ਫੇਸਬੁੱਕ ਲਾਈਟ ਲਈ ਰਿਐਕਸ਼ਨ ਇਮੋਜੀ ਜਾਰੀ, ਖਾਸ ਭਾਰਤ ਲਈ ਬਣੇ ਕੈਮਰਾ ਇਫੈੱਕਟ ਵੀ ਲਾਂਚ
Wednesday, Apr 26, 2017 - 04:37 PM (IST)

ਜਲੰਧਰ- ਫੇਸਬੁੱਕ ਨੇ ਬੁੱਧਵਾਰ ਨੂੰ ਨਵੀਂ ਦਿੱਲੀ ''ਚ ''ਏ ਪਲੇਸ ਟੂ ਕੰਟੈੱਕਟ'' ਈਵੈਂਟ ਆਯੋਜਿਤ ਕੀਤਾ। ਸਮਾਜ ਨੂੰ ਜੋੜਨ ਦੀ ਕੋਸ਼ਿਸ਼ ਬਾਰੇ ਦੱਸਣ ਤੋਂ ਇਲਾਵਾ ਇਸ ਈਵੈਂਟ ''ਚ ਫੇਸਬੁੱਕ ਨੇ ਕਈ ਦੂਜੇ ਪ੍ਰਾਡਕਟ ਵੀ ਪੇਸ਼ ਕੀਤੇ। ਸੋਸ਼ਲ ਮੀਡੀਆ ਨੈੱਟਵਰਕ ਨੇ ਆਪਣੇ ਫੇਸਬੁੱਕ ਲਾਈਟ ਐਪ ਅਤੇ ਖਾਸਤੌਰ ''ਤੇ ਭਾਰਤ ਦੇ ਲਈ ਕੁਝ ਕੈਮਰਾ ਇਫੈੱਕਟ ਦਾ ਜ਼ਿਕਰ ਕੀਤਾ।
ਫੇਸਬੁੱਕ ਲਾਈਟ ''ਚ ਰਿਐਕਸ਼ਨ ਫੀਚਰ ਨੂੰ ਜਾਰੀ ਕੀਤਾ ਜਾ ਰਿਹਾ ਹੈ। ਘੱਟ ਡਾਟਾ ਖਪਤ ਵਾਲੇ ਫੇਸਬੁੱਕ ਲਾਈਟ ਐਂਡਰਾਇਡ ਐਪ ਨੂੰ ਭਾਰਤ ਵਰਗੇ ਉਭਰਦੇ ਹੋਏ ਬਾਜ਼ਾਰਾਂ ਲਈ ਵਿਕਸਿਤ ਕੀਤਾ ਗਿਆ ਹੈ ਜਿਥੇ ਕਮਜ਼ੋਰ ਕੁਨੈਕਟੀਵਿਟੀ ਦੇ ਨਾਲ ਹਾਈ-ਸਪੀਡ ਨੈੱਟਵਰਕ ਦੀ ਕਮੀਂ ਹੈ। ਫੇਸਬੁੱਕ ਰਿਐਕਸ਼ਨ ''ਚ ਲਵ, ਹਾਹਾ, ਵਾਓ, ਸੈਡ ਅਤੇ ਐਂਗਰੀ ਸ਼ਾਮਲ ਹਨ। ਇਨ੍ਹਾਂ ਨੂੰ ਪਹਿਲੀ ਵਾਰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਅਤੇ ਕੰਪਨੀ ਦਾ ਕਹਿਣਾ ਹੈ ਕਿ ਅਜੇ ਤੱਕ ਫੇਸਬੁੱਕ ਪੋਸਟ ''ਚ 300 ਬਿਲੀਅਨ ਵਾਰ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਫੇਸਬੁੱਕ ਨੇ ਐਲਾਨ ਕੀਤਾ ਕਿ ਫੇਸਬੁੱਕ ਕੈਮਰੇ (ਐਪ ਅਤੇ ਮੈਸੰਜਰ ਦੋਵਾਂ ਦਾ) ''ਚ ਖਾਸਤੌਰ ''ਤੇ ਭਾਰਤ ਲਈ ਕੁਝ ਕੈਮਰਾ ਇਫੈੱਕਟ ਦਿੱਤੇ ਜਾ ਰਹੇ ਹਨ। ਫੇਸਬੁੱਕ ਨੇ ਕਿਹਾ ਕਿ ਭਾਰਤ ਲਈ ਡਿਜ਼ਾਈਨ ਕੀਤੇ ਗਏ ਸਥਾਨਕ ਕੈਮਰਾ ਇਫੈੱਕਟ ਨੂੰ ਜਾਰੀ ਕੀਤਾ ਜਾ ਰਿਹਾ ਹੈ। ਇਨ੍ਹਾਂ ''ਚ ਨਮਸਤੇ ਅਤੇ ਨਵੀਂ ਦਿੱਲੀ, ਮੁੰਬਈ, ਗੋਆ ਅਤੇ ਦੇਸ਼ ਦੇ ਦੂਜੀਆਂ ਲੋਕਪ੍ਰਿਅ ਥਾਵਾਂ ਨਾਲ ਜੁੜੇ ਅਨੁਭਵ ਮਿਲਣਗੇ।
ਕੰਪਨੀ ਨੇ ਇਕ ਬਿਆਨ ''ਚ ਕਿਹਾ ਕਿ ਫੇਸਬੁੱਕ ਲਈ ਭਾਰਤ ਇਕ ਬੇਹੱਦ ਮਹੱਤਵਪੂਰਨ ਦੇਸ਼ ਹੈ ਅਤੇ ਭਾਰਤ ''ਚ 184 ਮਿਲੀਅਨ ਤੋਂ ਜ਼ਿਆਦਾ ਐਕਟਿਵ ਯੂਜ਼ਰ ਹਨ ਜੋ ਫੇਸਬੁੱਕ ''ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜੁੜੇ ਰਹਿਣ ਲਈ ਫੇਸਬੁੱਕ ਦਾ ਇਸਤੇਮਾਲ ਕਰਦੇ ਹਨ।
ਫੇਸਬੁੱਕ : ਏ ਪਲੇਸ ਟੂ ਕੁਨੈੱਕਟ ਈਵੈਂਟ ''ਚ, ਸੋਸ਼ਲ ਨੈਟਵਰਕਿੰਗ ਕੰਪਨੀ ਨੇ ਫੇਸਬੁੱਕ ਲਾਈਵ, ਫੇਸਬੁੱਕ ਲਾਈਟ, ਫੁੱਲ ਕੈਮਰਾ, 360 ਫੋਟੋਜ਼, ਗਰੁੱਪਸ, ਈਵੈਂਟਸ, ਆਕਿਉਲਸ, ਇੰਸਟਾਗ੍ਰਾਮ, ਵਟਸਐਪ, ਚੈੱਕ, ਕਮਿਊਨਿਟੀ ਹੈਲਪ, ਸੇਫਟੀ ਸੈਂਟਰ, ਪੇਰੈਂਟਸ ਪੋਰਟਲ ਅਤੇ ਸੁਸਾਇਡ ਪ੍ਰੀਵੇਂਸ਼ਨ, ਬੁਲੀਂਗ ਪ੍ਰੀਵੇਂਸ਼ਨ ਹਬ ਬਾਰੇ ਦੱਸਿਆ।