ਕੀ ਤੁਸੀਂ ਵੀ ਹੋ iPhone 15 ਦੀ ਓਵਰਹੀਟਿੰਗ ਤੋਂ ਪ੍ਰੇਸ਼ਾਨ? ਸਮੱਸਿਆ ਤੋਂ ਛੁਟਕਾਰੇ ਲਈ ਤੁਰੰਤ ਕਰੋ ਇਹ ਕੰਮ
Thursday, Oct 05, 2023 - 06:47 PM (IST)
ਗੈਜੇਟ ਡੈਸਕ- ਨਵੀਂ ਆਈਫੋਨ ਸੀਰੀਜ਼ ਦੀ ਲਾਂਚਿੰਗ ਅਤੇ ਪਹਿਲੀ ਸੇਲ ਤੋਂ ਬਾਅਦ ਹੀ ਇਸ ਵਿਚ ਓਵਰਹੀਟਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲ ਰਹੀਆਂ ਸਨ। ਹੁਣ ਆਈਫੋਨ ਦੀ ਓਵਰਹੀਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਮਿਲਣ ਵਾਲਾ ਹੈ। ਐਪਲ ਨੇ ਇਸ ਲਈ ਨਵੀਂ ਸਾਫਟਵੇਅਰ ਅਪਡੇਟ iOS 17.0.3 ਨੂੰ ਜਾਰੀ ਕਰ ਦਿੱਤਾ ਹੈ। ਜੇਕਰ ਤੁਸੀਂ ਵੀ iOS 17 ਦਾ ਇਸਤੇਮਾਲ ਕਰ ਰਹੇ ਹੋ ਤਾਂ ਆਪਣੇ ਫੋਨ 'ਚ iOS 17.0.3 ਅਪਡੇਟ ਨੂੰ ਡਾਊਨਲੋਡ ਕਰ ਸਕਦੇ ਹੋ।
ਐਪਲ ਨੇ ਆਪਣੇ ਹਾਲੀਆ ਆਈਫੋਨ ਨੂੰ ਪ੍ਰਭਾਵਿਤ ਕਰਨ ਵਾਲੀ ਓਵਰਹੀਟਿੰਗ ਦੀ ਸਮੱਸਿਆ ਨੂੰ ਠੀਕ ਕਰਨ ਲਈ ਅਪਡੇਟ ਜਾਰੀ ਕੀਤੀ ਹੈ। ਬਗ ਫਿਕਸ ਅਤੇ ਸਕਿਓਰਿਟੀ ਅਪਡੇਟ ਤੋਂ ਇਲਾਵਾ iOS 17.0.3 ਅਪਡੇਟ ਉਸ ਸਮੱਸਿਆ ਦਾ ਹੱਲ ਕਰਦੀ ਹੈ ਜਿਸ ਕਾਰਨ ਆਈਫੋਨ ਲੋੜ ਤੋਂ ਜ਼ਿਆਦਾ ਗਰਮ ਹੋ ਰਿਹਾ ਸੀ।
ਦੱਸ ਦੇਈਏ ਕਿ ਜੋ ਲੋਕ ਆਪਣੇ ਆਈਫੋਨ 15 ਪ੍ਰੋ ਮਾਡਲ 'ਚ ਹੀਟਿੰਗ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੇ ਇਸ ਲਈ ਟਾਈਟੇਨੀਅਮ ਫਰੇਮ ਨੂੰ ਜ਼ਿੰਮੇਦਾਰ ਠਹਿਰਾਇਆ ਸੀ, ਜਦਕਿ ਕੁਝ ਨੇ ਨਵੇਂ 3nm A17 Pro ਚਿੱਪ 'ਤੇ ਸ਼ੱਕ ਕੀਤਾ ਸੀ। ਬਾਅਦ 'ਚ ਕੰਪਨੀ ਨੇ ਓਵਰਹੀਟਿੰਗ ਦੀ ਸਮੱਸਿਆ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਸੀ।
ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
ਐਪਲ ਨੇ ਦੱਸਿਆ ਸੀ ਓਵਰਹੀਟਿੰਗ ਦਾ ਕਾਰਨ
ਫੋਰਬਸ ਨੂੰ ਦਿੱਤੇ ਇਕ ਬਿਆਨ 'ਚ ਐਪਲ ਨੇ ਕਿਹਾ ਸੀ ਕਿ ਸਮੱਸਿਆ ਦੀ ਪਛਾਣ ਕਰ ਲਈ ਗਈ ਹੈ ਅਤੇ ਸ਼ੁਰੂਆਤ 'ਚ ਡਿਵਾਈਸ ਗਰਮ ਮਹਿਸੂਸ ਹੋ ਸਕਦੇ ਹਨ। ਅਸੀਂ ਕੁਝ ਸਥਿਤੀਆਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਕਾਰਨ ਆਈਫੋਨ ਉਮੀਦ ਤੋਂ ਵੱਧ ਗਰਮ ਹੋ ਸਕਦੇ ਹਨ। ਕੰਪਨੀ ਨੇ ਕਿਹਾ ਸੀ ਕਿ ਸਾਨੂੰ ਆਈ.ਓ.ਐੱਸ. 17 'ਚ ਵੀ ਇਕ ਬਗ ਮਿਲਿਆ ਹੈ ਜੋ ਕੁਝ ਯੂਜ਼ਰਜ਼ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸਨੂੰ ਸਾਫਟਵੇਅਰ ਅਪਡੇਟ 'ਚ ਠੀਕ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਥਰਡ ਪਾਰਟੀ ਐਪਲ ਦੇ ਨਾਲ ਵੀ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
iOS 17.0.3 ਨੂੰ ਇੰਝ ਕਰੋ ਡਾਊਨਲੋਡ
- ਨਵੀਂ iOS 17.0.3 ਅਪਡੇਟ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਆਈਫੋਨ ਦੀ ਸੈਟਿੰਗ 'ਚ ਜਾਓ।
- ਹੁਣ ਜਨਰਲ ਅਤੇ ਫਿਰ ਸਾਫਟਵੇਅਰ ਅਪਡੇਟ 'ਤੇ ਟੈਪ ਕਰੋ।
- ਇਸ ਤੋਂ ਬਾਅਦ ਤੁਹਾਨੂੰ iOS 17.0.3 ਅਪਡੇਟ ਡਾਊਨਲੋਡ ਕਰਨ ਦਾ ਆਪਸ਼ਨ ਦਿਸੇਗਾ।
- ਪਰਮਿਸ਼ਨ ਦਿਓ ਅਤੇ ਅਪਡੇਟ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਲਓ।
- iOS 17.0.3 ਇੰਸਟਾਲ ਹੋਣ ਤੋਂ ਬਾਅਦ ਆਈਫੋਨ ਰੀ-ਸਟਾਰ ਹੁੰਦਾ ਹੈ ਅਤੇ ਇਸ ਵਿਚ 1-2 ਮਿੰਟ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8