iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 13,000 ਰੁਪਏ ਤਕ ਦੀ ਛੋਟ
Saturday, Sep 04, 2021 - 01:56 PM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ 12 ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਘੱਟ ਕੀਮਤ ’ਚ ਖਰੀਦਣ ਦਾ ਸ਼ਾਨਦਾਰ ਮੌਕਾ ਹੈ। ਦੱਸ ਦੇਈਏ ਕਿ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ ’ਤੇ ‘ਸਮਾਰਟਫੋਨ ਕਾਰਨਿਵਲ ਸੇਲ’ ਚੱਲ ਰਹੀ ਹੈ ਅਤੇ ਇਸ ਦੌਰਾਨ ਪ੍ਰਸਿੱਧ ਫੋਨਾਂ ’ਤੇ ਭਾਰੀ ਡਿਸਕਾਊਂਟ ਦਿੱਤੇ ਜਾ ਰਹੇ ਹਨ। ਇਨ੍ਹਾਂ ’ਚ Realme Narzo 30 5G, Poco M3, iPhone XR ਅਤੇ iPhone 12 ਵਰਗੇ ਫੋਨ ਸ਼ਾਮਲ ਹਨ। ਇਹ ਜਾਰੀ ਸੇਲ 8 ਸਤੰਬਰ ਨੂੰ ਖਤਮ ਹੋਵੇਗੀ। ਈ-ਕਾਮਰਸ ਪਲੇਟਫਾਰਮ ’ਤੇ ਫੋਨਾਂ ’ਤੇ ਐਕਸਚੇਂਜ ਡਿਸਕਾਊਂਟ ਅਤੇ ਨੋ-ਕਾਸਟ ਈ.ਐੱਮ.ਆਈ. ਦੀ ਸਹੂਲਤ ਵੀ ਮਿਲ ਰਹੀ ਹੈ।
ਇਹ ਵੀ ਪੜ੍ਹੋ– ਸੈਮਸੰਗ ਫੋਨ ਲਈ ਵਟਸਐਪ ਨੇ ਜਾਰੀ ਕੀਤਾ ਸਪੈਸ਼ਲ ਫੀਚਰ, ਇੰਝ ਕਰੋ ਇਸਤੇਮਾਲ
ਸਮਾਰਟਫੋਨ ਕਾਰਨਿਵਸ ਤਹਿਤ ਫਲਿਪਕਾਰਟ ’ਤੇ ਆਈਫੋਨ 12 ਮਿੰਨੀ ਨੂੰ 9,901 ਰੁਪਏ ਦੇ ਡਿਸਕਾਊਂਟ ਤੋਂ ਬਾਅਦ 69,900 ਰੁਪਏ ਦੀ ਥਾਂ 59,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਸ ਤਰ੍ਹਾਂ ਸੇਲ ’ਚ ਆਈਫੋਨ 11 ਨੂੰ 54,900 ਰੁਪਏ ਦੀ ਥਾਂ 51,999 ਰੁਪਏ ’ਚ ਲਿਸਟ ਕੀਤਾ ਗਿਆ ਹੈ।
ਆਈਫੋਨ XR ਵੀ ਸੇਲ ਦਾ ਹਿੱਸਾ ਹੈ ਅਤੇ ਇਸ ਨੂੰ 47,900 ਰੁਪਏ ਦੀ ਥਾਂ 42,999 ਰੁਪਏ ’ਚ ਲਿਸਟ ਕੀਤਾ ਗਿਆ ਹੈ। ਆਈਫੋਨ 12 ਦੀ ਗੱਲ ਕਰੀਏ ਤਾਂ ਇਸ ਨੂੰ 12,901 ਰੁਪਏ ਦੀ ਭਾਰੀ ਛੋਟ ਤੋਂ ਬਾਅਦ 79,900 ਰੁਪਏ ਦੀ ਥਾਂ 66,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਿਸਟ ਕੀਤਾ ਗਿਆ ਹੈ। ਆਈਫੋਨ 12 ’ਤੇ 15,000 ਰੁਪਏ ਤਕ ਐਕਸਚੇਂਜ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਦਾ 128 ਜੀ.ਬੀ. ਮਾਡਲ 84,900 ਰੁਪਏ ਦੀ ਥਾਂ 71,999 ਰੁਪਏ ’ਚ ਅਤੇ 256 ਜੀ.ਬੀ. ਮਾਡਲ 81,999 ਰੁਪਏ ਦੀ ਥਾਂ 94,900 ਰੁਪਏ ’ਚ ਉਪਲੱਬਧ ਹੈ। ਜੇਕਰ
ਇਹ ਵੀ ਪੜ੍ਹੋ– WhatsApp ਨੇ 30 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਕਾਰਨ
ਜੇਕਰ ਤੁਸੀਂ ਆਈਫੋਨ 12 ਨਹੀਂ ਖ਼ਰੀਦਣਾ ਚਾਹੁੰਦੇ ਤਾਂ ਫਲਿਪਕਾਰਟ ’ਤੇ Poco M3 ਨੂੰ 10,999 ਰੁਪਏ ਦੀ ਥਾਂ 10,499 ਰੁਪਏ ’ਚ ਲਿਸਟ ਕੀਤਾ ਗਿਆ ਹੈ। ਇਥੇ 1,000 ਰੁਪਏ ਦੇ ਡਿਸਕਾਊਂਟ ਦਾ ਫਾਇਦਾ ਗਾਹਕਾਂ ਨੂੰ ਮਿਲੇਗਾ। ਇਸੇ ਤਰ੍ਹਾਂ ਸੇਲ ’ਚ ਸੈਮਸੰਗ ਗਲੈਕਸੀ F41 ਨੂੰ 14,499 ਰੁਪਏ ਦੀ ਥਾਂ 15,499 ਰੁਪਏ ’ਚ ਅਤੇ Asus ROG Phone 3 ਨੂੰ 46,999 ਰੁਪਏ ਦੀ ਥਾਂ 39,999 ਰੁਪਏ ’ਚ ਉਪਲੱਬਧ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ– ਐਪਲ ਨੇ ਇਨ੍ਹਾਂ ਆਈਫੋਨ ਮਾਡਲਾਂ ਲਈ ਸ਼ੁਰੂ ਕੀਤਾ ਫ੍ਰੀ ਸਰਵਿਸ ਪ੍ਰੋਗਰਾਮ