ਗਾਹਕਾਂ ਨੂੰ ਝਟਕਾ, Ford ਹੁਣ ਭਾਰਤ ’ਚ ਨਹੀਂ ਬਣਾਏਗੀ ਗੱਡੀਆਂ

Thursday, Sep 09, 2021 - 04:40 PM (IST)

ਗਾਹਕਾਂ ਨੂੰ ਝਟਕਾ, Ford ਹੁਣ ਭਾਰਤ ’ਚ ਨਹੀਂ ਬਣਾਏਗੀ ਗੱਡੀਆਂ

ਨਵੀਂ ਦਿੱਲੀ– ਯਾਤਰੀ ਵਾਹਨ ਬਣਾਉਣ ਵਾਲੀ ਅਮਰੀਕਾ ਦੀ ਪ੍ਰਮੁੱਖ ਫੋਰਡ ਮੋਟਰ ਕੰਪਨੀ ਦੀ ਵਿਕਰੀ ਦੇਸ਼ ’ਚ ਲਗਾਤਾਰ ਡਿੱਗਦੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਹੀ ਕੰਪਨੀ ਹੁਣ ਭਾਰਤ ’ਚ ਆਪਣੇ ਦੋਵੇਂ ਮੈਨਿਊਫੈਕਚਰਿੰਗ ਪਲਾਂਟਸ ’ਚ ਪ੍ਰੋਡਕਸ਼ਨ ਬੰਦ ਕਰੇਗੀ। ਕੰਪਨੀ ਨੇ ਜਾਰੀ ਬਿਆਨ ’ਚ ਕਿਹਾ ਕਿ ਉਸ ਦੀ ਭਾਰਤੀ ਇਕਾਈ ਫੋਰਡ ਇੰਡੀਆ ਘਰੇਲੂ ਬਾਜ਼ਾਰ ’ਚ ਵਿਕਰੀ ਲਈ ਵਾਹਨ ਨਿਰਮਾਣ ਤੁਰੰਤ ਬੰਦ ਕਰ ਰਹੀ ਹੈ। ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਗੁਜਰਾਤ ’ਚ ਸਥਿਤ ਵਾਹਨ ਅਸੈਂਬਲੀ ਪਲਾਂਟ ’ਚ ਨਿਰਯਾਤ ਵਾਲੇ ਵਾਹਨਾਂ ਦਾ ਨਿਰਮਾਣ ਵੀ ਬੰਦ ਹੋ ਜਾਵੇਗਾ। ਇਸੇ ਤਰ੍ਹਾਂ ਚੇਨਈ ਸਥਿਤ ਇੰਜਣ ਅਤੇ ਅਸੈਂਬਲੀ ਪਲਾਂਟ ’ਚ ਵੀ ਅਗਲੇ ਸਾਲ ਦੀ ਦੂਜੀ ਤਿਮਾਹੀ ’ਚ ਉਤਪਾਦਨ ਬੰਦ ਹੋ ਜਾਵੇਗਾ। ਉਸ ਨੇ ਕਿਹਾ ਕਿ ਉਸ ਦੀ ਇਸ ਪਹਿਲ ਨਾਲ ਸਿੱਧਾ ਪ੍ਰਭਾਵਿਤ ਹੋਣ ਵਾਲੇ ਕਾਮਿਆਂ, ਡੀਲਰਾਂ ਅਤੇ ਸਪਲਾਈ ਕਰਨਵਾਲਿਆਂ ਦੇ ਨਾਲ ਉਹ ਇਸ ਦਿਸ਼ਾ ’ਚ ਕੰਮ ਕਰ ਰਹੀ ਹੈ। 

ਫੋਰਡ ਦਾ ਇਤਿਹਾਸ
ਸ਼ੁਰੂਆਤ ’ਚ ਹੈਨਰੀ ਕੋਲ 25.5 ਫੀਸਦੀ ਹਿੱਸੇਦਾਰੀ ਸੀ ਪਰ 1919 ’ਚ ਹੈਨਰੀ ਅਤੇ ਉਨ੍ਹਾਂ ਦੇ ਬੇਟੇ ਨੇ ਹੋਰ ਸਾਰੇ ਮਾਲਿਕਾਂ ਦੀ ਹਿੱਸੇਦਾਰੀ ਨੂੰ ਖਰੀਦ ਲਿਆ। ਕੰਪਨੀ ਫੋਰਡ ਅਤੇ ਲਿੰਕਨ ਵਰਗੇ ਬ੍ਰਾਂਡਾਂ ਤਹਿਤ ਆਪਣੇ ਸਾਰੇ ਵਾਹਨਾਂ ਨੂੰ ਵੇਚਦੀ ਹੈ ਅਤੇ ਕਈ ਹੋਰ ਆਟੋਮੋਬਾਇਲ ਕੰਪਨੀਆਂ ’ਚ ਪ੍ਰਮੁੱਖ ਹਿੱਸੇਦਾਰੀ ਰੱਖਦੀ ਹੈ। ਫੋਰਡ ਦੀ ਸਥਾਪਨਾ 1903 ’ਚ ਮਿਸ਼ੀਗਨ ਦੇ ਡੇਟ੍ਰਾਇਟ ’ਚ 12 ਲੋਕਾਂ ਦੁਆਰਾ ਕੀਤੀ ਗਈ ਸੀ। 


author

Rakesh

Content Editor

Related News