Fastrack ਦੀ ਨਵੀਂ ਸਮਾਰਟਵਾਚ ਭਾਰਤ ''ਚਲਾਂਚ, ਕਾਲਿੰਗ ਦੇ ਨਾਲ ਅਲੈਕਸਾ ਦਾ ਸਪੋਰਟ ਵੀ

Saturday, Apr 08, 2023 - 05:48 PM (IST)

Fastrack ਦੀ ਨਵੀਂ ਸਮਾਰਟਵਾਚ ਭਾਰਤ ''ਚਲਾਂਚ, ਕਾਲਿੰਗ ਦੇ ਨਾਲ ਅਲੈਕਸਾ ਦਾ ਸਪੋਰਟ ਵੀ

ਗੈਜੇਟ ਡੈਸਕ- ਫਾਸਟ੍ਰੈਕ ਨੇ ਆਪਣੀ ਨਵੀਂ ਵਾਚ Fastrack Limitless FS1 ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਬਲੂਟੁੱਥ ਕਾਲਿੰਗ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਇਸ ਵਿਚ ਅਲੈਕਸਾ ਦਾ ਵੀ ਸਪੋਰਟ ਦਿੱਤਾ ਗਿਆ ਹੈ। Fastrack Limitless FS1 'ਚ 1.95 ਇੰਚ ਦੀ ਡਿਸਪਲੇਅ ਹੈ ਅਤੇ ਇਸ ਵਿਚ ਏ.ਟੀ.ਐੱਸ. ਚਿਪਸੈੱਟ ਹੈ। Fastrack Limitless FS1 'ਚ 150 ਤੋਂ ਵੱਧ ਵਾਚ ਫੇਸਿਜ਼ ਦਾ ਸਪੋਰਟ ਹੈ।

Fastrack Limitless FS1 ਦੀ ਕੀਮਤ

Fastrack Limitless FS1 ਦੀ ਕੀਮਤ 1,995 ਰੁਪਏ ਰੱਖੀ ਗਈ ਹੈ। ਇਸਨੂੰ ਕਾਲੇ, ਨੀਲੇ ਅਤੇ ਗੁਲਾਬੀ ਰੰਗ 'ਚ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ। ਇਸਦੀ ਵਿਕਰੀ 11 ਅਪ੍ਰੈਲ ਤੋਂ ਹੋਵੇਗੀ।

Fastrack Limitless FS1 ਦੇ ਫੀਚਰਜ਼

Fastrack Limitless FS1 'ਚ 1.95 ਇੰਚ ਦੀ ਵੱਡੀ ਡਿਸਪਲੇਅ ਹੈ ਜਿਸਨੂੰ ਕੰਪਨੀ ਨੇ ਹੋਰੀਜ਼ਨ ਕਰਵਡ ਨਾਂ ਦਿੱਤਾ ਹੈ। ਇਸਦੀ ਬ੍ਰਾਈਟਨੈੱਸ 500 ਨਿਟਸ ਹੈ। ਇਸ ਵਿਚ ਨੈਵੀਗੇਸ਼ਨ ਲਈ ਸਾਈਡ ਮਾਊਂਟੇਡ ਬਟਨ ਹੈ। ਇਸ ਵਿਚ ਬਲੂਟੁੱਥ ਕਾਲਿੰਗ ਮਿਲਦੀ ਹੈ ਅਤੇ ਇਸ ਲਈ ਮਾਈਕ-ਸਪੀਕਰ ਦਿੱਤੇ ਗਏ ਹਨ। 

Fastrack Limitless FS1 'ਚ 24 ਘੰਟੇ ਹਾਰਟ ਰੇਟ ਟ੍ਰੈਕਿੰਗ ਮਿਲਦੀ ਹੈ। ਇਸ ਤੋਂ ਇਲਾਵਾ ਇਹ ਵਾਚ ਸਟ੍ਰੈੱਸ ਟ੍ਰੈਕਿੰਗ, ਪੀਰੀਅਡ ਟ੍ਰੈਕਿੰਗ ਅਤੇ ਸਲੀਪ ਟ੍ਰੈਕਿੰਗ ਲਈ ਵੀ ਬੈਸਟ ਹੈ। ਇਸ ਵਿਚ 100 ਸਪੋਰਟਸ ਮੋਡ ਹਨ। ਇਸ ਤੋਂ ਇਲਾਵਾ ਫਾਸਟ੍ਰੈਕ ਦੀ ਇਸ ਵਾਚ 'ਚ ਐਮਾਜ਼ੋਨ ਅਲੈਕਸਾ ਦਾ ਵੀ ਸਪੋਰਟ ਹੈ। ਐਪ ਰਾਹੀਂ ਇਸ ਵਿਚ 100 ਤੋਂ ਵੱਧ ਵਾਚ ਫੇਸਿਜ਼ ਮਿਲਦੇ ਹਨ। ਕੁਨੈਕਟੀਵਿਟੀ ਲਈ ਵਾਚ 'ਚ ਬਲੂਟੁੱਥ 5.3 ਮਿਲਦਾ ਹੈ। ਇਸ ਵਿਚ 300mAh ਦੀ ਬੈਟਰੀ ਹੈ ਜਿਸਨੂੰ ਲੈ ਕੇ 10 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ।


author

Rakesh

Content Editor

Related News