Fitbit ਨੇ ਲਾਂਚ ਕੀਤੇ ਆਪਣੇ ਦੋ ਬਿਹਤਰੀਨ ਪ੍ਰੋਡਕਟਸ, ਜਾਣੋ ਖਾਸ ਫੀਚਰਸ

Wednesday, Aug 30, 2017 - 11:39 AM (IST)

Fitbit ਨੇ ਲਾਂਚ ਕੀਤੇ ਆਪਣੇ ਦੋ ਬਿਹਤਰੀਨ ਪ੍ਰੋਡਕਟਸ, ਜਾਣੋ ਖਾਸ ਫੀਚਰਸ

ਜਲੰਧਰ- ਅਮਰੀਕੀ ਕੰਪਨੀ Fitbit ਨੇ ਆਪਣੇ ਦੋ ਨਵੇਂ ਫਿੱਟਨੈੱਸ ਟ੍ਰੈਕਿੰਗ ਪ੍ਰੋਡਕਟ ਪੇਸ਼ ਕੀਤੇ ਹਨ। Fitbit Ionic ਇਕ ਵਾਇਰਲੈੱਸ ਹੈੱਡਫੋਨ ਹੈ ਜਿਸ ਦੀ ਕੀਮਤ 129.95 ਮਤਲਬ ਕਰੀਬ 8,000 ਰੁਪਏ ਡਾਲਰ ਹੈ। ਉਥੇ ਹੀ, Fitbit Aria 2 ਇਕ ਸਮਾਰਟ ਸਕੇਲ ਹੈ ਜਿਸ ਦੀ ਕੀਮਤ 129.95 ਡਾਲਰ ਤੋਂ 99.95 ਡਾਲਰ ਹੈ।

Fitbit Flyer :
ਇਹ ਕੰਪਨੀ ਦਾ ਪਹਿਲਾ ਹੈੱਡਫੋਨ ਹੈ। ਇਹ ਵਾਇਰਲੈੱਸ ਅਤੇ ਸਵੇਟਪਰੂਫ ਹੈ। ਇਸ 'ਚ ਦੋ ਤਰ੍ਹਾਂ ਦੀ ਸਾਊਂਡ ਸੈਟਿੰਗਸ (ਸਿਗਨੇਚਰ ਅਤੇ ਪਾਵਰ ਬੂਸਟ) ਦਿੱਤੀਆਂ ਗਈਆਂ ਹਨ।  ਇਸ ਨੂੰ ਯੂਜ਼ਰਸ ਹੈੱਲਮੇਟ ਜਾਂ ਹੈੱਡਬੈਂਡਸ ਦੇ ਨਾਲ ਆਸਾਨ ਨਾਲ ਇਸਤੇਮਾਲ ਕਰ ਸਕਦੇ ਹਨ। ਉਥੇ ਹੀ, ਇਹ 6 ਘੰਟੇ ਦਾ ਪਲੇਅਬੈਕ ਟਾਈਮ ਦਿੰਦਾ ਹੈ। ਇਸ ਨੂੰ ਸੋਮਵਾਰ ਤੋਂ ਪ੍ਰੀ- ਸੇਲ ਲਈ ਉਪਲੱਬਧ ਕਰਾ ਦਿੱਤਾ ਜਾਵੇਗਾ। ਨਾਲ ਹੀ ਸਟੋਰਸ ਤੋਂ ਅਕਤੂਬਰ 'ਚ ਖਰੀਦਿਆ ਜਾ ਸਕੇਗਾ।PunjabKesari

Fitbit Aria 2 :
Aria 2 ਸਾਲ 2012 'ਚ ਲਾਂਚ ਕੀਤਾ ਗਿਆ Wi-Fi scale ਦਾ ਰੀ-ਡਿਜ਼ਾਇਨ ਪ੍ਰੋਡਕਟ ਹੈ। ਇਸ 'ਚ 8 ਯੂਜ਼ਰਸ ਨੂੰ ਐਡ ਕੀਤਾ ਗਿਆ ਹੈ। ਅਜਿਹੇ 'ਚ ਹਰ ਯੂਜ਼ਰ ਦੇ ਸਟੇਟਿਕਸ ਨੂੰ ਵੱਖ-ਵੱਖ ਵੇਖਿਆ ਜਾ ਸਕਦਾ ਹੈ। ਇਸ 'ਚ ਭਾਰ, ਬਾਡੀ ਫੈਟ ਅਤੇ BMI ਨੂੰ ਮਾਪਿਆ ਜਾ ਸਕਦਾ ਹੈ। ਇਸ ਨੂੰ ਸੋਮਵਾਰ ਤੋਂ ਪ੍ਰੀ-ਸੇਲ ਲਈ ਉਪਲੱਬਧ ਕਰਾ ਦਿੱਤਾ ਜਾਵੇਗਾ।PunjabKesari


Related News