Moto Z 2 ''ਚ ਹੋਵੇਗਾ ਫਰੰਟ ਫਲੈਸ਼ ਅਤੇ ਨਵੇਂ ਡਿਜ਼ਾਈਨ ਵਾਲਾ ਹੋਮ ਬਟਨ: ਰਿਪੋਰਟ
Friday, May 19, 2017 - 11:12 AM (IST)

ਜਲੰਧਰ- ਮੋਟੋ ਜ਼ੈੱਡ2 ਪਲੇ ਦੀਆਂ ਤਸਵੀਰਾਂ ਪਹਿਲਾ ਵੀ ਲੀਕ ਹੋ ਚੁੱਕੀਆ ਹਨ ਅਤੇ ਹੁਣ ਅਜਿਹਾ ਲੱਗਦਾ ਹੈ ਕਿ ਇੰਟਰਨੈੱਟ ''ਤੇ ਜ਼ੈੱਡ ਸੀਰੀਜ਼ ਦੇ ਇਕ ਹੋਰ ਸਮਾਰਟਫੋਨ ਦੀ ਜਾਣਕਾਰੀ ਲੀਕ ਹੋਈ ਹੈ। ਲੇਨੋਵੋ ਦੇ ਮੋਟੋ ਜ਼ੈੱਡ2 ਸਮਾਰਟਫੋਨ ਦੀ ਇਕ ਤਸਵੀਰ ਲੀਕ ਹੋਈ ਹੈ ਅਤੇ ਇਸ ''ਚ ਚੌਕੋਰ ਹੋਮ ਬਟਨ ਦੀ ਜਗ੍ਹਾ ਇਕ ਅੰਡਾਕਾਰ ਹੋਮ ਬਟਨ ਹੋਣ ਦਾ ਪਤਾ ਚੱਲਿਆ ਹੈ। ਪਿਛਲੇ ਫੋਨ ''ਚ ਵੀ ਅੰਡਾਕਾਰ ਹੋਮ ਬਟਨ ਦਿੱਤਾ ਗਿਆ ਸੀ।
ਐਂਡਰਾਇਡ ਅਥਾਰਿਟੀ ਨੇ ਇਨ੍ਹਾਂ ਲੀਕ ਤਸਵੀਰਾਂ ਨੂੰ ਸਭ ਤੋਂ ਪਹਿਲਾਂ ਦੇਖਿਆ। ਮੋਟੋ ਜ਼ੈੱਡ ਦੀ ਦੂਜੀ ਜਨਰੇਸ਼ਨ ਦੇ ਸਮਾਰਟਫੋਨ ''ਚ ਇਕ ਡਿਊਲ-ਐੱਲ. ਡੀ. ਫਲੈਸ਼ ਸਪੋਰਟ ਹੋਵੇਗਾ। ਇਸ ਤੋਂ ਇਲਾਵਾ ਸਮਾਰਟਫੋਨ ''ਚ ਅੱਗੇ ਦੀ ਵੱਲ ਹੋਮ ਬਟਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟ ਕੀਤੇ ਜਾਣ ਦਾ ਪਤਾ ਚੱਲਿਆ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਮੋਟੋ ਜ਼ੈੱਡ2 ਦਾ ਡਿਜ਼ਾਈਨ ਥੋੜਾ ਬਹੁਤਾ ਮੋਟੋ ਜ਼ੈੱਡ2 ਪਲੇ ਸਮਾਰਟਫੋਨ ਦੀ ਤਰ੍ਹਾਂ ਹੈ, ਫਰੰਟ ਫਲੈਸ਼ ਅਤੇ ਅੰਡਾਕਾਰ ਹੋਮ ਬਟਨ। ਹੁਣ ਮੋਟੋ ਜ਼ੈੱਡ2 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਜ਼ਿਆਦਾ ਜਾਣਕਾਰੀ ਲਈ ਸਾਨੂੰ ਕੰਪਨੀ ਵੱਲੋਂ ਅਧਿਕਾਰਿਕ ਐਲਾਨ ਕੀਤੇ ਜਾਣ ਤੱਕ ਇੰਤਜ਼ਾਰ ਕਰਨਾ ਹੋਵੇਗਾ।
ਮੋਟੋ ਜ਼ੈੱਡ2 ਅਤੇ ਮੋਟੋ ਜ਼ੈੱਡ2 ਪਲੇ ਤੋਂ ਇਲਾਵਾ ਮੋਟੋ ਜ਼ੈੱਡ2 ਫੋਰਸ ਸਮਾਰਟਫੋਨ ਦੇ ਬਾਰੇ ''ਚ ਪਤਾ ਚੱਲਿਆ ਸੀ। ਇਹ ਸਮਾਰਟਫੋਨ ਮੋਟ ਜ਼ੈੱਡ2 ਦਾ ਜ਼ਿਆਦਾ ਭਰੋਸੇਮੰਦ ਵਰਜਨ ਹੈ ਅਤੇ 3.5 ਐੱਮ. ਐੱਮ. ਆਡੀਓ ਜੈਕ ਨਾਲ ਆਉਂਦਾ ਹੈ। ਪਿਛਲੇ ਮੋਟੋ ਜ਼ੈੱਡ ਫੋਰਸ ਸਮਾਰਟਫੋਨ ''ਚ 3.5 ਐੱਮ. ਐੱਮ. ਆਡੀਓ ਜੈਕ ਨਹੀਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਡਿਜ਼ਾਈਨ ਉਹੀ ਹੈ, ਜਿਸ ਦੀ ਉਮੀਦ ਮੋਟੋ ਜ਼ੈੱਡ ਸੀਰੀਜ਼ ਤੋਂ ਕੀਤੀ ਜਾ ਸਕਦੀ ਹੈ ਪਰ ਫੋਨ ਦੇ ਉੱਪਰ ਅਤੇ ਨੀਚੇ ਜ਼ਿਆਦਾ ਪਤਲੇ ਬੇਜ਼ੇਲ ਨਾਲ ਆਉਣ ਦੀਆਂ ਵੀ ਖਬਰਾਂ ਹਨ, ਜਦਕਿ ਇਸ ਸਮਾਰਟਫੋਨ ''ਚ ਸਭ ਤੋਂ ਗੌਰ ਕਰਨ ਵਾਲਾ ਫੀਚਰ ਹਨ, ਰਿਅਰ ''ਤੇ ਦਿੱਤਾ ਗਿਆ ਡਿਊਲ ਕੈਮਰਾ ਸੈੱਟਅਪ।