Galaxy Z Flip ਦਾ ਕਮਾਲ, 2020 ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫੋਲਡੇਬਲ ਫੋਨ

07/12/2020 1:57:13 PM

ਨਵੀਂ ਦਿੱਲੀ- ਸੈਮਸੰਗ ਵਲੋਂ ਇਸ ਸਾਲ ਦੀ ਸ਼ੁਰੂਆਤ ਵਿਚ ਕੰਪਨੀ ਦਾ ਦੂਜਾ ਫੋਲਡੇਬਲ ਸਮਾਰਟਫੋਨ Galaxy Z Flip ਲਾਂਚ ਕੀਤਾ ਗਿਆ ਸੀ ਅਤੇ ਇਸ ਨੂੰ ਕਮਾਲ ਦਾ ਰਿਸਪਾਂਸ ਮਿਲਿਆ ਹੈ। ਪਿਛਲੇ ਸਾਲ ਸੈਮਸੰਗ ਨੇ Galaxy Fold ਲਾਂਚ ਕੀਤਾ ਸੀ, ਜੋ ਕਿਤਾਬ ਦੀ ਤਰ੍ਹਾਂ ਖੁੱਲ੍ਹਦਾ ਸੀ ਪਰ ਨਵੇਂ ਡਿਵਾਇਸ ਦਾ ਸਾਈਜ਼ ਘੱਟ ਕਰਦੇ ਹੋਏ ਕੰਪਨੀ ਨੇ ਇਸ ਨੂੰ ਕਲੇਮਸ਼ੈਲ ਸਟਾਈਲ ਵਿਚ ਖੁੱਲ੍ਹਣ ਵਾਲਾ ਬਣਾਇਆ ਹੈ। ਡੀ. ਐੱਸ. ਸੀ. ਸੀ. (ਡਿਸਪਲੇ ਸਪਲਾਈ ਚੇਨ ਕੰਸਲਟਸ) ਵਲੋਂ ਕਿਹਾ ਗਿਆ ਹੈ ਕਿ 2020 ਵਿਚ ਹੁਣ ਤੱਕ ਇਹ ਬੈਸਟ ਸੇਲਿੰਗ ਫੋਲਡੇਬਲ ਫੋਨ ਰਿਹਾ ਹੈ।

ਸੈਮਸੰਗ ਨੇ ਆਪਣੇ ਫੋਲਡੇਬਲ ਡਿਜ਼ਾਇਨ ਵਿਚ ਪੂਰੀ ਤਰ੍ਹਾਂ ਬਦਲਾਅ ਕਰਦੇ ਹੋਏ ਨਵਾਂ ਕਲੈਮਸ਼ੇਲ ਡਿਜ਼ਾਇਨ ਵਾਲਾ ਫੋਨ ਕਵਾਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦੇ ਨਾਲ ਹੀ ਲਾਂਚ ਕੀਤਾ ਸੀ। ਇਸ ਡਿਵਾਇਸ ਨੂੰ ਕੰਪਨੀ ਨੇ Galaxy S20 ਸੀਰੀਜ਼ ਨਾਲ ਉਤਾਰਿਆ ਸੀ ਅਤੇ ਇਸ ਫੋਨ ਦੇ ਫਲੈਕਸੀਵਲ AMOLED ਡਿਸਪਲੇਅ 'ਤੇ ਕੰਪਨੀ ਨੇ UTG ਲੇਅਰ (ਅਲਟਰਾ ਥਿਨ ਗਲਾਸ) ਨਾਲ ਪ੍ਰੋਟੈਕਸ਼ਨ ਵੀ ਦਿੱਤਾ ਹੈ। ਪਿਛਲੇ ਫੋਨ ਵਿਚ CPI (ਕਲਰਲੈੱਸ ਪਾਲੀਮਾਈਡ) ਦਿੱਤਾ ਗਿਆ ਸੀ, ਜਿਸ ਦੇ ਮੁਕਾਬਲੇ ਇਹ ਜ਼ਿਆਦਾ ਡਿਊਰੇਬਲ ਹੈ। 


Lalita Mam

Content Editor

Related News