18 ਸਤੰਬਰ ਤੋਂ ਸ਼ੁਰੂ ਹੋਵੇਗੀ ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ, 1 ਰੁਪਏ ’ਚ ਪ੍ਰੀ-ਬੁੱਕ ਕਰ ਸਕੇਗੋ ਪ੍ਰੋਡਕਟਸ
Saturday, Sep 12, 2020 - 08:26 PM (IST)
ਗੈਜੇਟ ਡੈਸਕ—ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ ਦੀ ਸ਼ੁਰੂਆਤ 18 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਸੇਲ 20 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਈ-ਕਾਮਰਸ ਪਲੇਟਫਾਰਮ ਵੱਲੋਂ ਕਈ ਇਲੈਕਟ੍ਰਾਨਿਕ ਆਈਟਮਜ਼ ਜਿਵੇਂ ਮੋਬਾਇਲ, ਟੈਬਲੇਟਸ, ਟੀ.ਵੀ. ਅਤੇ ਐਕਸੈੱਸਰੀਜ਼ ’ਤੇ ਡਿਸਕਾਊਂਟ ਅਤੇ ਆਕਰਸ਼ਕ ਆਫਰਜ਼ ਦਿੱਤੇ ਜਾਣਗੇ। ਨਾਲ ਹੀ ਫਲਿੱਪਕਾਰਟ ਵੱਲੋਂ ਗਾਹਕਾਂ ਨੂੰ ਸਿਰਫ 1 ਰੁਪਏ ’ਚ ਉਸ ਪ੍ਰੋਡਕਟ ਨੂੰ ਪ੍ਰੀ-ਬੁੱਕ ਕਰਨ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ ਜਿਸ ਨੂੰ ਉਹ ਖਰੀਦਣਾ ਚਾਹੁੰਦੇ ਹਨ।
ਇਹ ਪ੍ਰੀ-ਬੁੱਕ ਆਫਰ 15 ਸਤੰਬਰ ਤੋਂ ਲੈ ਕੇ 16 ਸਤੰਬਰ ਤੱਕ ਵੈਲਿਡ ਹੋਵੇਗਾ। ਐੱਸ.ਬੀ.ਆਈ. ਕਾਰਡ ਯੂਜ਼ਰਸ ਕਾਰਡਸ ਜਾਂ ਈ.ਐੱਮ.ਆਈ. ਰਾਹੀਂ ਪੇਮੈਂਟ ਕਰਨ ’ਤੇ ਡਿਸਕਾਊਂਟ ਹਾਸਲ ਕਰ ਸਕਦੇ ਹਨ। ਫਲਿੱਪਕਾਰਟ ਨੇ ਫਿਲਹਾਲ ਉਨ੍ਹਾਂ ਪ੍ਰੋਡਕਟਸ ਦੀ ਲਿਸਟ ਨਹੀਂ ਦਿੱਤੀ ਹੈ ਜੋ ਬਿਗ ਸੇਵਿੰਗ ਡੇਜ਼ ਦੌਰਾਨ ਸੇਲ ’ਚ ਮੌਜੂਦ ਰਹਿਣਗੇ। ਹਾਲਾਂਕਿ, ਪਲੇਟਫਾਰਮ ਨੇ ਇਹ ਕਿਹਾ ਕਿ ਮੋਬਾਇਲ ਫੋਨਜ਼ ਅਤੇ ਟੈਬਲੇਟਸ ਦੇ ਚਾਹਵਾਨ ਗਾਹਕ ਨੋ-ਕਾਸਟ ਈ.ਐੱਮ.ਆਈ. ਪਲਾਨਸ, ਕਾਰਡਲੈਸ ¬ਕ੍ਰੈਡਿਟ ਅਤੇ ਐਕਸਚੇਂਜ ਆਫਰਸ ਦਾ ਫਾਇਦਾ ਲੈ ਸਕਣਗੇ। ਉੱਥੇ ਟੀ.ਵੀ. ਅਤੇ ਦੂਜੇ ਅਪਲਾਇੰਸੇਜ ’ਚ ਚਾਹਵਾਨ ਗਾਹਕ ਨੋ-ਕਾਸਟ ਈ.ਐੱਮ.ਆਈ. ਅਤੇ ਐਕਸਚੇਂਜ ਆਫਰ ਨਾਲ ਹੀ ਕੰਪਲੀਟ ਅਪਲਾਇੰਸ ਪ੍ਰੋਟੈਕਸ਼ਨ ਦਾ ਫਾਇਦਾ ਲੈ ਸਕਣਗੇ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਬਿਗ ਸੇਵਿੰਗ ਡੇਜ਼ ਸੇਲ ਦੌਰਾਨ ਤਿੰਨ ਕਰੋੜ ਤੋਂ ਵੀ ਜ਼ਿਆਦਾ ਇਲੈਕਟ੍ਰਾਨਿਕਸ ਅਤੇ ਐਕਸੈੱਸਰੀਜ਼ ਨੋ-ਕਾਸਟ ਈ.ਐੱਮ.ਆਈ. ਅਤੇ ਐਕਸਚੇਂਜ ਆਫਰਜ਼ ਨਾਲ ਉਪਲੱਬਧ ਹੋਣਗੇ।
ਗਾਹਕਾਂ ਨੂੰ ਸੇਲ ਦੌਰਾਨ ਮਾਊਸ, ਕੀਬੋਰਡਸ, ਪਾਵਰ ਬੈਂਕਸ, ਕੇਬਲਸ ਅਤੇ ਹੈੱਡਫੋਨ ਵਰਗੀ ਐਕਸੈੱਸਰੀਜ਼ ’ਤੇ ਆਕਰਸ਼ਕ ਡਿਸਕਾਊਂਟ ਵੀ ਮਿਲਣਗੇ। ਇਸ ਤੋਂ ਇਲਾਵਾ ਐੱਸ.ਬੀ.ਆਈ. ਕਾਰਡ ਯੂਜ਼ਰਸ ਐੱਸ.ਬੀ.ਆਈ. ¬ਕ੍ਰੈਡਿਟ ਕਾਰਡ ਅਤੇ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਦਾ ਲਾਭ ਵੀ ਲੈ ਸਕਣਗੇ। ਇਸ ਸੇਲ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਗਾਹਕ ਸੇਲ ’ਚ ਮਿਲਣ ਵਾਲੇ ਕਿਸੇ ਪ੍ਰੋਡਕਟ ਨੂੰ ਪ੍ਰੀ-ਬੁੱਕ ਕਰ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੇਲ ਵਾਲੀ ਕੀਮਤ ’ਚ ਹੀ ਪ੍ਰੋਡਕਟ ਯਕੀਨੀ ਤੌਰ ’ਤੇ ਖਰੀਦਣ ਦਾ ਮੌਕਾ ਮਿਲੇਗਾ।
ਇਹ ਪ੍ਰੀ-ਬੁਕਿੰਗ 15 ਸਤੰਬਰ ਤੋਂ ਲੈ ਕੇ 16 ਸਤੰਬਰ ਵਿਚਾਲੇ ਕੀਤੀ ਜਾ ਸਕੇਗੀ। ਇਸ ਦੇ ਲਈ ਗਾਹਕਾਂ ਨੂੰ ਫਲਿੱਪਕਾਰਟ ਹੋਮਪੇਜ਼ ’ਤੇ ਪ੍ਰੀ-ਬੁੱਕ ਸਟੋਰ ਜਾਣਾ ਹੋਵੇਗਾ। ਇਥੋ ਗਾਹਕ 1 ਰੁਪਏ ਦੇ ਕੇ ਆਪਣੀ ਪਸੰਦੀਦਾ ਪ੍ਰੋਡੈਕਟ ਨੂੰ ਬਲਾਕ ਕਰ ਸਕਣਗੇ। ਇਸ ਤੋਂ ਬਾਅਦ ਬਚੀ ਹੋਈ ਅਮਾਊਂਟ 18 ਸਤੰਬਰ 11:59am ਤੱਕ ਦੇਣੀ ਹੋਵੇਗੀ।