Garmin ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਹੈਲਥ ਮਾਨੀਟਰਿੰਗ ਲਈ ਹੈ ਬੇਹੱਦ ਸ਼ਾਨਦਾਰ

12/07/2019 10:42:00 AM

ਗੈਜੇਟ ਡੈਸਕ– ਅਮਰੀਕਾ ਦੀ ਟੈਕਨਾਲੋਜੀ ਕੰਪਨੀ Garmin ਇੰਡੀਆ ਨੇ ਭਾਰਤ ’ਚ ਦੋ ਨਵੀਆਂ ਸਮਾਰਟਵਾਚ Venu ਅਤੇ Vivoactive 4 ਲਾਂਚ ਕੀਤੀਆਂ ਹਨ। ਇਹ ਕੰਪਨੀ ਦੀ ਪਹਿਲੀ ਸਮਾਰਟਵਾਚ ਹੈ ਜੋ ਵਾਈਬ੍ਰੰਟ ਅਮੋਲੇਡ ਡਿਸਪਲੇਅ ਦੇ ਨਾਲ ਆਉਂਦੀ ਹੈ। ਇਨ੍ਹਾਂ ਸਮਾਰਟਵਾਚ ਨੂੰ ਖਾਸਤੌਰ ’ਤੇ 24x7 ਹੈਲਥ ਮਾਨੀਟਰਿੰਗ ਲਈ ਤਿਆਰ ਕੀਤਾ ਗਿਆ ਹੈ। ਵਾਚ ਦੀ ਖਸ ਗੱਲ ਹੈ ਕਿ ਇਸ ਵਿਚ ਮਨੋਰੰਜਨ ਲਈ 1000 ਗਾਣੇ ਸਟੋਰ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਸਮਾਰਟਵਾਚ ਦੱਸਦੀ ਹੈ ਕਿ ਤੁਹਾਡੇ ਅੰਦਰ ਕਿੰਨੀ ਐਨਰਜੀ ਬਚੀ ਹੈ। ਇਸ ਫੀਚਰ ਨੂੰ ਉਨ੍ਹਾਂ ਨੇ ਬਾਡੀ ਬੈਟਰੀ ਨਾਂ ਦਿੱਤਾ ਹੈ। 

ਘੜੀ ਦੱਸੇਗੀ ਕਿਵੇਂ ਕਰਨਾ ਹੈ ਵਰਕਆਊਟ
ਗਾਰਮਿਨ Venu ਅਤੇ Vivoactive 4 ’ਚ ਵਰਕਆਊਟ ਕਰਨ ਵਾਲਿਆਂ ਲਈ ਖਾਸ Garmin Coach ਫੀਚਰ ਦਿੱਤਾ ਗਿਆ ਹੈ। ਇਸ ਵਿਚ ਵੱਖ-ਵੱਖ ਐਕਸਰਸਾਈਜ਼, ਯੋਗਾ, ਕਾਰਡੀਓ ਆਦਿ ਲਈ 40 ਤੋਂ ਜ਼ਿਆਦਾ ਐਨੀਮੇਸ਼ਨ ਦਿੱਤੇ ਗਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਕਿਸ ਐਕਸਰਸਾਈਜ਼ ਨੂੰ ਕਿਸ ਤਰ੍ਹਾਂ ਕਰਨਾ ਹੈ। 

ਗਾਰਮਿਨ Venu ਅਤੇ Vivoactive 4 ਦੇ ਫੀਚਰਜ਼
Garmin Venu ’ਚ 1.2 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ ਤਿੰਨ ਰੰਗਾਂ ’ਚ ਉਪਲੱਬਧ ਹੈ। ਉਥੇ ਹੀ Garmin Vivoactive 4 ਸਮਾਰਟਵਾਚ ’ਚ ਵੀ 1.2 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ ਸਮਾਰਟਵਾਚ 24 ਘੰਟੇ ਤੁਹਾਡੀ ਹੈਲਥ ਨੂੰ ਮਾਨੀਟਰ ਕਰਦੀ ਹੈ। ਇਹ ਯੂਜ਼ਰ ਦੀ ਨੀਂਦ ਤੋਂ ਲੈ ਕੇ ਹਾਰਟ ਰੇਟ, ਸਟ੍ਰੈੱਸ ਲੈਵਲ, ਹਾਈਡ੍ਰੇਸ਼ਨ ਅਤੇ ਇਥੋਂ ਤਕ ਕਿ ਮਹਿਲਾਵਾਂ ਦੇ ਮਾਹਵਾਰੀ ਚੱਕਰ ਨੂੰ ਵੀ ਟ੍ਰੈਕ ਕਰਦੀ ਹੈ। ਸਮਾਰਟਫੋਨ ਨਾਲ ਕੁਨੈਕਟ ਕਰਨ ’ਤੇ ਇਸ ਵਿਚ ਤੁਹਾਨੂੰ ਇਨਕਮਿੰਗ ਕਾਲ, ਟੈਕਸਟ ਮੈਸੇਜ, ਸੋਸ਼ਲ ਮੀਡੀਆ ਅਪਡੇਟਸ ਅਤੇ ਕਲੰਡਰ ਦੇ ਨੋਟੀਫਿਕੇਸ਼ੰਸ ਮਿਲਦੇ ਹਨ। ਐਮਰਜੈਂਸੀ ਦੀ ਹਾਲਤ ’ਚ ਇਹ ਸਮਾਰਟਵਾਚ ਐਮਰਜੈਂਸੀ ਕਾਨਟੈਕਟ ਨੂੰ ਰਿਅਲ ਟਾਈਮ ਲੋਕੇਸ਼ਨ ਭੇਜਦੀ ਹੈ। 

5 ਦਿਨ ਦੀ ਬੈਟਰੀ ਲਾਈਫ
ਕੰਪਨੀ ਦਾਅਵਾ ਕਰਦੀ ਹੈ ਕਿ ਇਸ ਵਿਚ ਅਮੋਲੇਡ ਡਿਸਪਲੇਅ ਹੋਣ ਤੋਂ ਬਾਅਦ ਵੀ ਇਹ ਸਮਾਰਟਵਾਚ 5 ਦਿਨ ਦੀ ਬੈਟਰੀ ਲਾਈਫ ਦਿੰਦੀ ਹੈ। ਇਹ ਸਮਾਰਟਵਾਚ ਐਂਡਰਾਇਡ ਅਤੇ ਆਈਫੋਨ ਦੋਵਾਂ ਤਰ੍ਹਾਂ ਦੇ ਸਮਾਰਟਫੋਨ ਦੇ ਨਾਲ ਕੁਨੈਕਟ ਹੋ ਜਾਂਦੀ ਹੈ। 

ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਗਾਰਮਿਨ Venu ਦੀ ਕੀਮਤ 37,490 ਰੁਪਏ ਅਤੇ Vivoactive 4 ਦੀ ਕੀਮਤ 32,590 ਰੁਪਏ ਰੱਖੀ ਹੈ। ਇਨ੍ਹਾਂ ਨੂੰ 15 ਦਸੰਬਰ ਤੋਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਇੰਡੀਆ ਤੋਂ ਇਲਾਵਾ ਆਫਲਾਈਨ ਸਟੋਰਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। 


Related News