ਫੇਸਬੁੱਕ ਬੰਦ ਕਰਨ ਜਾ ਰਿਹੈ ਇਹ ਦੋ ਫੀਚਰਜ਼, ਨਹੀਂ ਵੇਖ ਸਕੋਗੇ ਦੋਸਤਾਂ ਦੀ ਲੋਕੇਸ਼ਨ

05/10/2022 6:00:45 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਜਾਇੰਜ ਫੇਸਬੁੱਕ ਆਪਣੇ ਦੋ ਫੀਚਰਜ਼ ਬੰਦ ਕਰਨ ਵਾਲਾ ਹੈ। ਫੇਸਬੁੱਕ ਲੋਕੇਸ਼ਨ ਬੇਸਡ ਫੀਚਰ Nearby Friends ਅਤੇ Weather Alerts ਨੂੰ ਬੰਦ ਕਰਨ ਵਾਲਾ ਹੈ। Nearby Friends ਨਾਲ ਯੂਜ਼ਰ ਫੇਸਬੁੱਕ ਫ੍ਰੈਂਡ ਦੀ ਲੋਕੇਸ਼ਨ ਨੂੰ ਟ੍ਰੈਕ ਅਤੇ ਸ਼ੇਅਰ ਕਰ ਸਕਦੇ ਹਨ। 

ਫੇਸਬੁੱਕ ਜੋ ਦੂਜੀ ਸਰਵਿਸ ਬੰਦ ਕਰ ਰਿਹਾ ਹੈ ਉਹ Weather Alerts ਫੀਚਰ ਹੈ। ਇਸ ਨਾਲ ਯੂਜ਼ਰਸ ਨੂੰ ਮੌਸਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਫੇਸਬੁੱਕ ਨੇ ਜੋ ਨੋਟਿਸ ਜਾਰੀ ਕੀਤਾ ਹੈ ਉਸ ਮੁਤਾਬਕ, Nearby Friends ਅਤੇ Weather Alerts ਫੀਚਰਜ਼ 31 ਮਈ 2022 ਤਂ ਬਾਅਦ ਕੰਮ ਨਹੀਂ ਕਰਨਗੇ। 

ਲੋਕੇਸ਼ਨ ਹਿਸਟਰੀ ਡਾਊਨਲੋਡ ਕਰਨ ਲਈ ਮਿਲੇਗਾ ਜ਼ਿਆਦਾ ਸਮਾਂ
ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹ ਵੀ ਕਿਹਾ ਹੈ ਕਿ ਯੂਜ਼ਰਸ ਨੇ ਜੋ ਲੋਕੇਸ਼ਨ ਹਿਸਟਰੀ ਨੂੰ ਸ਼ੇਅਰ ਕੀਤਾ ਹੈ, ਉਸ ਨੂੰ 1 ਅਗਸਤ 2022 ਤਕ ਵੇਖਿਆ ਅਤੇ ਡਾਊਨਲੋਡੇ ਕੀਤਾ ਜਾ ਸਕਦਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸਤੋਂ ਬਾਅਦ ਇਸਨੂੰ ਸਰਵਰ ਤੋਂ ਡਿਲੀਟ ਕਰ ਦਿੱਤਾ ਜਾਵੇਗਾ। 

ਫੇਸਬੁੱਕ ਨੇ ਇਹ ਵੀ ਦੱਸਿਆ ਹੈ ਕਿ ਇਹ ਇਨ੍ਹਾਂ ਫੀਚਰਜ਼ ਲਈ ਟ੍ਰੈਕਿੰਗ ਅਤੇ ਲੋਕੇਸ਼ਨ ਦੀ ਜਾਣਕਾਰੀ ਨੂੰ ਇਕੱਠਾ ਕਰਨਾ 31 ਮਈ 2022 ਤੋਂ ਬੰਦ ਕਰ ਦੇਵੇਗਾ। ਇਸਦਾ ਇਹ ਮਤਲਬ ਨਹੀਂ ਹੈ ਕਿ ਕੰਪਨੀ ਲੋਕੇਸ਼ਨ ਦੀ ਜਾਣਕਾਰੀ ਇਕੱਠੀ ਨਹੀਂ ਕਰੇਗੀ।

ਅਜੇ ਵੀ ਲੋਕੇਸ਼ਨ ਹਿਸਟਰੀ ਇਕੱਠੀ ਕਰੇਗਾ ਫੇਸਬੁੱਕ
ਫੇਸਬੁੱਕ ਨੇ ਕਿਹਾ ਕਿ ਲੋਕੇਸ਼ਨ ਹਿਸਟਰੀ ਨੂੰ ਦੂਜੇ ਫੀਚਰਜ਼ ਲਈ ਲਗਾਤਾਰ ਇਕੱਠਾ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਸਾਫ ਨਹੀਂ ਕੀਤਾ ਕਿ ਕਿਹੜੇ ਫੀਚਰਜ਼ ਲਈ ਲੋਕੇਸ਼ਨ ਹਿਸਟਰੀ ਨੂੰ ਇਕੱਠਾ ਕੀਤਾ ਜਾਵੇਗਾ। ਦੂਜੇ ਮੇਟਾ ਪਲੇਟਫਾਰਮ ਇੰਸਟਾਗ੍ਰਾਮ ਯੂਜ਼ਰ ਲਈ ਇਕ ਨਵਾਂ ਫੀਚਰ ਟੈਸਟ ਕਰ ਰਿਹਾ ਹੈ। 

ਇੰਸਟਾਗ੍ਰਾਮ ਯੂਜ਼ਰ ਦੀ ਪ੍ਰੋਫਾਈਲ ਲਈ ਪਿੰਨਡ ਪੋਸਟ ਟੈਸਟ ਕਰ ਰਿਹਾ ਹੈ। ਇਸਨੂੰ ਸਿਲੈਕਟਿਡ ਯੂਜ਼ਰਸ ਦੇ ਨਾਲ ਟਰਾਈ ਕੀਤਾ ਜਾ ਰਿਹਾ ਹੈ। ਇਸ ਨਾਲ ਯੂਜ਼ਰਸ ਆਪਣੀ ਪ੍ਰੋਫਾਈਲ ’ਤੇ ਇੰਸਟਾਗ੍ਰਾਮ ਪੋਸਟ ਨੂੰ ਪਿੰਨ ਕਰ ਸਕਦੇ ਹਨ। ਇਹ ਫੀਚਰ ਟਵਿਟਰ ਪਿੰਨ ਵਰਗਾ ਹੀ ਹੈ। 


Rakesh

Content Editor

Related News