ਫੋਲਡੇਬਲ OLED ਸਕਰੀਨ ਬਣਾਉਣ ਦੀ ਸ਼ੁਰੂਆਤ ਕਰ ਸਕਦਾ ਹੈ ਸੈਮਸੰਗ, 2019 ਦਾ ਹੈ ਟਾਰਗੇਟ
Sunday, Jul 01, 2018 - 08:32 PM (IST)
ਜਲੰਧਰ—ਫੋਲਡੇਬਲ ਸਮਾਰਟਫੋਨ ਨੂੰ ਲੈ ਕੇ ਅਜੇ ਤੱਕ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਜਿਸ 'ਚ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਸੈਮਸੰਗ ਸਾਲ 2019 'ਚ ਫੋਲਡੇਬਲ ਸਮਾਰਟਫੋਨ ਲੈ ਕੇ ਆ ਸਕਦਾ ਹੈ। ਇਕ ਰਿਪੋਰਟ ਮੁਤਾਬਕ ਇਹ ਕਿਹਾ ਗਿਆ ਹੈ ਕਿ ਸੈਮਸੰਗ ਆਉਣ ਵਾਲੇ ਮਹੀਨਿਆਂ 'ਚ ਭਾਰੀ ਮਾਤਰਾ 'ਚ OLED ਸਕਰੀਨਸ ਨੂੰ ਬਣਾਉਣ ਦਾ ਕੰਮ ਸ਼ੁਰੂ ਕਰੇਗਾ। 2019 'ਚ ਫੋਲਡੇਬਲ ਸਮਾਰਟਫੋਨ ਦਾ ਟਰੈਂਡ ਆਉਣ ਵਾਲਾ ਹੈ। ਜਿਸ 'ਚ ਇਕ ਸਮਾਰਟਫੋਨ ਦੀ ਸਕਰੀਨ ਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਮੋਡ ਕੇ ਉਸ ਦਾ ਇਸਤੇਮਾਲ ਕਰ ਸਕੋਗੇ। ਦੱਸਣਯੋਗ ਹੈ ਕਿ ਦੁਨੀਆ 'ਚ ਓ.ਐੱਲ.ਈ.ਡੀ. ਸਕਰੀਨ ਬਣਾਉਣ ਦੇ ਮਾਮਲੇ 'ਚ ਸੈਮਸੰਗ ਕੰਪਨੀ ਅਜੇ ਸਾਰਿਆਂ ਤੋਂ ਉੱਤੇ ਹੈ ਅਤੇ ਇਥੇ ਤੱਕ ਕੀ ਆਪਣੇ ਫੋਨ 'ਚ ਓ.ਐੱਲ.ਈ.ਡੀ. ਸਕਰੀਨ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਓ.ਐੱਲ.ਈ.ਡੀ. ਆਪਣੇ ਡਿਜਾਈਨ ਅਤੇ ਫੀਚਰਸ ਨਾਲ ਕਾਫੀ ਮਸ਼ਹੂਰ ਹੈ। ਦੱਸਣਯੋਗ ਹੈ ਕਿ ਸਿਰਫ ਸੈਮਸੰਗ ਹੀ ਨਹੀਂ ਹੁਵਾਵੇ ਨੇ ਵੀ ਇਹ ਐਲਾਨ ਕਰ ਦਿੱਤਾ ਹੈ ਕਿ 2019 'ਚ ਉਹ ਵੀ ਫੋਲਡੇਬਲ ਸਕਰੀਨ ਲੈ ਕੇ ਆਉਣ ਵਾਲਾ ਹੈ। ਇਸ 'ਚ ਮੋਟੋਰੋਲਾ ਅਤੇ ਓਪੋ ਵੀ ਸ਼ਾਮਲ ਹੈ। ਜੇਕਰ ਸਾਰਾ ਕੁਝ ਠੀਕ ਰਿਹਾ ਤਾਂ 2019 'ਚ ਅਸੀਂ ਕਈ ਕੰਪਨੀਆਂ ਨੂੰ ਫੋਲਡੇਬਲ ਸਕਰੀਨ ਨਾਲ ਫੋਨ ਨੂੰ ਲਾਂਚ ਕਰਦੇ ਹੋਏ ਦੇਖ ਸਕਦੇ ਹਾਂ।
