ਗਲੋਬਲੀ ਪੇਸ਼ ਹੋਇਆ Kia Selto ਦਾ ਫੇਸਲਿਫਟ ਵਰਜ਼ਨ, ਜਾਣੋ ਭਾਰਤ ’ਚ ਕਦੋਂ ਹੋਵੇਗਾ ਲਾਂਚ

Friday, Sep 16, 2022 - 07:43 PM (IST)

ਆਟੋ ਡੈਸਕ– ਸਾਊਥ ਕੋਰੀਆ ਦੀ ਕਾਰ ਨਿਰਮਾਤਾ ਕੀਆ ਨੇ ਗਲੋਬਲ ਬਾਜ਼ਾਰ ’ਚ ਸੇਲਟੋਸ ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦੁਆਰਾ ਇਸ ਫੇਸਲਿਫਟ ਨੂੰ Busan Motor Show 2022 ’ਚ ਸ਼ੋਅਕੇਸ ਕੀਤਾ ਗਿਆ ਸੀ। ਗਲੋਬਲ ਬਾਜ਼ਾਰ ’ਚ ਲਾਂਚਿੰਗ ਤੋਂ ਬਾਅਦ ਹੁਣ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਨੂੰ 2023 ’ਚ ਭਾਰਤ ’ਚ ਵੀ ਲਾਂਚ ਕਰ ਦਿੱਤਾ ਜਾਵੇਗਾ। ਜਾਣਦੇ ਹਾਂ ਕਿ ਕੰਪਨੀ ਨੇ ਇਸਨੂੰ ਕਿਹੜੇ ਬਦਲਾਵਾਂ ਨਾਲ ਗਲੋਬਲ ਬਾਜ਼ਾਰ ’ਚ ਪੇਸ਼ ਕੀਤਾ ਹੈ। 

ਕੀਆ ਸੇਲਟੋਸ ਫੇਸਲਿਫਟ ਦਾ ਐਕਸਟੀਰੀਅਰ
ਐਕਸਟੀਰੀਅਰ ਦੀ ਗੱਲ ਕਰੀਏ ਤਾਂ ਇਸ ਫੇਸਲਿਫਟ ’ਚ ਫਰੰਟ ’ਚ ਕਾਰੇਂਸ ਦੇ ਸਮਾਨ ਹੈੱਡਲੈਂਪ, LED DRLs, ਸਕਿਡ ਪਲੇਟ ਅਤੇ ਵੱਡੇ ਏਅਰ ਇੰਟੈਕਟ ਸ਼ਾਮਲ ਕੀਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ ਨਵੇਂ ਅਲੌਏ ਵ੍ਹੀਲਜ਼ ਵੀ ਦਿੱਤੇ ਗਏ ਹਨ। ਗੱਲ ਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਨਵੇਂ ਐੱਲ-ਸ਼ੇਅਪਡ ਐੱਲ.ਈ.ਡੀ. ਸਿਗਨੇਚਰ ਟੇਲਲੈਂਪ ਅਤੇ ਮੱਧ ’ਚ ਕੀਆ ਦਾ ਲੋਗੋ ਦਿੱਤਾ ਗਿਆ ਹੈ। 

ਕੀਆ ਸੇਲਟੋਸ ਫੇਸਲਿਫਟ ਦਾ ਇੰਟੀਰੀਅਰ
ਐਕਸਟੀਰੀਅਰ ਦੇ ਨਾਲ-ਨਾਲ ਇੰਟੀਰੀਅਰ ’ਚ ਵੀ ਕਈ ਬਦਲਾਅ ਕੀਤੇ ਗਏ ਹਨ। ਇਸ ਐੱਸ.ਯੂ.ਵੀ. ਦੇ ਇੰਟੀਰੀਅਰ ’ਚ Kia EV6 ਦੇ ਸਮਾਨ ਨਵੀਂ ਸਕਰੀਨ, 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਦਿੱਤੇ ਗਏ ਗਿਅਰ ਲਿਵਰ ਨੂੰ ਰੋਟਰੀ ਡਾਇਲ ਦੇ ਨਾਲ ਪਲੇਸ ਕੀਤਾ ਗਿਆ ਹੈ। 

ਕੀਆ ਸੇਲਟੋਸ ਫੇਸਲਿਫਟ: ਪਾਵਰਟ੍ਰੇਨ
ਸੇਲਟੋਸ ਫੇਸਲਿਫਟ ’ਚ 3 ਇੰਜਣ ਆਪਸ਼ਨ- 1.5 ਲੀਟਰ ਡੀਜ਼ਲ, 1.4 ਲੀਟਰ ਟਰਬੋ ਪੈਟਰੋਲ ਅਤੇ 1.5 ਲੀਟਰ ਕੁਦਰਤੀ ਤੌਰ 'ਤੇ ਐਸਪੀਰੇਟਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ। ਜਦਕਿ ਟ੍ਰਾਂਸਮਿਸ਼ਨ ਲਈ ਇਸਨੂੰ 6-ਸਪੀਡ ਮੈਨੁਅਲ, 7-ਸਪੀਡ ਡੀ.ਸੀ.ਟੀ. ਆਟੋਮੈਟਿਕ ਅਤੇ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। 


Rakesh

Content Editor

Related News