ਸੈਮਸੰਗ ਦੇ ਸਸਤੇ ਫੋਨਾਂ ''ਚ ਵੀ ਆ ਸਕਦੈ Note 7 ਦਾ ਇਹ ਖਾਸ ਫੀਚਰ

Friday, Aug 05, 2016 - 12:30 PM (IST)

 ਸੈਮਸੰਗ ਦੇ ਸਸਤੇ ਫੋਨਾਂ ''ਚ ਵੀ ਆ ਸਕਦੈ Note 7 ਦਾ ਇਹ ਖਾਸ ਫੀਚਰ

ਜਲੰਧਰ : ਸਮੈਸੰਗ ਵੱਲੋਂ ਲਾਂਚ ਕੀਤੇ ਗਏ ਫੈਬਲੇਟ  ਦੇ ਹਰ ਪਾਸੇ ਚਰਚੇ ਹੋ ਰਹੇ ਹਨ ਤੇ ਹਰ ਕੋਈ ਇਸ ''ਚ ਇੰਟ੍ਰੋਡਿਊਸ ਕੀਤੇ ਗਏ ਆਇਰਿਸ ਸਕੈਨਰ ਦੀ ਗੱਲ ਕਰ ਰਿਹਾ ਹੈ। ਆਇਰਿਸ ਸਕੈਨਰ ਨਾਲ  ਯੂਜ਼ਰ ਫੋਨ ਨੂੰ ਅਨਲਾਕ ਕਰਨ ਲਈ ਫੋਨ ਦੇ ਫ੍ਰੰਟ ਕੈਮਰਾ ''ਚ ਦੇਖਗਾ ਹੈ ਤੇ ਆਇਰਿਸ ਸਕੈਨਰ ਯੂਜ਼ਰ ਦੀਆਂ ਅੱਖਾਂ ਦੀ ਪੁਤਲੀ ਸਕੈਨ ਕਰ ਕੇ ਫੋਨ ਨੂੰ ਅਨਲਾਕ ਕਰ ਦਿੰਦਾ ਹੈ। ਹੁਣ ਸੈਮਸੰਗ ਦੇ ਮੋਬਾਇਲ ਡਿਵੀਜ਼ਨ ਦੇ ਪ੍ਰੈਜ਼ੀਡੈਂਟ 4J Koh ਨੇ ਕਿਹਾ ਹੈ ਕਿ ਭਵਿੱਖ ''ਚ ਆਇਰਿਸ ਸਕੈਨਰ ਸੈਮਸੰਗ ਦੇ ਸਸਤੇ ਫੋਨਾਂ ''ਚ ਵੀ ਐਡ ਕੀਤਾ ਜਾਵੇਗਾ। 

 

ਉਨ੍ਹਾਂ ਕਿਹਾ ਕਿ ਕੰਪਨੀ ਨੇ 3 ਸਾਲਾਂ ਦੀ ਮਿਹਨਤ ਨਾਲ ਇਸ ਆਇਰਿਸ ਸਕੈਨਰ  ਨੂੰ ਡਿਵੈੱਲਪ ਕੀਤਾ ਗਿਆ ਹੈ ਤੇ ਵਰਤਮਾਨ ''ਚ ਆਇਰਿਸ ਸਕੈਨਰ ਸਭ ਤੋਂ ਸੁਰੱਖਿਅਤ ਬਾਇਓਮੈਟ੍ਰਿਕ ਸਕੈਨਰ ਹੈ। ਇਸ ਤੋਂ ਇਲਾਵਾ ਇਹ ਸਕੈਨਰ ਉਦੋਂ ਵੀ ਕੰਮ ਕਰ ਸਕਦਾ ਹੈ ਜਦੋਂ ਯੂਜ਼ਰ ਨੇ ਚਸ਼ਮੇ ਪਹਿਣੇ ਹੋਣ। ਸੈਮਸੰਗ ਹੁਣ ਕ੍ਰਾਸ ਕਟਿੰਗ ਕਰਨ ਜਾ ਰਹੀ ਹੈ ਤੇ ਕੰਪਨੀ ਦੇ ਮੋਬਾਇਲ ਜਿਵੀਜ਼ਨ ਦੇ ਪ੍ਰੈਜ਼ੀਡੈਂਟ ਵੱਲੋਂ ਦਿੱਤੇ ਗਏ ਬਿਆਨ ਤੋਂ ਲੱਗਦਾ ਹੈ ਕਿ ਸੈਮਸੰਗ ਮਿਡ-ਰੇਂਜ ਫੋਨਾਂ ''ਚ ਸਾਨੂੰ ਇਹ ਫੀਚਰ ਦੇਖਣ ਨੂੰ ਮਿਲ ਸਕਦਾ ਹੈ।


Related News