨਾਲ ਆਵੇਗਾ।