5 ਮਈ ਨੂੰ ਆ ਰਹੀ ਏ Forza 6: Apex (ਵੀਡੀਓ)

04/29/2016 5:08:03 PM

ਜਲੰਧਰ : ਪਿਛਲੇ ਸਾਲ ਸਿਤੰਬਰ ''ਚ ਮਾਈਕ੍ਰੋਸਾਫਟ ਨੇ ਫੋਰਜ਼ਾ ਮੋਟਰਸਪੋਰਚਸ 6 ਨੂੰ ਪੀ. ਸੀ. ਤੇ ਐਕਸ ਬਾਕਸ ਵਨ ਲਈ ਰਿਲੀਜ਼ ਕੀਤਾ ਸੀ। ਇਹ ਗੇਮ ਖੇਡਣ ਤੇ ਦੇਖਣ ''ਚ ਇੰਨੀ ਰਿਅਲਿਸਟਿਕ ਹੈ ਕਿ ਜ਼ਿਆਦਾਤਰ ਗੇਮਰਜ਼ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਸ ਤੋਂ ਬਾਅਦ ਮਾਰਚ ਮਹੀਨੇ ''ਚ ਇਸੇ ਗੇਮ ਨੂੰ ਰੀ-ਰਿਲੀਜ਼ ਕੀਤਾ ਗਿਆ ਸੀ ਪਰ ਸਿਰਫ ਵਿੰਡੋਜ਼ 10 ਲਈ। ਹੁਣ ਇਸ ਫੈਂਚਾਇਜ਼ੀ ਦੀ ਫੋਰਜ਼ਾ ਮੋਟਰਸਪੋਰਚਸ 6 :  ਅਪੈਕਸ ਓਪਨ ਬੇਟਾ ਵਰਜ਼ਨ 5 ਮਈ ਨੂੰ ਲਾਂਚ ਕਰਨ ਜਾ ਰਹੀ ਹੈ। 

 

ਦੇਖਦੇ ਹਾਂ ਕਿ ਵਿੰਡੋਜ਼ 10 ''ਚ ਡਾਇਰੈਕਟ ਐਕਸ 12 ਸਿਸਟਮ ਰਿਕਵਾਇਰਮੈਂਟ ਦੇ ਨਾਲ ਇਸ ਗੇਮ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ। ਅਪੈਕਸ ''ਚ 4ਕੇ ਤੱਕ ਸਟਨਿੰਗ ਗ੍ਰਾਫਿਕਸ ਸਪੋਰਟ ਦਿੱਤਾ ਗਿਆ ਹੈ। ਇਸ ਦੇ ਬੀਟਾ ਵਰਜ਼ਨ ''ਚ ਵੀ ਮਲਟੀਪਲੇਅਰ ਮੋਡ ਨਹੀਂ ਹੈ ਜੋ ਤੁਹਾਨੂੰ ਨਿਰਾਸ਼ ਕਰ ਸਕਦਾ ਹੈ। ਇਸ ਗੇਮ ''ਚ 63 ਅਲੱਗ-ਅਲੱਗ ਕਾਰਾਂ ਦੇ ਮਾਡਲ, 20 ਟ੍ਰੈਕ ਤੇ 6 ਲੋਕੇਸ਼ਨਾਂ ਹਨ, ਜਿਨ੍ਹਾਂ ਦਾ ਨਾਈਟ ਵਰਜ਼ਨ ਵੀ ਇਸ ਗੇਮ ''ਚ ਮਿਲੇਗਾ। ਇਸ ਦੇ ਨਾਲ-ਨਾਲ ਇਹ ਵਿੰਡੋਜ਼ ਸਟੋਰ ''ਚ ਬਿਲਕੁਲ ਫ੍ਰੀ ਮੌਜੂਦ ਹੈ।


Related News