2017 ਦੇ ਸ਼ੁਰੂਆਤੀ ਮਹੀਨਿਆਂ ''ਚ ਭਾਰਤ ''ਚ ਪੇਸ਼ ਹੋਵੇਗੀ ਫੋਰਡ ਈਕੋਸਪੋਰਟ ਫੇਸਲਿੱਫਟ
Friday, Dec 30, 2016 - 02:26 PM (IST)

ਜਲੰਧਰ- ਸਬ-ਕੰਪੈੱਕਟ ਐੱਸ.ਯੂ.ਵੀ. ਫੋਰਡ ਈਕੋਸਪੋਰਟ ਨੂੰ ਸਾਲ 2013 ''ਚ ਪਹਿਲੀ ਵਾਰ ਲਾਂਚ ਕੀਤਾ ਗਿਆ ਸੀ। ਫੋਰਡ ਲਈ ਇਹ ਕਾਰ ਇਕ ਮਹੱਤਵਪੂਰਨ ਪ੍ਰੋਡਕਟ ਰਹੀ ਅਤੇ ਫਿਲਹਾਲ ਕੰਪਨੀ ਇਸ ਕਾਰ ਨੂੰ ਲੈ ਕੇ ਕਾਫੀ ਗੰਭੀਰ ਹੈ। ਫੋਰਡ ਹੁਣ ਈਕੋਸਪੋਰਟ ਦਾ ਫੇਸਲਿੱਫਟ ਮਾਡਲ ਸਾਲ 2017 ਦੇ ਸ਼ੁਰੂਆਤੀ ਮਹੀਨਿਆਂ ''ਚ ਭਾਰਤ ''ਚ ਲਾਂਚ ਕਰਨ ਵਾਲੀ ਹੈ। ਬੀਤੇ ਤਿੰਨ ਸਾਲਾਂ ''ਚ ਇਸ ਕਾਰ ''ਚ ਛੋਟੇ-ਮੋਟ ਬਦਲਾਅ ਕੀਤੀ ਗਏ ਸਨ ਪਰ ਇਸ ਵਾਰ ਕੰਪਨੀ ਵੱਡੇ ਬਦਲਾਅ ਕਰਨ ਤੋਂ ਬਾਅਦ ਇਸ ਨੂੰ ਪੇਸ਼ ਕਰੇਗੀ।
ਨਵੀਂ ਈਕੋਸਪੋਰਟ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਤੋਂ ਇਲਾਵਾ ਆਟੋਮੈਟਿਕ ਵੇਰੀਅੰਟ ''ਚ ਵੀ ਪੇਸ਼ ਹੋਵੇਗੀ। ਇਸ ਸਬ-ਕੰਪੈੱਕਟ ਐੱਸ.ਯੂ.ਵੀ. ''ਚ ਨਵਾਂ ਬੰਪਰ, ਵੱਡਾ ਹੈਕਸਾਗੋਨਲ ਗ੍ਰਿੱਲ, ਨਵੀਂ ਹੈੱਡਲੈਂਪ ਅਤੇ ਫੋਗ ਲੈਂਪ ਕਲੱਸਟਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਨੂੰ 1.5-ਲੀਟਰ ਡੀਜ਼ਲ, 1.5-ਲੀਟਰ ਪੈਟਰੋਲ ਅਤੇ 1.0-ਲੀਟਰ ਪੈਟਰੋਲ ਈਕੋਬੂਸਟ ਇੰਜਣ ਆਪਸ਼ਨ ''ਚ ਪੇਸ਼ ਕੀਤਾ ਜਾਵੇਗਾ। ਕਾਰ ਦੀ ਕੀਮਤ ਬਾਰੇ ਫਿਲਹਾਲ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਈਕੋਸਪੋਰਟ ਫੇਸਲਿੱਫਟ ਦੀ ਕੀਮਤ ਮੌਜੂਦਾ ਮਾਡਲ ਤੋਂ ਥੋੜ੍ਹੀ ਜ਼ਿਆਦਾ ਹੋਵੇਗੀ।