ਫੇਸਬੁੱਕ ’ਚ ਜਲਦ ਆ ਰਿਹੈ ਨਵਾਂ ਫੀਚਰ, ਇੰਸਟਾਗ੍ਰਾਮ ਤੇ ਮੈਸੰਜਰ ਯੂਜ਼ਰਸ ਨੂੰ ਹੋਵੇਗਾ ਫਾਇਦਾ

Thursday, Jun 03, 2021 - 06:22 PM (IST)

ਫੇਸਬੁੱਕ ’ਚ ਜਲਦ ਆ ਰਿਹੈ ਨਵਾਂ ਫੀਚਰ, ਇੰਸਟਾਗ੍ਰਾਮ ਤੇ ਮੈਸੰਜਰ ਯੂਜ਼ਰਸ ਨੂੰ ਹੋਵੇਗਾ ਫਾਇਦਾ

ਗੈਜੇਟ ਡੈਸਕ– ਦੁਨੀਆ ਦੀ ਮਸ਼ਹੂਰ ਸੋਸ਼ਲ ਦਿੱਗਜ ਫੇਸਬੁੱਕ ਆਪਣੇ ਯੂਜ਼ਰਸ ਲਈ ਨਵਾਂ ਵੀਡੀਓ ਫੀਚਰ ਲਿਆਉਣ ਜਾ ਰਹੀ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਸ ਨੂੰ ਵੀਡੀਓ ਕਾਲ ਦੌਰਾਨ ਏ.ਆਰ.-ਬੇਸਡ ਫਿਲਟਰ ਮਿਲਣਗੇ। ਫੇਸਬੁੱਕ ਇਸ ਫੀਚਰ ਨੂੰ ਇੰਸਟਾਗ੍ਰਾਮ ਅਤੇ ਮੈਸੰਜਰ ਦੋਵਾਂ ’ਤੇ ਜੋੜੇਗੀ। ਕੰਪਨੀ ਨੇ ਇਸ ਦਾ ਐਲਾਨ ਵਰਚੁਅਲ ਐੱਫ-8 ਡਿਵੈਲਪਰ ਕਾਨਫਰੰਸ ’ਚ ਕੀਤਾ ਸੀ। ਇਨ੍ਹਾਂ ਐਪਸ ’ਤੇ ਕਾਫੀ ਸਮੇਂ ਤੋਂ ਏ.ਆਰ. ਇਫੈਕਟ ਸਪੋਰਟ ਮਿਲ ਰਿਹਾ ਹੈ। ਹੁਣ ਲਾਈਵ ਗੇਮ ਜਾਂ ਚੈਟ ਦੇ ਸਮੇਂ ਮਲਟੀਪਲੇਅਰ ਸੈੱਟਅਪ ’ਚ ਇਸਤੇਮਾਲ ਕਰਨ ਦਾ ਨਵਾਂ ਆਪਸ਼ਨ ਹੋਵੇਗਾ। 

ਫੇਸਬੁੱਕ ਨੇ ਐੱਫ-8 ਕਾਨਫਰੰਸ ’ਚ ਕਿਹਾ ਕਿ ਉਹ ਕ੍ਰਿਏਟਰਾਂ ਨੂੰ ਅਜਿਹੇ ਇਫੈਕਟਸ ਤਿਆਰ ਕਰਨ ਦੀ ਮਨਜ਼ੂਰੀ ਦੇਣ ਵਾਲੀ ਹੈ, ਜਿਸ ਨਾਲ ਯੂਜ਼ਰਸ ਨੂੰ ਅਜਿਹਾ ਅਨੁਭਵ ਮਿਲੇਗਾ ਕਿ ਸਾਰੇ ਇਕੱਠੇ ਹਨ। ਉਦਾਹਰਣ ਲਈ, ਸਪੇਸ ਦੀ ਫੀਲਿੰਗ ਲਈ ਇਫੈਕਟਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਯੂਜ਼ਰਸ ਨੂੰ ਸਪੇਸ ਵਰਗੀ ਫੀਲਿੰਗ ਆਏਗਾ ਜਾਂ ਅਜਿਹਾ ਲੱਗੇਗਾ ਕਿ ਕੈਂਪ ਫਾਇਰ ’ਚ ਮਸਤੀ ਕਰ ਰਹੇ ਹਨ। ਇਸ ਵਿਚ ਗੇਮ ਪਲੇਅ ਸਮੇਤ ਹੋਰ ਵੀ ਕਈ ਮਜ਼ੇਦਾਰ ਇਫੈਕਟਸ ਦੀ ਸੁਪੋਰਟ ਮਿਲੇਗੀ। ਇਸ ਦਾ ਮਤਲਬ ਕਿ ਵੀਡੀਓ ਕਾਲ ਦੌਰਾਨ ਨਵੇਂ ਇਫੈਕਟਸ ਮਿਲਣਗੇ ਜੋ ਐਕਸਪੀਰੀਅੰਸ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਬਣਾਉਣਗੇ। 

ਇਸ ਤੋਂ ਇਲਾਵਾ ਕੰਪਨੀ ਨੇ ਇਕ ਹੋਰ ਐਲਾਨ ਕੀਤਾ ਕਿ ਇਸ ਵਿਚ ਡਿਵੈਲਪਰਾਂ ਲਈ ਇੰਸਟਾਗ੍ਰਾਮ ਲਈ ਮੈਸੰਜਰ ਏ.ਪੀ.ਆਈ. ਨੂੰ ਓਪਨ ਕਰਨਾ ਸ਼ਾਮਲ ਸੀ। ਉਸ ਸਮੇਂ ਅਕਤੂਬਰ ’ਚ ਬੀਟਾ ਟੈਸਟਿੰਗ ਦੌਰਾਨ ਇਹ ਹਰ ਲੈਵਲ ਲਈ ਬਿਜ਼ਨੈੱਸ ਅਤੇ ਡਿਵੈਲਪਰਾਂ ਦੇ ਗਰੁੱਪ ਲਈ ਸੀ। ਹੁਣ ਇਸ ਨੂੰ ਗਲੋਬਲ ਤੌਰ ’ਤੇ ਜਾਰੀ ਕੀਤਾ ਜਾ ਰਿਹਾ ਹੈ। ਇਨ੍ਹਾਂ ਏ.ਪੀ.ਆਈ. ਰਾਹੀਂ ਫੇਸਬੁੱਕ ਅਜਿਹਾ ਸਿਸਟਮ ਬਣਾਏਗੀ, ਜਿਸ ਨਾਲ ਬਿਜ਼ਨੈੱਸ ਇਕ ਚੈਨਲ ਰਾਹੀਂ ਆਪਣੇ ਗਾਹਕਾਂ ਨਾਲ ਆਸਾਨੀ ਨਾਲ ਗੱਲ ਕਰ ਸਕਣਗੇ। 


author

Rakesh

Content Editor

Related News