ਸੈਮਸੰਗ ਦੇ ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 17,600 ਰੁਪਏ ਦੀ ਐਕਸਚੇਂਜ ਆਫਰ
Monday, Dec 05, 2016 - 01:50 PM (IST)

ਜਲੰਧਰ— ਜੇਕਰ ਤੁਸੀਂ ਘੱਟ ਕੀਮਤ ''ਚ ਦਮਦਾਰ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਦੇਸ਼ ਦੀ ਸਭ ਤੋਂ ਵੱਡੀ ਈਕਾਮਰਸ ਕੰਪਨੀ Flipkart ਨੇ ਸੈਮਸੰਗ ਦੇ ਗਲੈਕਸੀ On Nxt ''ਤੇ ਸਭ ਤੋਂ ਵੱਡਾ ਐਕਸਚੇਂਜ ਆਫਰ ਸ਼ੁਰੂ ਕੀਤਾ ਹੈ। 18,490 ਰੁਪਏ ''ਚ ਲਾਂਚ ਹੋਏ ਇਸ ਸਮਾਰਟਫੋਨ ''ਤੇ ਆਨਲਾਈਨ ਸਾਈਟ ਫਲਿੱਪਕਾਰਟ 17,600 ਰੁਪਏ ਐਕਸਚੇਂਜ ਆਫਰ ਦੇ ਰਹੀ ਹੈ।
ਮੇਟਲ ਯੂਨੀਬਾਡੀ ਡਿਜਾਈਨ ਨਾਲ ਲੈਸ ਇਸ ਸਮਾਰਟਫੋਨ ''ਚ 5.5 ਇੰਚ ਦਾ ਫੁੱਲ ਐੱਚ. ਡੀ ਡਿਸਪਲੇ, 1.6 ਗੀਗਾਹਟਰਜ ਆਕਟਾ-ਕੋਰ ਪ੍ਰੋਸੈਸਰ, 3GB ਰੈਮ ਅਤੇ 32GB ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਜਿਸ ਨੂੰ 256GB ਤੱਕ ਦੇ ਮਾਈਕ੍ਰੋ ਐੱਸ. ਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ। ਡਿਊਲ ਨੈਨੋ-ਸਿਮ ਸਲਾਟ ਨਾਲ ਆਉਣ ਵਾਲੇ ਸੈਮਸੰਗ ਦੇ ਇਸ ਫੋਨ ''ਚ ਮੌਜੂਦ ਹੋਵੇਗੀ 3300MAh ਦੀ ਬੈਟਰੀ। ਇਸ ਦੇ ਬਾਰੇ ''ਚ 21 ਘੰਟੇ ਤੱਕ ਦਾ 3G ਟਾਕ ਟਾਈਮ ਦੇਣ ਦਾ ਦਾਅਵਾ ਕੀਤਾ ਗਾ ਹੈ।
ਸੈਮਸੰਗ ਗਲੈਕਸੀ ਆਨ ਨੈਕਸਟ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਅਤੇ ਇਸ ਦਾ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਦੋਵੇਂ ਹੀ ਕੈਮਰੇ ਐੱਫ/1.9 ਅਪਰਚਰ ਵਾਲੇ ਹਨ। ਰਿਅਰ ਕੈਮਰੇ ਨਾਲ ਫਲੈਸ਼ ਮੌਜੂਦ ਹੈ ਅਤੇ ਇਹ ਫੁੱਲ-ਐੱਚ. ਡੀ ਵੀਡੀਓ ਰਿਕਾਰਡ ਕਰਨ ''ਚ ਸਮਰੱਥ ਹੈ। ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਇੰਟੀਗ੍ਰੇਟਡ ਹੈ।