Galaxy S7 ਦੇ ਇਸ ਫੀਚਰ ਨੇ ਬਚਾਈ ਲੋਕਾਂ ਦੀ ਜਾਨ

Wednesday, Aug 31, 2016 - 03:53 PM (IST)

Galaxy S7 ਦੇ ਇਸ ਫੀਚਰ ਨੇ ਬਚਾਈ ਲੋਕਾਂ ਦੀ ਜਾਨ

ਜਲੰਧਰ : ਯੋਂਗਹੈਪ ਨਿਊਜ਼ ਏਜੰਸੀ ਦੀ ਇਕ ਰਿਪੋਰਟ ਦੇ ਮੁਤਾਬਿਕ ਫਿਲੀਪਾਈਂਸ ਦੇ ਇਕ ਨੌਜਵਾਨ ਦੀ ਜਾਨ ਉਸ ਵੱਲੋਂ ਵਰਤੇ ਜਾ ਰਹੇ ਸੈਮਸੰਗ ਗਲੈਕਸੀ ਐੱਸ 7 ਨੇ ਬਚਾਈ। ਫਿਲੀਪਾਈਂਸ ''ਚ ਇਕ ਸ਼ਿਪ ਡੁੱਬ ਜਾਣ ਦੇ ਬਾਵਜੂਦ ਫੋਨ ਦੀ ਵਰਤੋਂ ਕਰਨ ਵਾਲਾ ਲੋਕਾਂ ਨੂੰ ਮਦਦ ਲਈ ਬੁਲਾ ਸਕਿਆ ਕਿਉਂਕਿ ਉਸ ਵੱਲੋਂ ਵਰਤਿਆ ਜਾ ਰਿਹਾ ਫੋਨ ਗਲੈਕਸੀ ਐੱਸ 7 ਵਾਟਰ ਪਰੂਫ ਸੀ। 30 ਜੁਲਾਈ ਨੂੰ ਇਹ ਵਿਅਕਤੀ ਆਪਣੇ 10 ਹੋਰ ਸਾਥੀਆਂ ਨਾਲ ਸੈਂਟ੍ਰਲ ਫਿਲੀਪਾਈਂਸ ਦੇ ਸਾਬਾਂਗ ਬੀਚ ''ਚ ਸਕੂਬਾ ਡਾਈਵਿੰਗ ਲਈ ਗਿਆ ਸੀ।

ਤੂਫਾਨ ਕਰਕੇ ਉਨ੍ਹਾਂ ਦੀ ਸ਼ਿਪ ਪਾਣੀ ''ਚ ਪਲਟ ਗਈ ਤੇ ਇਸ ਤੋਂ ਬਾਅਦ ਯੂਜ਼ਰ ਅਥੋਰਿਟੀਜ਼ ਨੂੰ ਕਾਂਟੈਕਟ ਕਰਨ ''ਚ ਇਸ ਕਰਕੇ ਕਾਮਯਾਬ ਰਿਹਾ ਕਿਉਂਕਿ ਗਲੈਕਸੀ ਐੱਸ7 ਆਈ. ਪੀ. 68 ਸਰਟੀਫਾਈਡ ਹੈ ਤੇ ਪੂਰੀ ਤਰ੍ਹਾਂ ਵਾਟਰ ਪਰੂਫ ਹੈ। ਇਕ ਹੋਰ ਗੱਲ ਰਿਪੋਰਟ ''ਚ ਦੱਸੀ ਗਈ ਕਿ ਜਦੋਂ ਯੂਜ਼ਰ ਫੋਨ ਲੈ ਕੇ ਗਿਆ ਸੀ ਉਸ ਸਮੇਂ ਫੋਨ ਦੀ ਬੈਟਰੀ 50 ਫੀਸਦੀ ਸੀ ਇਸ ਦੇ ਬਾਵਜੂਦ ਫੋਨ 24 ਘੰਟੇ ਦਾ ਬੈਟਰੀ ਬੈਕਅਪ ਦੇ ਰਿਹਾ ਸੀ।

ਸੈਮਸੰਗ ਨੂੰ ਹਾਲਹੀ ''ਚ ਯੂਜ਼ਰ ਵੱਲੋਂ ਇਕ ਪੱਤਰ ''ਚ ਇਸ ਸਭ ਬਾਰੇ ਦੱਸਿਆ ਗਿਆ ਸੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਪੱਤਰ ਅਸਲੀ ਹੈ ਜਾਂ ਨਹੀਂ ਪਰ ਜੂਨ ਮਹੀਨੇ ਤੱਕ 25 ਮਿਲੀਅਨ ਗਲੈਕਸੀ ਐੱਸ 7 ਪੂਰੀ ਦੁਨੀਆ ''ਚ ਵਿੱਕ ਜਾਣ ਤੋਂ ਲੈ ਕੇ ਵਾਟਰ ਪਰੂਫਿੰਟ ਟੈਸਟ ਪਾਸ ਹੋਣ ਤੱਕ ਸੈਮਸੰਗ ਆਪਣੀ ਵਧੀਆ ਛਾਪ ਛੱਡ ਰਹੀ ਹੈ।


Related News