ਬਿਨਾਂ ਬਟਨ ਅਤੇ ਹੈੱਡਫੋਨ ਜੈਕ ਦੇ ਲਾਂਚ ਹੋ ਸਕਦਾ ਹੈ Samsung Galaxy Note 10

06/01/2019 12:32:04 AM

ਗੈਜੇਟ ਡੈਸਕ—ਪਿਛਲੇ ਕੁਝ ਸਮੇਂ ਤੋਂ ਸੈਮਸੰਗ ਗਲੈਕਸੀ ਨੋਟ 10 ਤੋਂ ਲੈ ਕੇ ਕਈ ਲੀਕਸ ਅਤੇ ਅਫਵਾਹਾਂ ਆ ਰਹੀਆਂ ਹਨ। ਕੁਝ ਖਬਰਾਂ ਦੀ ਮੰਨਿਏ ਤਾਂ ਅਜਿਹੀ ਉਮੀਦ ਲਗਾਈ ਜਾ ਰਹੀ ਹੈ ਕਿ ਗਲੈਕਸੀ ਨੋਟ 10 ਨਾਲ ਕੰਪਨੀ ਇਸ ਦਾ ਇਕ ਪ੍ਰੋ ਵੇਰੀਐਂਟ ਨੋਟ 10 ਪ੍ਰੋ ਵੀ ਲਾਂਚ ਕਰ ਸਕਦੀ ਹੈ। ਹਾਲ ਹੀ 'ਚ ਇਕ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਗਲੈਕਸੀ ਨੋਟ 10 ਪ੍ਰੋ 'ਚ ਵੱਡੀ ਬੈਟਰੀ ਹੋਵੇਗੀ ਅਤੇ ਹੁਣ ਗਲੈਕਸੀ ਨੋਟ 10 ਨੂੰ ਲੈ ਵੀ ਇਕ ਲੇਟੈਸਟ ਖਬਰ ਆਈ ਹੈ, ਜਿਸ ਦੇ ਮੁਤਾਬਕ ਗਲੈਕਸੀ ਨੋਟ 10 ਕੰਪਨੀ ਦਾ ਪਹਿਲਾ ਫੋਨ ਹੋ ਸਕਦਾ ਹੈ ਜਿਸ 'ਚ ਹੈੱਡਫੋਨ ਜੈੱਕ ਹਟਾਇਆ ਜਾ ਸਕਦਾ ਹੈ ਮਤਲਬ ਕਿ ਬਿਨਾਂ ਹੈੱਡਫੋਨ ਜੈਕ ਦੇ ਲਾਂਚ ਕੀਤਾ ਜਾ ਸਕਦਾ ਹੈ।

ਐਂਡ੍ਰਾਇਡ ਪੁਲਸ ਮੁਤਾਬਕ ਸੈਮਸੰਗ ਇਸ ਸਮਾਰਟਫੋਨ ਨੂੰ ਦੋ ਸਾਈਜ਼ 'ਚ ਲਾਂਚ ਕਰ ਸਕਦੀ ਹੈ, ਜਿਸ 'ਚ ਇਕ ਡਿਵਾਈਸ ਰੈਗੂਲਰ ਸਾਈਜ਼ 'ਚ ਆਵੇਗਾ ਅਤੇ ਇਕ ਦਾ ਸਾਈਜ਼ ਥੋੜਾ ਛੋਟਾ ਹੋਵੇਗਾ। ਇਨ੍ਹਾਂ 'ਚੋਂ ਛੋਟੇ ਸਾਈਜ਼ ਵਾਲੇ ਵੇਰੀਐਂਟ 'ਚ 3.5 ਐੱਮ.ਐੱਮ. ਹੈੱਡਫੋਨ ਜੈੱਕ ਜਾਂ ਪਾਵਰ, ਵਾਲਿਊਮ ਅਤੇ ਬਿਕਸਬੀ ਲਈ ਫਿਜ਼ੀਕਲ ਬਟਨ ਨਹੀਂ ਦਿੱਤੇ ਹੋਣਗੇ। ਇਸ ਦੀ ਜਗ੍ਹਾ ਇਸ 'ਚ ਕੈਪੇਸਿਟੀਵ ਜਾਂ ਟੱਚ ਸੈਂਸੀਟਿਵੀ ਏਰੀਆ ਹੋਣਗੇ, ਜੋ ਕਿ ਟੈਕਸਚਰਡ ਹੋਣਗੇ। ਇਸ ਤੋਂ ਪਹਿਲਾਂ ਵੀ ਕੁਝ ਰਿਪੋਰਟਸ 'ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਗਲੈਕਸੀ ਨੋਟ 10 ਬਿਨਾਂ ਕਿਸੇ ਟੱਚ ਬਟਨ ਦੇ ਆਵੇਗਾ।

ਵਨਪਲੱਸ ਨੇ ਵੀ ਆਪਣੇ ਲੇਟੈਸਟ ਫਲੈਗਸ਼ਿਪ 'ਚੋਂ ਹੈੱਡਫੋਨ ਜੈਕ ਹਟਾ ਦਿੱਤਾ ਸੀ, ਜਿਸ ਲਈ ਕੰਪਨੀ ਨੂੰ ਫੈਨਸ ਦੀਆਂ ਕਾਫੀ ਆਲੋਚਨਾਵਾਂ ਝੇਲਣੀਆਂ ਪਈਆਂ ਹਨ। ਅਜਿਹੇ 'ਚ ਸੈਮਸੰਗ ਦਾ ਇਸ ਡਿਮਾਡਿੰਗ ਹਾਰਡਵੇਅਰ ਦਾ ਹਟਾਉਣਾ ਫੈਨਸ ਨੂੰ ਕਾਫੀ ਨਾਰਾਜ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਕੰਪਨੀ ਇਸ ਸਮਾਰਟਫੋਨ 'ਚ ਹਰ ਵਾਰ ਦੀ ਤਰ੍ਹਾਂ ਸਟਾਈਲਸ ਦਿੰਦੀ ਹੈ ਤਾਂ ਉਸ ਦੇ ਲਈ ਇਕ ਸਲਾਟ ਦੀ ਜ਼ਰੂਰਤ ਪਵੇਗੀ। ਅਜਿਹਾ ਹੋ ਸਕਦਾ ਹੈ ਕਿ ਕੰਪਨੀ ਇਸ ਹਾਰਡਵੇਅਰ ਨੂੰ ਹਟਾ ਕੇ ਸਮਾਰਟਫੋਨ 'ਚ ਵੱਡੀ ਬੈਟਰੀ ਦੇਣ ਦੀ ਪਲਾਨਿੰਗ ਕਰ ਰਹੀ ਹੋਵੇ।


Karan Kumar

Content Editor

Related News