ਹੈਕਰਾਂ ਦੇ ਨਿਸ਼ਾਨੇ ''ਤੇ 25 ਕਰੋੜ ਗੇਮਰ, ਵਾਇਰਸ ਦੀ ਮਦਦ ਨਾਲ ਹੋ ਰਹੀ ਡਾਟਾ ਦੀ ਚੋਰੀ

05/26/2020 6:17:37 PM

ਗੈਜੇਟ ਡੈਸਕ— ਗੇਮਿੰਗ ਦੇ ਸ਼ੌਕੀਨ ਅੱਜ-ਕੱਲ੍ਹ ਹੈਕਰਾਂ ਦਾ ਨਵਾਂ ਟਾਰਗੇਟ ਹਨ। ਹਾਲ ਹੀ 'ਚ ਆਈ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਈਬਰ ਅਪਰਾਧੀ ਇਕ ਪ੍ਰਸਿੱਧ ਟ੍ਰੋਜ਼ਨ ਮਾਲਵੇਅਰ (ਵਾਇਰਸ) ਦੀ ਮਦਦ ਨਾਲ ਡਿਸਕਾਰਡ ਯੂਜ਼ਰਜ਼ ਦੇ ਡਾਟਾ ਨੂੰ ਕੰਟਰੋਲ ਕਰ ਰਹੇ ਹਨ। ਇਹ ਵਾਇਰਸ ਹੈਕਰਾਂ ਨੂੰ ਯੂਜ਼ਰ ਦੇ ਸਿਸਟਮ ਦਾ ਪਾਸਵਰਡ ਚੋਰੀ ਕਰਨ 'ਚ ਮਦਦ ਕਰਦਾ ਹੈ। ਸਾਈਬਰ ਸਕਿਓਰਿਟੀ ਮਾਹਿਰ ਇਸ ਵਾਇਰਸ ਨੂੰ ਕਾਫੀ ਖਤਰਨਾਕ ਦੱਸ ਰਹੇ ਹਨ। ਇਹ ਡਿਸਕਾਰਡ ਯੂਜ਼ਰਜ਼ ਦੇ ਟੂ-ਫੈਕਟਰ ਅਥੈਂਟੀਕੇਸ਼ਨ ਨੂੰ ਡਿਸੇਬਲ ਕਰਕੇ ਨਿੱਜੀ ਡਾਟਾ ਦੀ ਚੋਰੀ ਕਰ ਲੈਂਦਾ ਹੈ। 

ਹੈਕਿੰਗ ਦੀਆਂ ਕਈ ਵੀਡੀਓਜ਼ ਯੂਟਿਊਬ 'ਤੇ ਵੀ ਮੌਜੂਦ
ਇਹ ਵਾਇਰਸ ਯੂਜ਼ਰ ਦੇ ਸਿਸਟਮ ਦੇ ਡਾਟਾ ਨੂੰ ਕੰਟਰੋਲ ਕਰਨ ਦੇ ਨਾਲ ਯੂਜ਼ਰ ਦੇ ਦੋਸਤਾਂ ਦੇ ਸਿਸਟਮ 'ਚ ਵੀ ਪਹੁੰਚ ਸਕਦਾ ਹੈ। ਇਸੇ ਸਾਲ ਅਪ੍ਰੈਲ 'ਚ ਟ੍ਰੋਜ਼ਨ ਨੂੰ ਮਿਲੀ ਨਵੀਂ ਅਪਡੇਟ ਇਸੇ ਐਂਟੀਵਾਇਰਸ ਸਕਿਓਰਿਟੀ 'ਚ ਸੰਨ੍ਹ ਲਗਾਉਣ 'ਚ ਮਦਦ ਕਰ ਰਹੀ ਹੈ। ਐਨਾਰਕੀਗ੍ਰੈਬਰ3 ਨਾਂ ਦਾ ਇਹ ਵਾਇਰਸ ਹੈਕਰ ਫੋਰਮਸ 'ਤੇ ਮੁਫਤ 'ਚ ਮੁਹੱਈਆ ਹੈ। ਇਹ ਇਸ ਲਈ ਵੀ ਖਤਰਨਾਕ ਹੈ ਕਿ ਇਸ ਨਾਲ ਕੀਤੀ ਜਾਣ ਵਾਲੀ ਹੈਕਿੰਗ ਦੀਆਂ ਕਈ ਵੀਡੀਓਜ਼ ਯੂਟਿਊਬ 'ਤੇ ਵੀ ਮੌਜੂਦ ਹਨ। ਬਲੀਪਿੰਗ ਕੰਪਿਊਟਰ ਦੀ ਇਕ ਰਿਪੋਰਟ ਮੁਤਾਬਕ, ਇਨ੍ਹਾਂ ਯੂਟਿਊਬ ਵੀਡੀਓਜ਼ 'ਚ ਡਿਸਕਾਰਡ ਯੂਜ਼ਰ ਟੋਕਨਸ ਨੂੰ ਚੋਰੀ ਕਰਨ ਦਾ ਤਰੀਕਾ ਵੀ ਦੱਸਿਆ ਗਿਆ ਹੈ। ਹੈਕਰ ਬੜੀ ਅਸਾਨੀ ਨਾਲ ਟ੍ਰੋਜ਼ਨ ਨੂੰ ਡਿਸਕਾਰਡ 'ਤੇ ਫੈਲਾਅ ਦਿੰਦੇ ਹਨ। 

PunjabKesari

ਗੇਮ ਦੇ ਚੀਟ ਕੋਡ ਨਾਲ ਪਹੁੰਚਦਾ ਹੈ ਵਾਇਰਸ
ਯੂਜ਼ਰਜ਼ ਦੇ ਸਿਸਟਮ 'ਚ ਇਹ ਵਾਇਰਸ ਗੇਮ ਦੇ ਚੀਟ ਕੋਡ, ਹੈਕਿੰਗ ਟੂਲ ਜਾਂ ਕਾਪੀਰਾਈਟ ਦੇ ਰੂਪ 'ਚ ਦਾਖਲ ਹੁੰਦਾ ਹੈ। ਇਸ ਤੋਂ ਬਾਅਦ ਐਨਾਰਕੀਗ੍ਰੈਬਰ ਯੂਜ਼ਰ ਦੇ ਕੰਪਿਊਟਰ ਜਾਂ ਸਮਾਰਟਫੋਨ 'ਚ ਇੰਸਟਾਲ ਹੋ ਜਾਂਦਾ ਹੈ। ਇੰਸਟਾਲ ਹੋਣ ਤੋਂ ਬਾਅਦ ਡਿਸਕਾਰਡ ਕਲਾਇੰਟ ਦੀਆਂ ਜਾਵਾਸਕ੍ਰਿਪਟ ਫਾਈਲਾਂ 'ਚ ਬਦਲਾਅ ਕਰ ਦਿੰਦਾ ਹੈ। ਅਜਿਹਾ ਹੋਣ ਤੋਂ ਬਾਅਦ ਵਾਇਰਸ ਯੂਜ਼ਰ ਦੇ ਡਿਸਕਾਰਡ ਟੋਕਨ 'ਚੋਂ ਡਾਟਾ ਦੀ ਚੋਰੀ ਸ਼ੁਰੂ ਕਰ ਦਿੰਦਾ ਹੈ।

ਤੇਜ਼ੀ ਨਾਲ ਪ੍ਰਸਿੱਧ ਹੋਇਆ ਡਿਸਕਾਰਡ
5 ਸਾਲਾਂ ਤੋਂ ਵੀ ਘੱਟ ਸਮੇਂ 'ਚ ਗੇਮਰਾਂ 'ਚ ਡਿਸਕਾਰਡ ਕਮਿਊਨਿਟੀ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਦੁਨੀਆ ਭਰ 'ਚ ਡਿਸਕਾਰਡ ਦੇ ਰਜਿਸਟਰਜ਼ ਯੂਜ਼ਰਜ਼ ਦੀ ਗਿਣਤੀ 25 ਕਰੋੜ ਹੈ। ਇਸ ਵਿਚੋਂ 1.5 ਕਰੋੜ ਯੂਜ਼ਰਜ਼ ਅਜਿਹੇ ਹਨ ਜੋ ਰੋਜ਼ ਇਸ ਗੇਮ ਨੂੰ ਖੇਡਦੇ ਹਨ। ਯੂਜ਼ਰਜ਼ 'ਚ ਜ਼ਬਰਦਸਤ ਪ੍ਰਸਿੱਧੀ ਨੇ ਇਸ ਨੂੰ ਹੈਕਰਾਂ ਲਈ ਇਕ ਸੌਖਾ ਟਾਰਗੇਟ ਬਣਾ ਦਿੱਤਾ ਹੈ।


Rakesh

Content Editor

Related News