ਪੜ੍ਹਾਈ ''ਚ ਤੇਜ਼ ਹੋਣਾ ਹੈ ਤਾਂ ਖੇਡੋ ਵੀਡੀਓ ਗੇਮਜ਼ !

Friday, Aug 12, 2016 - 04:18 PM (IST)

 ਪੜ੍ਹਾਈ ''ਚ ਤੇਜ਼ ਹੋਣਾ ਹੈ ਤਾਂ ਖੇਡੋ ਵੀਡੀਓ ਗੇਮਜ਼ !

ਜਲੰਧਰ : ਜੇ ਤੁਹਾਨੂੰ ਲਗਦਾ ਹੈ ਕਿ ਵੀਡੀਓ ਗੇਮਜ਼ ਤੁਹਾਡੇ ਬੱੱਚਿਆਂ ਲਈ ਸਹੀ ਨਹੀਂ ਹਨ ਤਾਂ ਸ਼ਾਇਦ ਤੁਸੀਂ ਗਲਤ ਹੋ ਸਕਦੇ ਹੋ। ਇੰਟਰਨੈਸ਼ਨਲ ਜਰਨਲ ਆਫ ਕਮਿਊਨੀਕੇਸ਼ਨ ''ਚ ਛਪੀ ਇਕ ਸਟਡੀ ਦੇ ਮੁਤਾਬਿਕ ਨੌਜਵਾਨ ਗੇਮਰਰਜ਼ ਦੀ ਗਣਿਤ, ਰੀਡਿੰਗ ਤੇ ਸਾਇੰਸ ''ਚ ਪ੍ਰਫਾਰਮੈਂਸ ਬਿਹਤਰ ਪਾਈ ਗਈ ਹੈ। ਐਲਬਰਟੋ ਪੋਸੋ ਜੋ ਕਿ ਰਾਇਲ ਇੰਸਟੀਚਿਊਟ ਆਫ ਟੈਕਨਾਲੋਜੀ ''ਚ ਪ੍ਰੋਫੈਸਰ ਹਨ, ਦਾ ਕਹਿਣਾ ਹੈ ਕਿ ਜਦੋਂ ਅਸੀਂ ਕੋਈ ਗੇਮ ਖੇਡਦੇ ਹਾਂ ਤਾਂ ਉਸ ਨਾਲ ਪਜ਼ਲਜ਼ ਖੇਡਦੇ ਹੋਏ ਨਵੇਂ ਲੈਵਲਜ਼ ਦੇ ਨਾਲ ਕਈ ਮੈਥਾਮੈਟਿਕਸ ਦੀਆਂ ਇਕਵੇਸ਼ਨਾਂ ਸਾਲਵ ਕਰਦੇ ਹਾਂ ਜਿਸ ਨਾਲ ਸਾਡੇ ਸਕਿੱਲਜ਼ ਡਿਵੈੱਲਪ ਹੁੰਦੇ ਹਨ।

 

ਐਲਬਰਟੋ ਨੇ 12,000 ਆਸਟ੍ਰੇਲੀਅਨ 15 ਸਾਲਾ ਨੌਜਵਾਨਾਂ ਦੀ ਪ੍ਰਫਾਰਮੈਂਸ ਨੂੰ ਟੈਸਟ ਕੀਤਾ। ਇਸ ''ਚ ਜੋ ਨੌਜਵਾਨ ਗੇਮਰਜ਼ ਸਨ ਉਨ੍ਹਾਂ ਦੀ ਪ੍ਰਫਾਰਮੈਂਸ ਦੂਸਰਿਆਂ ਤੋਂ ਬਿਹਤਰ ਪਾਈ ਗਈ। ਤੇ ਇਸ ਟੈਸਟ ਨੂੰ ਆਬਜ਼ਰਵ ਕਰਨ ਵਾਲਿਆਂ ਦਾ ਮੰਨਣਾ ਸੀ ਕਿ ਜੋ ਟੀਨਏਜਰ ਜ਼ਿਆਦਾ ਤੋਂ ਜ਼ਿਆਦਾ ਪਜ਼ਲ ਗੇਮਜ਼ ਜਾਂ ਸਟੈਟਰਜੀ ਗੇਨਜ਼ ਖੇਡਦੇ ਹਨ, ਉਹ ਪੜ੍ਹਾਈ ''ਚ ਵੀ ਵਧੀਆ ਪ੍ਰਫਾਰਮੈਂਸ ਦੇ ਪਾਉਂਦੇ ਹਨ।


Related News