ਜੀ-ਮੇਲ ''ਤੇ ਈ-ਮੇਲ ਸੈਂਡਰ ਦੀ ਲੋਕੇਸ਼ਨ ਪਤਾ ਕਰਨ ਲਈ ਅਪਣਾਓ ਇਹ ਟਿਪਸ
Sunday, Jul 30, 2017 - 12:53 PM (IST)

ਜਲੰਧਰ- ਆਮਤੌਰ 'ਤੇ ਗੂਗਲ ਦੀ ਈ-ਮੇਲ ਸਰਵਿਸ ਜੀ-ਮੇਲ ਆਊਟਗੋਇੰਗ ਈ-ਮੇਲ ਤੋਂ ਭੇਜੇ ਗਏ ਸੈਂਡਰ ਦੇ ਆਈ.ਪੀ. ਐੱਡਰੈੱਸ ਨੂੰ ਹਾਈਡ ਕਰ ਦਿੰਦੀ ਹੈ। ਜੇਕਰ ਈ-ਮੇਲ Yahoo, Hotmail, liv ਜਾਂ AOL ਤੋਂ ਭੇਜੀ ਗਈ ਹੋਵੇ ਤਾਂ ਜੀ-ਮੇਲ 'ਤੇ ਆਈ.ਪੀ. ਐੱਡਰੈੱਸ ਰਾਹੀਂ ਸੈਂਡਰ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਇਕ ਹੀ ਵਿਅਕਤੀ ਦੀ ਈ-ਮੇਲ ਵਾਰ-ਵਾਰ ਆ ਰਹੀ ਹੈ ਅਤੇ ਤੁਸੀਂ ਉਸ ਨੂੰ ਜਾਣਦੇ ਵੀ ਨਹੀਂ ਹੋ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ। ਅੱਜ ਅਸੀਂ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਜੀ-ਮੇਲ ਦੀ ਲੋਕੇਸ਼ਨ ਦਾ ਪਤਾ ਕਰ ਸਕਦੇ ਹੋ।
1. ਤੁਸੀਂ ਸੈਂਡਰ ਦੀ ਲੋਕੇਸ਼ਨ ਨੂੰ ਟਰੈਕ ਕਰਨ ਲਈ ਆਈ.ਪੀ. ਐੱਡਰੈੱਸ ਦੀ ਮਦਦ ਲੈ ਸਕਦੇ ਹੋ ਜੋ ਕਿ ਜੀ-ਮੇਲ 'ਤ ਮੌਜੂਦ ਹੈ। ਇਸ ਲਈ ਤੁਹਾਨੂੰ ਸਭ ਤੋਂ ਜੀ-ਮੇਲ 'ਤੇ ਸੈਂਡਰ ਦੇ ਮੈਸੇਜ ਨੂੰ ਓਪਨ ਕਰੋ ਅਤੇ ਉਸ ਵਿਚ 'Show Original' 'ਤੇ ਕਲਿੱਕ ਕਰਕੇ ਨਵਾਂ ਟੈਬ ਓਪਨ ਕਰਕੇ 'Receiver' ਲਈ ਸਰਚ ਕਰੋ, ਜਿਸ ਵਿਚ ਤੁਹਾਨੂੰ ਸੈਂਡਰ ਦੇ ਕੰਪਿਊਟਰ ਦਾ IPV4 Address ਕਾਪੀ ਕਰਨਾ ਹੋਵੇਗਾ। ਇਸ ਤੋਂ ਬਾਅਦ Wolfram Alpha 'ਚ ਜਾ ਕੇ IP Address ਨੂੰ paste ਕਰਕੇ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ।
2. ਇਸ ਤੋਂ ਇਲਾਵਾ ਤੁਸੀਂ ਦੂਜਾ ਤਰੀਕਾ ਇਸਤੇਮਾਲ ਕਰ ਸਕਦੇ ਹੋ। ਇਸ ਤਰੀਕੇ ਨਾਲ ਤੁਸੀਂ ਸੈਂਡਰ ਬਾਰੇ ਪਤਾ ਲਗਾ ਸਕਦੇ ਹੋ ਕਿ ਉਹ ਕਿਸੇ ਦੇਸ਼ ਜਾਂ ਸ਼ਹਿਰ ਦਾ ਹੈ। ਇਸ ਲਈ ਤੁਹਾਨੂੰ Time Zone Map 'ਚ ਜਾ ਕੇ ਮੈਸੇਜ ਦਾ ਟਾਈਮ ਪਾਉਣਾ ਹੋਵੇਗਾ। ਇਸ ਨਾਲ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਸੈਂਡਰ ਕਿੱਥੋਂ ਦਾ ਹੈ ਜਾਂ ਮੈਸੇਜ ਕਿੱਥੋਂ ਭੇਜਿਆ ਗਿਆ ਹੈ।
3. ਇਸ ਦੇ ਨਾਲ ਹੀ ਤੁਸੀਂ ਸੈਂਡਰ ਦੀ ਮੇਲ ਆਈ.ਡੀ. ਨੂੰ ਫੇਸਬੁੱਕ ਅਕਾਊਂਟ 'ਤੇ ਸਰਚ ਕਰ ਸਕਦੇ ਹੋ। ਜੇਕਰ ਜਿਸ ਮੇਲ ਆਈ.ਡੀ. ਤੋਂ ਤੁਹਾਡੇ ਕੋਲ ਮੇਲ ਆਈ ਹੈ ਅਤੇ ਉਸੇ ਮੇਲ ਆਈ.ਡੀ. ਤੋਂ ਯੂਜ਼ਰ ਦਾ ਫੇਸਬੁੱਕ ਅਕਾਊਂਟ ਹੈ ਤਾਂ ਤੁਸੀਂ ਆਸਾਨੀ ਨਾਲ ਸੈਂਡਰ ਬਾਰੇ ਪਤਾ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਸੈਂਡਰ ਦੀ ਪ੍ਰੋਫਾਇਲ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ।
4. ਜੇਕਰ ਉੱਪਰ ਦਿੰਦੇ ਗਏ ਤਰੀਕੇ ਕੰਮ ਨਹੀਂ ਆਉਂਦੇ ਹਨ ਤਾਂ ਤੁਸੀਂ 'pipl' ਅਤੇ 'Spokio' ਵੈੱਬਸਾਈਟ 'ਤੇ ਈ-ਮੇਲ ਜਾਂ ਫੋਨ ਨੰਬਰ ਰਾਹੀਂ ਸੈਂਡਰ ਨੂੰ ਲੱਭ ਸਕਦੇ ਹੋ। ਵੈੱਬਸਾਈਟ 'ਤੇ ਤੁਸੀਂ ਸੈਂਡਰ ਦੀ ਲੋਕੇਸ਼ਨ ਤੋਂ ਇਲਾਵਾ ਹੋਰ ਵੀ ਕਈ ਡਿਟੇਲ ਦੇਖ ਸਕਦੇ ਹੋ।