ਫੇਸਬੁੱਕ ਨੇ ਮੰਨੀ ਗਲਤੀ, ਭਰਨਾ ਪਵੇਗਾ ਕਰੀਬ 4 ਅਰਬ ਰੁਪਏ ਦਾ ਜੁਰਮਾਨਾ

01/30/2020 1:04:59 PM

ਗੈਜੇਟ ਡੈਸਕ– ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ ਮੁੱਦੇ ’ਤੇ ਫੇਸਬੁੱਕ ਨੂੰ 550 ਮਿਲੀਅਨ ਡਾਲਰ (ਕਰੀਬ 4 ਅਰਬ ਰੁਪਏ) ਦਾ ਜੁਰਮਾਨਾ ਲੱਗਾ ਹੈ। ਫੇਸਬੁੱਕ ਨੇ ਆਪਣੀ ਚੌਥੀ ਤਿਮਾਹੀ ਦੀ ਆਮਦਨ ਰਿਪੋਰਟ ਜ਼ਰੀਏ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਉਹ ਇਹ ਭੁਗਤਾਨ ਕਰਨ ਲਈ ਸਹਿਮਤ ਹੈ। ਫੇਸ਼ੀਅਲ ਰਿਕੋਗਨੀਸ਼ਨ ਟੈੱਕ ਮੁੱਦੇ ’ਤੇ ਪ੍ਰਾਈਵੇਸੀ ਨਾਲ ਜੁੜੇ ਕਈ ਸਾਲਾਂ ਤੋਂ ਚੱਲ ਰਹੇ ਇਸ ਮਾਮਲੇ ਨੂੰ ਨਜਿੱਠਣ ਲਈ ਹੁਣ ਫੇਸਬੁੱਕ ਨੂੰ ਭਾਰੀ ਰਕਮ ਚੁਕਾਉਣਾ ਪਵੇਗੀ। 

ਕੀ ਹੈ ਦੋਸ਼?
- ਇਹ ਮੁਕਦਮਾ ਫੇਸਬੁੱਕ ’ਤੇ ਸਾਲ 2015 ਤੋਂ ਚੱਲ ਰਿਹਾ ਸੀ। 
- ਕੰਪਨੀ ’ਤੇ ਦੋਸ਼ ਸੀ ਕਿ ਫੇਸਬੁੱਕ ਦੇ ‘ਟੈਗ ਸੁਜਸ਼ਨ ਟੂਲ’ ਦਾ ਇਨੀਸ਼ੀਅਲ ਵਰਜ਼ਨ ਯੂਜ਼ਰ ਦੇ ਫੇਸ ਨੂੰ ਸਕੈਨ ਕਰਨ ਤੋਂ ਬਾਅਦ ਫੋਟੋਜ਼ ਐਪ ’ਚ ਉਸ ਨੂੰ ਲੱਭਦਾ ਹੈ ਅਤੇ ਸੁਜਸ਼ੰਸ ਦਿਖਾਉਂਦਾ ਹੈ ਕਿ ਉਹ ਕਿਸ ਦੀ ਤਰ੍ਹਾਂ ਦਿਖਾਈ ਦਿੰਦਾ ਹੈ। 
- ਇਸ ਤੋਂ ਇਲਾਵਾ ਇਹ ਟੂਲ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਉਸ ਦਾ ਬਾਇਓਮੈਟ੍ਰਿਕ ਡਾਟਾ ਵੀ ਸਟੋਰ ਰੱਖਦਾ ਹੈ। ਇਸ ਨਾਲ ਇਲੀਨੋਇਸ ਬਾਇਓਮੀਟ੍ਰਿਕ ਜਾਣਕਾਰੀ ਪ੍ਰਾਈਵੇਸੀ ਐਕਟ ਦੀ ਉਲੰਘਣਾ ਹੁੰਦੀ ਹੈ। 

‘ਦਿ ਵਰਜ’ ਦੀ ਰਿਪੋਰਟ ਮੁਤਾਬਕ, ਕੇਸ ਦੌਰਾਨ ਸਾਲ 2018 ’ਚ ਫੇਸਬੁੱਕ ਨੇ ਆਪਣੇ ਬਿਆਨ ’ਚ ਕਿਹਾ ਸੀ ਕਿ ਲੋਕ ਸੈਟਿੰਗ ਪੇਜ ’ਚ ਜਾ ਕੇ ਫੇਸ਼ੀਅਲ ਰਿਕੋਗਨੀਸ਼ਨ ਟੈਕਨਾਲੋਜੀ ਦੁਆਰਾ ਯੂਜ਼ਰ ਪਰਮੀਸ਼ੰਸ ਨੂੰ ਬੰਦ ਕਰ ਸਕਦੇ ਹਨ ਪਰ ਪਿਛਲੇ ਸਾਲ ਅਗਸਤ ’ਚ 3-0 ਦੇ ਅਦਾਲਤ ਦੇ ਫੈਸਲੇ ’ਚ ਫੇਸਬੁੱਕ ਨੇ ਅਪੀਲ ਦਾ ਹੱਕ ਗੁਆ ਦਿੱਤਾ। ਇਸ ਤੋਂ ਬਾਅਦ ਹੁਣ ਫੇਸਬੁੱਕ ਨੂੰ 550 ਡਾਲਰ (ਕਰੀਬ 4 ਅਰਬ ਰੁਪਏ) ਭੁਗਤਾਨ ਦੇ ਰੂਪ ’ਚ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 


Related News