50,000 ਲੋਕਾਂ ਨੇ ਡਾਊਨਲੋਡ ਕੀਤੀ ਇਹ ਫਰਜ਼ੀ ਐਪ

12/25/2018 2:11:40 PM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਆਏ ਦਿਨ ਫਰਜ਼ੀ ਐਂਡਰਾਇਡ ਐਪ ਦੇ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਅਤੇ ਉਹ ਫਰਜ਼ੀ ਐਪ ਆਪਣੇ ਫੋਨ ’ਚ ਡਾਊਨਲੋਡ ਕਰ ਲੈਂਦੇ ਹਨ। ਹੁਣ ਸਕਿਓਰਿਟੀ ਫਰਮ ਕੁਇੱਕ ਹੀਲ ਟੈਕਨਾਲੋਜੀ ਨੇ ਆਪਣੀ ਇਕ ਰਿਪੋਰਟ ’ਚ ਗੂਗਲ ਪਲੇਅ ਸਟੋਰ ’ਤੇ ਮੌਜੂਦ ਫਰਜ਼ੀ ਐਪ ਦਾ ਪਤਾ ਲਗਾਇਆ ਹੈ। ਖਾਸ ਗੱਲ ਇਹ ਹੈ ਕਿ ਇਸ ਐਪ ਨੂੰ 50,000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ। 

ਕੁਇੱਕ ਹੀਲ ਹੀ ਰਿਪੋਰਟ ਮੁਤਾਬਕ, ਇਹ ਐਪ PDF reader, PDF Downloader, PDF Scanner ਵਰਗੇ ਕਈ ਨਾਵਾਂ ਨਾਲ ਗੂਗਲ ਪਲੇਅ ਸਟੋਰ ’ਤੇ ਮੌਜੂਦ ਹੈ। ਇਹ ਐਪ ਦੂਜੀਆਂ ਕੰਪਨੀਆਂ ਤੋਂ ਪੈਸੇ ਲੈ ਕੇ ਉਨ੍ਹਾਂ ਦੀ ਰੇਟਿੰਗ ਵਧਾ ਰਹੀ ਹੈ। ਇਹ ਐਪ ਦੇਖਣ ’ਚ ਬਿਲਕੁਲ ਪੀ.ਡੀ.ਐੱਫ. ਰੀਡਰ ਅਤੇ ਪੀ.ਡੀ.ਐੱਫ. ਡਾਊਨਲੋਡਰ ਐਪ ਵਰਗੀ ਦਿਖਾਈ ਦਿੰਦੀ ਹੈ। ਇਹ ਸਾਰੀਆਂ ਐਪਸ ਲੋਕਾਂ ਨੂੰ 5 ਸਟਾਰ ਰੇਟਿੰਗ ਲਈ ਮਜ਼ਬੂਰ ਕਰਦੀਆਂ ਸਨ। ਰੇਟਿੰਗ ਦੇਣ ਤੋਂ ਬਾਅਦ ਹੀ ਇਸ ਐਪ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ। 

ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ ਐਪਸ ਨੂੰ ਇੰਸਟਾਲ ਕਰਨ ਅਤੇ ਰਿਟੰਗ ਦੇਣ ਦੇ 24 ਘੰਟੇ ਬਾਅਦ ਯੂਜ਼ਰਜ਼ ਐਪ ਨੂੰ ਇਸਤੇਮਾਲ ਕਰ ਪਾ ਰਹੇ ਹਨ ਪਰ 24 ਘੰਟੇ ਬਾਅਦ ਇਨ੍ਹਾਂ ਐਪਸ ’ਚ ਕਈ ਸਮੱਸਿਆਵਾਂ ਵੀ ਆ ਰਹੀਆਂ ਹਨ। ਇਹ ਐਪ ਲੋਕਾਂ ਨੂੰ ਲਾਗਇਨ ਕਰਨ ਅਤੇ ਉਸ ਹੀ ਐਪ ਨੂੰ ਫਿਰ ਤੋਂ ਡਾਊਨਲੋਡ ਕਰਨ ਲਈ ਮਜ਼ਬੂਰ ਕਰਦੀ ਹੈ। 

ਦਰਅਸਲ ਇਸ ਐਪ ਦਾ ਮਕਸਦ ਸਪਾਂਸਰਡ ਐਪ ਦੀ ਰੇਟਿੰਗ ਅਤੇ ਡਾਊਨਲੋਡਸ ਵਧਾਉਣਾ ਹੈ। ਅਜਿਹੇ ’ਚ ਜੇਕਰ ਤੁਹਾਡੇ ਫੋਨ ’ਚ ਵੀ ਇਹ ਐਪ ਹੈ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਸ ਐਪ ਨੂੰ ਤੁਰੰਤ ਡਿਲੀਟ ਕਰ ਦਿਓ ਅਤੇ ਅਜਿਹੀ ਐਪ ਨੂੰ ਡਾਊਨਲੋਡ ਕਰਨ ਤੋਂ ਬਚੋ।


Related News