OPPO ਦੀ ਪਹਿਲੀ ਸਮਾਰਟ ਵਾਚ ’ਚ ਮਿਲੇਗਾ ECG ਫੀਚਰ

01/27/2020 11:47:52 AM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਜਲਦ ਹੀ ਆਪਣੀ ਪਹਿਲੀ ਸਮਾਰਟ ਵਾਚ ਲਾਂਚ ਕਰਨ ਵਾਲੀ ਹੈ। ਓਪੋ ਨੇ ਖੁਦ ਪੁੱਸ਼ਟੀ ਕੀਤੀ ਹੈ ਕਿ ਕੰਪਨੀ ਦੀ ਸਮਾਰਟ ਵਾਚ ਦਾ ਐਲਾਨ 2020 ਦੀ ਪਹਿਲੀ ਤਿਮਾਹੀ ’ਚ ਹੀ ਕਰ ਦਿੱਤਾ ਜਾਵੇਗਾ। ਅਜਿਹੇ ’ਚ ਮਾਰਚ ਤਕ ਇਸ ਵਿਅਰੇਬਲ ਦੇ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਫਿਲਹਾਲ ਇ ਵਿਅਰੇਬਲ ਲਾਂਚ ਨਾਲ ਜੁੜੀ ਜਾਣਕਾਰੀ ਸਾਫ ਨਹੀਂ ਹੈ ਪਰ ਇਸ ਨੂੰ ਕੰਪਨੀ ਦੇ Find X2 ਫਲੈਗਸ਼ਿਪ ਡਿਵਾਈਸ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਓਪੋ ਦੀ ਪਹਿਲੀ ਸਮਾਰਟ ਵਾਚ, ਸ਼ਾਓਮੀ ਮੀ ਵਾਚ ਦੀ ਤਰ੍ਹਾਂ ਚੌਰਸ ਡਾਇਲ ਦੇ ਨਾਲ ਲਾਂਚ ਕੀਤੀ ਜਾਵੇਗੀ, ਇਹ ਪਹਿਲਾਂ ਹੀ ਕਨਫਰਮ ਹੋ ਚੁੱਕ ਹੈ। ਪਿਛਲੇ ਸਾਲ ਓਪੋ ਦੇ ਵਾਈਸ ਪ੍ਰੈਜ਼ੀਡੈਂਟ ਬ੍ਰਾਇਨ ਸ਼ੇਨ ਨੇ ਚਾਈਨੀਜ਼ ਸੋਸ਼ਲ ਸਾਈਟ Weibo ’ਤੇ ਇਕ ਪੋਸਟ ਕੀਤੀ ਸੀ, ਜਦੋਂ ਸ਼ਾਓਮੀ ਦੇ ਮੀ ਵਾਚ ’ਤੇ ਐਪਲ ਵਾਚ ਸੀਰੀਜ਼ 5 ਦਾ ਡਿਜ਼ਾਈਨ ਕਾਪੀ ਕਰਨ ਵਰਗੇ ਦੋਸ਼ ਲੱਗ ਰਹੇ ਸਨ।

ਗੋਲ ਦੀ ਥਾਂ ਚੌਰਸ ਡਾਇਲ
ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਮਾਰਟ ਵਾਚ ’ਚ ਚੌਰਸ ਡਾਇਲ, ਗੋਲਾਕਾਰ ਡਾਇਲ ਦੇ ਮੁਕਾਬਲੇ ਇਸ ਲਈ ਬਿਹਤਰ ਹੈ ਕਿਉਂਕਿ ਇਹ ਜ਼ਿਆਦਾ ਜਾਣਕਾਰੀ ਯੂਜ਼ਰ ਨੂੰ ਦਿਖਾਉਂਦਾ ਹੈ। ਹਾਲਾਂਕਿ, ਕਿਸੇ ਸਮਾਰਟ ਵਾਚ ’ਚ ਗੋਲ ਆਕਾਰ ਦਾ ਡਾਇਲ ਹੋਣਾ ਇਸ ਨੂੰ ਟਰਡੀਸ਼ਨਲ ਵਾਚ ਨਾਲ ਮਿਲਦਾ-ਜੁਲਦਾ ਬਣਾ ਦਿੰਦਾ ਹੈ ਅਤੇ ਡਿਜ਼ਾਈਨ ਦੇ ਮਾਮਲੇ ’ਚ ਬਿਹਤਰ ਹੈ। Digital Chat Stations ਦੇ ਇਕ ਲੀਕ ’ਚ ਕਿਹਾ ਗਿਆ ਹੈ ਕਿ ਓਪੋ ਦੀ ਸਮਾਰਟ ਵਾਚ ’ਚ ਈ.ਸੀ.ਜੀ. ਫੀਚਰ ਵੀ ਮਿਲੇਗਾ। 


Related News